ਵਿਧਾਇਕ ਘੁੰਮਣ ਵਲੋਂ ਸੰਪਰਕ ਸੜਕ ਦਾ ਉਦਘਾਟਨ
ਦਸੂਹਾ, 15 ਨਵੰਬਰ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਸੰਪਰਕ ਸੜਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸੜਕ ਬਡਲਾ ਮੱਕੋਵਾਲ ਰੋਡ ਤੋਂ ਕੱਲੋਵਾਲ ਸ਼ਮਸ਼ਾਨ ਘਾਟ ਤੱਕ ਬਣਾਈ ਗਈ ਹੈ।
ਦਸੂਹਾ, 15 ਨਵੰਬਰ (ਭੁੱਲਰ)- ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਸੰਪਰਕ ਸੜਕ ਦਾ ਉਦਘਾਟਨ ਕਰ ਕਮਲਾ ਨਾਲ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਸੜਕ ਬਡਲਾ ਮੱਕੋਵਾਲ ਰੋਡ ਤੋਂ ਕੱਲੋਵਾਲ ਸ਼ਮਸ਼ਾਨ ਘਾਟ ਤੱਕ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਸੂਹਾ ਹਲਕੇ ਅੰਦਰ ਜਿੱਥੇ ਸੜਕਾਂ ਦੀ ਵੱਡੇ ਪੱਧਰ ’ਤੇ ਮੁਰੰਮਤ ਕੀਤੀ ਗਈ ਹੈ ਉੱਥੇ ਹੀ ਨਵੀਆਂ ਸੜਕਾਂ ਵੀ ਬਣਾਈਆਂ ਗਈਆਂ ਹਨ ਜੋ ਕਿ ਆਪਣੇ-ਆਪ ਵਿਚ ਇਕ ਮਿਸਾਲ ਹੈ। ਉਨ੍ਹਾਂ ਹੋਰ ਦੱਸਿਆ ਕਿ ਪਿੰਡ ਦਾਤਾਰਪੁਰ ਤੋਂ ਨਿੱਕੂਚੱਕ ਤੱਕ ਸੜਕ ਦਾ ਨਿਰਮਾਣ ਕਾਰਜ 1. 32 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਗਿਆ ਜਿਸ ਨਾਲ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਕਾਰਜ ਕਰਵਾਉਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ। ਵਿਧਾਇਕ ਨੇ ਕਿਹਾ ਕਿ ਲਗਭਗ 34 ਪਿੰਡਾਂ ਵਿਚ ਖੇਡ ਪਾਰਕ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਹੋਰ ਵਿਕਾਸ ਕਾਰਜ ਕਰਵਾਉਣ ਲਈ ਉਹ ਪੂਰੀ ਤਰ੍ਹਾਂ ਨਾਲ ਵਚਨਬੱਧ ਹਨ। ਇਸ ਮੌਕੇ ਸੁਖਦੇਵ ਸਿੰਘ, ਅੰਜਨਾ ਕੁਮਾਰੀ, ਸਾਧੂ ਰਾਮ ਪੰਚ, ਲੰਬੜਦਾਰ ਸ਼ਮਸ਼ੇਰ ਸਿੰਘ, ਰਵਿੰਦਰ ਸਿੰਘ, ਪੂਨਮ ਕੁਮਾਰੀ, ਪਿੰਡ ਅਗਲੋਰ ਤੋਂ ਊਸ਼ਾ ਦੇਵੀ, ਅਨੁਰਾਧਾ ਦੇਵੀ, ਰਾਜਕੁਮਾਰ, ਸੁਰਿੰਦਰ ਪੰਚ, ਕੁਲਜੀਤ ਰੀਟਾ, ਹੁਸਨ, ਕਾਤੀ ਨਰਿੰਦਰ ਕੁਮਾਰ ਫੀਤੀ, ਲੰਬੜਦਾਰ ਕ੍ਰਿਸ਼ਨ ਚੰਦ ,ਮੱਕੋਵਾਲ ਤੋਂ ਰਮਨ ਕਾਂਤ ਫ਼ੌਜੀ , ਸਰਪੰਚ ਦਰਸ਼ਨਾਂ ਦੇਵੀ, ਸੋਨੂੰ ਕੁੰਤੀ, ਦੇਵੀ ਮਦਨ, ਲਾਲ ਸੁਭਾਸ਼, ਨਿਸ਼ਾ ਰਾਣੀ, ਕੁਲਦੀਪ ਪ੍ਰਧਾਨ ਜਸਪਾਲ, ਬਲਦੇਵ, ਕਮਲਜੀਤ, ਮਨੀਸ਼ ਕੁਮਾਰ, ਨਾਮਦੇਵ, ਮਹਿੰਦਰ, ਸੁਰਿੰਦਰ ਫ਼ੌਜੀ, ਜੋਗਿੰਦਰ ਸਿੰਘ, ਜਗਦੀਪ ਸਿੰਘ ਸੰਸਾਰਪੁਰ, ਲੋਕ ਨਿਰਮਾਣ ਵਿਭਾਗ ਵਲੋਂ ਜੇ. ਈ. ਪਵਨ ਕੁਮਾਰ, ਐਸ.ਡੀ.ਓ. ਬਲਦੇਵ ਰਾਜ, ਰਾਜਕੁਮਾਰ, ਵਿਜੇ, ਗੁਲਜ਼ਾਰ ਸਿੰਘ ਵੀ ਹਾਜ਼ਰ ਸਨ।