ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਇਤਿਹਾਸਿਕ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ
ਦਸੂਹਾ, 15 ਨਵੰਬਰ (ਭੁੱਲਰ)-ਨਿਰਮਲੇ ਭੇਖ ਸੰਪਰਦਾਇ ਨਾਲ ਸਬੰਧਿਤ ਨਿਰਮਲ ਟਕਸਾਲ ਡੇਰਾ ਗੁਰੂਸਰ ਤੋਂ ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹੋਰ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਲਈ ਸੰਗਤਾਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਯਾਤਰਾ ਦੀ ਸਫਲਤਾ ਦੀ ਅਰਦਾਸ ਕੀਤੀ ਗਈ।
ਦਸੂਹਾ, 15 ਨਵੰਬਰ (ਭੁੱਲਰ)-ਨਿਰਮਲੇ ਭੇਖ ਸੰਪਰਦਾਇ ਨਾਲ ਸਬੰਧਿਤ ਨਿਰਮਲ ਟਕਸਾਲ ਡੇਰਾ ਗੁਰੂਸਰ ਤੋਂ ਸੰਤ ਤੇਜਾ ਸਿੰਘ ਦੀ ਅਗਵਾਈ ਹੇਠ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹੋਰ ਇਤਿਹਾਸਿਕ ਗੁਰਧਾਮਾਂ ਦੀ ਯਾਤਰਾ ਲਈ ਸੰਗਤਾਂ ਦਾ ਜਥਾ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ। ਇਸ ਮੌਕੇ ਯਾਤਰਾ ਦੀ ਸਫਲਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸੰਤ ਬਾਬਾ ਤੇਜਾ ਸਿੰਘ ਅਤੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਦਾ ਜਥਾ ਤਖ਼ਤ ਸ਼੍ਰੀ ਪਟਨਾ ਸਾਹਿਬ, ਗੁਰਦੁਆਰਾ ਆਗਰਾ, ਗੁਰਦੁਆਰਾ ਪੱਕੀ ਸੰਗਤ ਇਲਾਹਾਬਾਦ, ਪਰਿਆਗਰਾਜ, ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਗੋਵਰਧਨ ਕਾਂਸ਼ੀ ਬਨਾਰਸ, ਬੋਧ ਗਾਇਆ, ਅਯੁਧਿਆ ਤੋਂ ਇਲਾਵਾ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ ਵਾਪਸ 16 ਨਵੰਬਰ ਨੂੰ ਪਹੁੰਚੇਗਾ। ਇਸ ਮੌਕੇ ਦਸੂਹਾ, ਖੁੱਡਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਚੰਡੀਗੜ੍ਹ, ਟਾਂਡਾ, ਕੁਰਾਲਾ, ਜੀਆ ਨੱਥਾ ਤੋਂ ਇਲਾਵਾ ਹੋਰ ਸਥਾਨਾਂ ਦੀਆਂ ਸੰਗਤਾਂ ਹਾਜ਼ਰ ਸਨ।