22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਕੈਂਬਰਿਜ ਅਰਥ ਸਕੂਲ ਵਿਖੇ ਸਾਲਾਨਾ ਸਪੋਰਟਸ ਕਾਰਨੀਵਾਲ ਸਫਲਤਾਪੂਰਵਕ ਸਮਾਪਤ

ਟਾਂਡਾ ਉੜਮੁੜ, 22 ਨਵੰਬਰ (ਭਗਵਾਨ ਸਿੰਘ ਸੈਣੀ)-ਕੈਂਬਰਿਜ ਅਰਥ ਸਕੂਲ ਟਾਂਡਾ ਵਿਖੇ ਸਕੂਲ ਦੇ ਸਾਲਾਨਾ ਸਪੋਰਟਸ ਕਾਰਨੀਵਾਲ ਦੀ ਸ਼ੁਰੂਆਤ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਸਕੂਲ ਦੇ ਚੇਅਰਮੈਨ ਬਲਰਾਜ ਮਹਿੰਦਰੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਸ਼ਿਵਾਲੀ ਅਰੋੜਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਖੇਡ ਸਮਾਗਮ ਦੇ ਦੂਜੇ ਦਿਨ ਸਟੇਟ ਸਲੈਕਟਰ ਬੈਡਮਿੰਟਨ ਦੀਪਕ ਕੁਮਾਰ ਸੋਂਧੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ।

Ad Position 21
No active advertisement
ਕੈਂਬਰਿਜ ਅਰਥ ਸਕੂਲ ਵਿਚ ਖੇਡ ਕਾਰਨੀਵਾਲ ਦੇ ਜੇਤੂਆਂ ਨੂੰ ਇਨਾਮ ਦਿੰਦੇ ਹੋਏ ਦੀਪਕ ਕੁਮਾਰ ਸੋਂਧੀ ਬਨਾਲ, ਨਾਲ ਬਲਰਾਜ ਮਹਿੰਦਰੂ ਅਤੇ ਪ੍ਰਿੰਸੀਪਲ ਸ਼ਿਵਾਲੀ। ਤਸਵੀਰ : ਭਗਵਾਨ ਸਿੰਘ ਸੈਣੀ 23-11-2026
ਟਾਂਡਾ ਉੜਮੁੜ, 22 ਨਵੰਬਰ (ਭਗਵਾਨ ਸਿੰਘ ਸੈਣੀ)-ਕੈਂਬਰਿਜ ਅਰਥ ਸਕੂਲ ਟਾਂਡਾ ਵਿਖੇ ਸਕੂਲ ਦੇ ਸਾਲਾਨਾ ਸਪੋਰਟਸ ਕਾਰਨੀਵਾਲ ਦੀ ਸ਼ੁਰੂਆਤ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਿਆ। ਸਕੂਲ ਦੇ ਚੇਅਰਮੈਨ ਬਲਰਾਜ ਮਹਿੰਦਰੂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਪ੍ਰਿੰਸੀਪਲ ਸ਼ਿਵਾਲੀ ਅਰੋੜਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਖੇਡ ਸਮਾਗਮ ਦੇ ਦੂਜੇ ਦਿਨ ਸਟੇਟ ਸਲੈਕਟਰ ਬੈਡਮਿੰਟਨ ਦੀਪਕ ਕੁਮਾਰ ਸੋਂਧੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਿਲ ਹੋਏ। ਸਪੋਰਟਸ ਕਾਰਨੀਵਾਲ ਦੇ ਦੂਜੇ ਦਿਨ ਖਿਡਾਰੀਆਂ ਵਿਚ ਸਖ਼ਤ ਮੁਕਾਬਲੇ ਵੇਖਣ ਨੂੰ ਮਿਲੇ। ਗ੍ਰੇਡ 1 ਲੈਮਨ ਰੇਸ ਵਿਚ ਗਿਰੀਸ਼ ਪਹਿਲੇ, ਹਰਫ਼ਤੇਹ ਸਿੰਘ ਦੂਜੇ ਅਤੇ ਦੇਵਰਸ਼ ਮਹਿੰਦਰੂ ਤੀਜੇ ਸਥਾਨ ’ਤੇ ਰਹੇ। ਦੂਜੇ ਗਰੁੱਪ ਵਿਚ ਜਸਕੀਰਤ ਸਿੰਘ ਪਹਿਲੇ, ਜਪ ਸਿਮਰਨ ਕੌਰ ਦੂਜੇ ਅਤੇ ਜਸਨੂਰ ਸਿੰਘ ਤੀਜੇ ਸਥਾਨ ’ਤੇ ਰਿਹਾ। ਤੀਜੇ ਗਰੁੱਪ ਵਿਚ ਪਵਦੀਪ ਸਿੰਘ ਪਹਿਲੇ, ਨਵਰੀਤ ਕੌਰ ਦੂਜੇ ਅਤੇ ਮਨਰਾਜ ਸਿੰਘ ਤੀਜੇ ਸਥਾਨ ’ਤੇ ਰਿਹਾ। ਚੌਥੇ ਗਰੁੱਪ ਵਿਚ ਨਿਮਰਤ ਪ੍ਰੀਤ ਕੌਰ ਪਹਿਲੇ, ਪ੍ਰਾਚੀ ਕੁਮਾਰੀ ਦੂਜੇ ਅਤੇ ਪਰਮਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਗ੍ਰੇਡ 2 ਥਰੀ ਲੈੱਗ ਰੇਸ ਵਿਚ ਗਰੁੱਪ 1 ਵਿਚ ਹਸੀਰਤ ਅਤੇ ਹਰਲੀਨ ਕੌਰ ਪਹਿਲੇ, ਮਾਏਰਾ ਭੱਲਾ ਅਤੇ ਪਲਕ ਪ੍ਰੀਤ ਕੌਰ ਦੂਜੇ ਅਤੇ ਸਾਨਵੀ ਅਤੇ ਸਾਕਸ਼ੀ ਤੀਜੇ ਸਥਾਨ ’ਤੇ ਰਹੀਆਂ। ਗਰੁੱਪ 2 ਵਿਚ ਯੁਵਰਾਜ ਸਿੰਘ ਅਤੇ ਨਵਰਾਜ ਸਿੰਘ ਪਹਿਲੇ, ਤਨਵੀਰ ਅਤੇ ਰਿਸ਼ਬ ਦੂਜੇ ਅਤੇ ਗੁਰਲੀਨ ਕੌਰ ਅਤੇ ਅੰਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। ਤੀਜੇ ਗਰੁੱਪ ਵਿਚ ਗਾਰਵਿਤ ਕੁਮਾਰ ਅਤੇ ਅੰਸ਼ਵੀਰ ਸਿੰਘ ਪਹਿਲੇ, ਕਾਵਆਂ, ਪਿਯੂਸ਼ ਦੂਜੇ ਅਤੇ ਅਸ਼ਮੀਤ ਸਿੰਘ, ਮੋਹਤਾਬ ਸਿੰਘ ਤੀਜੇ ਸਥਾਨ ’ਤੇ ਰਹੇ। ਖੋ-ਖੋ ਅੱਠਵੀ ਅਤੇ ਨੌਵੀਂ ਕਲਾਸ ਵਰਗ ਵਿਚ ਡਾਇਮੰਡ ਹਾਊਸ ਦੀ ਟੀਮ ਨੇ ਪਲਾਟੀਨਮ ਹਾਊਸ ਨੂੰ ਹਰਾਇਆ। ਬੈਡਮਿੰਟਨ ਵਿਚ ਪਲਾਟੀਨਮ ਹਾਊਸ ਦੀ ਟੀਮ ਨੇ ਪਹਿਲਾਂ ਅਤੇ ਡਾਇਮੰਡ ਹਾਊਸ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਣਵ, ਤਾਨੀਸ਼, ਅੰਮ੍ਰਿਤ, ਸੁਮੀਤ, ਗੁਰਵੀਰ, ਰਮਨੀਤ, ਸਾਹਿਲ ਅਤੇ ਤਾਸੀਰ ਦੀ ਟੀਮ ਨੇ ਰੱਸਾ ਕੱਸੀ ਮੁਕਾਬਲਾ ਜਿੱਤਿਆ। ਲੜਕੀਆਂ ਵਿਚ ਇਨਾਇਤ, ਜਸਕੀਰਤ, ਸਹਿਜ, ਸੀਰਤ, ਸ਼ਰਨ, ਅਨੰਦਿਤਾ, ਜਸ਼ਨੀਤ ਅਤੇ ਛਵੀ ਨੇ ਜਿੱਤ ਹਾਸਲ ਕੀਤੀ। 100 ਮੀਟਰ ਦੌੜ ਵਿਚ ਸਾਹਿਬ ਅਤੇ ਅਨਿਕਾ ਜੇਤੂ ਰਹੇ, 200 ਮੀਟਰ ਦੌੜ ਵਿਚ ਮਨਪ੍ਰੀਤ ਪਹਿਲੇ, ਤਰਨ ਦੂਜੇ ਸਥਾਨ ’ਤੇ ਰਿਹਾ। ਸਪੋਰਟਸ ਕਾਰਨੀਵਾਲ ਦੇ ਸਫਲ ਆਯੋਜਨ ਲਈ ਅਧਿਆਪਕਾ ਤਮੰਨਾ, ਰਾਧਾ, ਅਮਨ, ਖੇਡ ਅਧਿਆਪਕਾ ਅਮਨਦੀਪ, ਪਰਵਿੰਦਰ ਸਿੰਘ, ਰੇਣੂ, ਵੰਦਨਾ, ਪੂਜਾ ਅਤੇ ਸੁਰਿੰਦਰ ਨੇ ਅਹਿਮ ਭੂਮਿਕਾ ਨਿਭਾਈ, ਜਦਕਿ ਕੋਆਰਡੀਨੇਟਰ ਅਨੂ, ਕੁਲਵਿੰਦਰ ਵਲੋਂ ਸਮੁੱਚੇ ਪ੍ਰਬੰਧਾਂ ਵਿਚ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਇਸ ਮੌਕੇ ਸਕੂਲ ਦੀ ਸਰਪ੍ਰਸਤ ਪ੍ਰਭਾ ਰਾਣੀ, ਚੇਅਰਮੈਨ ਬਲਰਾਜ ਮਹਿੰਦਰੂ, ਪ੍ਰਧਾਨ ਪੂਜਾ ਓਹਰੀ, ਡਾਇਰੈਕਟਰ ਕੁਲਜੀਤ ਕੌਰ, ਪ੍ਰਿੰਸੀਪਲ ਸ਼ਿਵਾਲੀ ਅਰੋੜਾ ਸਮੇਤ ਸਮੂਹ ਅਧਿਆਪਕ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਬੱਡੀ ਮੁਕਾਬਲੇ ਸ਼ੁਰੂ, 60 ਕਿਲੋ ਵਰਗ ਦੇ ਫਾਈਨਲ ’ਚ ਗੋਲੀਆਂ ਜੇਤੂ ਅਗਲੀ ਖ਼ਬਰ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ’ਚ ਪਲੇਸਮੈਂਟ ਕੈਂਪ ਲਗਾਇਆ
Ad Position 24