ਕਬੱਡੀ ਮੁਕਾਬਲੇ ਸ਼ੁਰੂ, 60 ਕਿਲੋ ਵਰਗ ਦੇ ਫਾਈਨਲ ’ਚ ਗੋਲੀਆਂ ਜੇਤੂ
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)-ਸ਼੍ਰੀ ਕ੍ਰਿਸ਼ਨ ਲੀਲਾ ਗਰਾਊਡ ਗੜ੍ਹਸ਼ੰਕਰ ਵਿਖੇ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਪਹਿਲੇ ਦਿਨ ਕਬੱਡੀ 60 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਫਾਈਨਲ ਮੁਕਾਬਲੇ ਵਿਚ ਪਹੁੰਚੀਆਂ ਘੁਮਿਆਲਾ ਤੇ ਗੋਲੀਆਂ ਦੀਆਂ ਟੀਮਾਂ ਵਿਚੋਂ ਗੋਲੀਆਂ ਟੀਮ ਨੇ ਫਾਈਨਲ ਮੁਕਾਬਲਾ ਜਿੱਤਿਆ।
ਗੜ੍ਹਸ਼ੰਕਰ, 22 ਨਵੰਬਰ (ਧਾਲੀਵਾਲ)-ਸ਼੍ਰੀ ਕ੍ਰਿਸ਼ਨ ਲੀਲਾ ਗਰਾਊਡ ਗੜ੍ਹਸ਼ੰਕਰ ਵਿਖੇ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਪਹਿਲੇ ਦਿਨ ਕਬੱਡੀ 60 ਕਿਲੋ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਫਾਈਨਲ ਮੁਕਾਬਲੇ ਵਿਚ ਪਹੁੰਚੀਆਂ ਘੁਮਿਆਲਾ ਤੇ ਗੋਲੀਆਂ ਦੀਆਂ ਟੀਮਾਂ ਵਿਚੋਂ ਗੋਲੀਆਂ ਟੀਮ ਨੇ ਫਾਈਨਲ ਮੁਕਾਬਲਾ ਜਿੱਤਿਆ। ਇਸ ਮੌਕੇ ਸ਼੍ਰੀ ਕ੍ਰਿਸ਼ਨ ਲੀਲਾ ਕਮੇਟੀ ਦੇ ਪ੍ਰਧਾਨ ਰਾਣਾ ਚੰਦਰਭਾਨ, ਰਾਣਾ ਉਂਕਾਰ ਸਿੰਘ, ਕੁਲਵੀਰ ਸਿੰਘ ਜੇ.ਈ., ਪਵਨ ਕੁਮਾਰ ਹੈਪੀ, ਵਿਨੇ ਸ਼ਰਮਾ, ਰਾਜੀਵ ਰਾਣਾ, ਰਾਣਾ ਦਵਿੰਦਰ, ਡਾ. ਪਰਮਿੰਦਰ, ਸੁਭਾਸ਼ ਓਹਰੀ ਤੇ ਹੋਰ ਸਖਸ਼ੀਅਤਾਂ ਹਾਜ਼ਰ ਹੋਈਆਂ। ਪ੍ਰਬੰਧਕਾਂ ਨੇ ਦੱਸਿਆ ਕਿ 23 ਨਵੰਬਰ ਨੂੰ ਮੇਲੇ ਵਿਚ ਕਬੱਡੀ ਆਲ ਓਪਨ ਦੇ ਮੁਕਾਬਲੇ ਹੋਣਗੇ ਤੇ 24 ਨਵੰਬਰ ਨੂੰ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ।