25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਿਵਲ ਹਸਪਤਾਲ ਦਸੂਹਾ ਵਿਖੇ ਦੂਰਬੀਨ ਦੇ ਆਪ੍ਰੇਸ਼ਨ ਰਾਹੀਂ 14 ਸੈਂਟੀਮੀਟਰ ਲੰਬੀ ਪਿੱਤੇ ਦੀ ਥੈਲੀ ਕੱਢੀ

ਦਸੂਹਾ, 25 ਨਵੰਬਰ (ਭੁੱਲਰ)- ਸਿਵਲ ਹਸਪਤਾਲ ਹਸਪਤਾਲ ਦਸੂਹਾ ਵਿਖੇ ਇਕ 30 ਸਾਲਾ ਮਹਿਲਾ ਮਰੀਜ਼ ਦਾ ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਕੱਢਣ ਦਾ ਸਫਲ ਆਪ੍ਰੇਸ਼ਨ (ਲੈਪਰੋਸਕੋਪਿਕ ਕੋਲੈਸਿਸਟੈਕਟੋਮੀ) ਕੀਤਾ ਗਿਆ। ਇਸ ਆਪ੍ਰੇਸ਼ਨ ਦੌਰਾਨ ਮਰੀਜ਼ ਦੇ ਪਿੱਤੇ ਦੀ ਥੈਲੀ ਲਗਭਗ 14 ਸੈਂਟੀਮੀਟਰ ਲੰਬੀ ਪਾਈ ਗਈ, ਜੋ ਕਿ ਇਕ ਅਸਾਧਾਰਨ ਮਾਮਲਾ ਹੈ।

Ad Position 21
No active advertisement
ਅਜੀਤ ਡੈਸਕ 26-11-2026
ਦਸੂਹਾ, 25 ਨਵੰਬਰ (ਭੁੱਲਰ)- ਸਿਵਲ ਹਸਪਤਾਲ ਹਸਪਤਾਲ ਦਸੂਹਾ ਵਿਖੇ ਇਕ 30 ਸਾਲਾ ਮਹਿਲਾ ਮਰੀਜ਼ ਦਾ ਦੂਰਬੀਨ ਰਾਹੀਂ ਪਿੱਤੇ ਦੀ ਥੈਲੀ ਕੱਢਣ ਦਾ ਸਫਲ ਆਪ੍ਰੇਸ਼ਨ (ਲੈਪਰੋਸਕੋਪਿਕ ਕੋਲੈਸਿਸਟੈਕਟੋਮੀ) ਕੀਤਾ ਗਿਆ। ਇਸ ਆਪ੍ਰੇਸ਼ਨ ਦੌਰਾਨ ਮਰੀਜ਼ ਦੇ ਪਿੱਤੇ ਦੀ ਥੈਲੀ ਲਗਭਗ 14 ਸੈਂਟੀਮੀਟਰ ਲੰਬੀ ਪਾਈ ਗਈ, ਜੋ ਕਿ ਇਕ ਅਸਾਧਾਰਨ ਮਾਮਲਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਆਪ੍ਰੇਸ਼ਨ ਡਾ. ਅੰਮ੍ਰਿਤ ਜੋਤ ਸਿੰਘ, ਜਨਰਲ ਅਤੇ ਲੈਪਰੋਸਕੋਪਿਕ ਸਰਜਨ ਵਲੋਂ ਕੀਤੀ ਗਈ। ਇਸ ਮੌਕੇ ਡਾ. ਕਮਲ, ਐਨੇਸਥੀਟਿਸਟ ਅਤੇ ਓਪਰੇਸ਼ਨ ਥੀਏਟਰ ਦੇ ਸਟਾਫ਼ ਮੈਂਬਰ ਸਟਾਫ਼ ਨਰਸ ਜੈਸਮੀਨ ਤੇ ਸਟਾਫ਼ ਨਰਸ ਰੁਚੀ ਨੇ ਵੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਹਸਪਤਾਲ ਦਸੂਹਾ ਵਿਖੇ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਵਚਨਬੱਧ ਹੈ। ਹਸਪਤਾਲ ਵਿਚ ਆਧੁਨਿਕ ਤਕਨੀਕਾਂ ਰਾਹੀਂ ਆਪ੍ਰੇਸ਼ਨ ਦੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਲੋਕਾਂ ਨੂੰ ਆਪਣੇ ਨੇੜਲੇ ਸਰਕਾਰੀ ਹਸਪਤਾਲ ਵਿਚ ਹੀ ਵਧੀਆ ਇਲਾਜ ਮਿਲ ਸਕੇ। ਇਸ ਸਫਲ ਆਪ੍ਰੇਸ਼ਨ ਨਾਲ ਸਿਵਲ ਹਸਪਤਾਲ ਦਸੂਹਾ ਦੀ ਮੈਡੀਕਲ ਟੀਮ ਦੀ ਕਾਰਜਕੁਸ਼ਲਤਾ ਅਤੇ ਸਮਰਪਣ ਦੀ ਭਾਵਨਾ ਸਾਹਮਣੇ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜੱਚਾ ਬੱਚਾ ਸਿਹਤ ਸੇਵਾਵਾਂ ਸੰਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ
Ad Position 24