ਰੈਲ ਮਾਜਰਾ ਵਾਸੀਆਂ ਨੇ ਵਿਧਾਇਕ ਸੰਤੋਸ਼ ਕਟਾਰੀਆ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ
ਬਲਾਚੌਰ, 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ)-ਪਿੰਡ ਰੈਲ ਮਾਜਰੇ ਦੇ ਖੇਡ ਸਟੇਡੀਅਮ ਦਾ ਮੁੱਦਾ ਹੁਣ ਹੋਰ ਤਿੱਖਾ ਹੋ ਗਿਆ ਹੈ। ਖਿਡਾਰੀਆਂ ਤੇ ਪਿੰਡ ਵਾਸੀਆਂ ਨੇ ਵਿਧਾਇਕ ਸੰਤੋਸ਼ ਕਟਾਰੀਆ ਨੂੰ ਸਿੱਧੀ ਚੇਤਾਵਨੀ ਦਿੰਦਿਆਂ 7 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ।
ਬਲਾਚੌਰ, 25 ਨਵੰਬਰ (ਜਤਿੰਦਰਪਾਲ ਸਿੰਘ ਕਲੇਰ)-ਪਿੰਡ ਰੈਲ ਮਾਜਰੇ ਦੇ ਖੇਡ ਸਟੇਡੀਅਮ ਦਾ ਮੁੱਦਾ ਹੁਣ ਹੋਰ ਤਿੱਖਾ ਹੋ ਗਿਆ ਹੈ। ਖਿਡਾਰੀਆਂ ਤੇ ਪਿੰਡ ਵਾਸੀਆਂ ਨੇ ਵਿਧਾਇਕ ਸੰਤੋਸ਼ ਕਟਾਰੀਆ ਨੂੰ ਸਿੱਧੀ ਚੇਤਾਵਨੀ ਦਿੰਦਿਆਂ 7 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਪਿੰਡ ਵਾਸੀਆਂ ਦੀ ਸਾਫ਼ ਮੰਗ ਹੈ ਕਿ ਸਾਨੂੰ ਸਕੂਲ ਦਾ ਆਮ ਗਰਾਊਂਡ ਨਹੀਂ, ਸਗੋਂ ਖਿਡਾਰੀਆਂ ਲਈ ਸਹੂਲਤਾਂ ਵਾਲਾ ਅਸਲ ਖੇਡ ਸਟੇਡੀਅਮ ਚਾਹੀਦਾ ਹੈ। ਪਿੰਡ ਵਾਸੀਆਂ ਵੱਲੋਂ ਤੇਜੀ ਮਾਂਗਟ ਪ੍ਰਧਾਨ ਯੂਥ ਵਿੰਗ ਦੋਆਬਾ ਜ਼ੋਨ ਮਿਸਲ ਸਤਲੁਜ ਨੇ ਕਿਹਾ ਕਿ ਅਸੀਂ ਵਿਧਾਇਕ ਸੰਤੋਸ਼ ਕਟਾਰੀਆ ਨੂੰ ਸਪੱਸ਼ਟ ਤੌਰ ‘ਤੇ 7 ਦਿਨਾਂ ਦਾ ਸਮਾਂ ਦਿੰਦੇ ਹਾਂ ਕਿ ਪਿੰਡ ਰੈਲ ਮਾਜਰੇ ਦੀ ਇਸ ਮੰਗ ਦਾ ਠੋਸ ਅਤੇ ਲਿਖਤੀ ਹੱਲ ਕੀਤਾ ਜਾਵੇ। ਜੇਕਰ 7 ਦਿਨਾਂ ਅੰਦਰ ਕੋਈ ਠੋਸ ਹੱਲ ਨਾ ਹੋਇਆ ਤਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਲੋਕਤੰਤਰਿਕ ਢੰਗ ਨਾਲ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।