ਮੁੱਲਾਂਪੁਰ-ਦਾਖਾ, 4 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਮਗਨਰੇਗਾ ਨੂੰ ਵੀ.ਵੀ. ਜੀ.ਰਾਮ ਜੀ ਨਾਮ ਦੇਣ ਦੀ ਥਾਂ ਭਾਜਪਾ ਦੀ ਕੇਂਦਰ ਸਰਕਾਰ ਮਗਨਰੇਗਾ ਨਾਲ ਜੁੜੇ ਮਜ਼ਦੂਰਾਂ ਦੀ ਉਜਰਤ (ਦਿਹਾੜੀ) ਵਧਾਉਣ ਜਾ 100 ਦਿਨ ਮਜ਼ਦੂਰੀ ਵਧਾ ਕੇ 150 ਦਿਨ ਕਰ ਦਿੰਦੀ ਤਾ ਉੱਚਿਤ ਹੁੰਦਾ, ਪ੍ਰੰਤੂ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੁਆਰਾ ਘਪਲਾ ਰੋਕਣ ਦੇ ਬਹਾਨੇ ਨਿਯਮ ਬਦਲਣ ਨਾਲ ਰਾਜ ਭਰ ਦੇ ਮਗਨਰੇਗਾ ਮਜ਼ਦੂਰਾਂ 'ਚ ਹਾ-ਹਾਕਾਰ ਮੱਚ ਗਈ, ਇਹ ਟਿੱਪਣੀ ਕੇਂਦਰ ਸਰਕਾਰ 'ਤੇ ਵਰਦਿਆਂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਵਲੋਂ ਕੀਤੀ ਗਈ | ਮਨਪ੍ਰੀਤ ਸਿੰਘ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਵੇਂ ਫ਼ੈਸਲੇ ਜਿਵੇਂ ਤਿੰਨੋਂ ਖੇਤੀ ਕਾਨੂੰਨ, ਵੀ.ਵੀ. ਜੀ.ਰਾਮ ਜੀ ਅਤੇ ਬਿਜਲੀ ਸੋਧ ਬਿੱਲ 2025 ਸਾਰੇ ਕਾਰਪੋਰੇਟ ਕੰਪਨੀਆਂ ਦੇ ਹਿੱਤਾਂ ਵਿਚ ਹੋ ਸਕਦੇ ਹਨ, ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ | ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਦੀ ਰੁਜ਼ਗਾਰ ਯੋਜਨਾਂ ਨਾਲ ਛੇੜ-ਛਾੜ ਤੋਂ ਘਟੀਆ ਕੀ ਹੋ ਸਕਦਾ | ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਮਗਨਰੇਗਾ ਫੰਡਾਂ 'ਚ ਘਪਲਾ ਜਿਨ੍ਹਾਂ ਵੀ ਰਾਜ ਸਰਕਾਰਾਂ ਨੇ ਕੀਤਾ, ਉਸ ਦਾ ਕੈਫ ਜਰੀਏ ਆਡਿਟ ਵੀ ਹੋ ਸਕਦਾ ਸੀ | ਪੰਜਾਬ ਸਰਕਾਰ ਦੀ ਅਲੋਚਨਾ ਕਰਦਿਆਂ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਧੜੱਲੇ ਨਾਲ ਹੋ ਰਹੀ ਗੈਰ-ਕਾਨੂੰਨੀ ਰੇਤ ਮਾਈਨਿੰਗ ਰੋਕਣ ਲਈ ਸੰਜੀਦਾ ਨਹੀ | ਉਨ੍ਹਾ ਕਿਹਾਂ ਕਿ ਹਲਕਾ ਦਾਖਾ ਦੇ ਸਤਲੁਜ ਦਰਿਆ ਕਿਨਾਰੇ ਤਲਵੰਡੀ ਨੌ-ਅਬਾਦ ਹੋਰ ਪਿੰਡਾਂ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਤੁਰੰਤ ਰੋਕੀ ਜਾਵੇ |