15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਮੋਟਰਸਾਈਕਲ ਤੇ ਐਕਟਿਵਾ ਦੀ ਆਹਮੋ ਸਾਹਮਣੀ ਟੱਕਰ 'ਚ ਦੋ ਵਿਅਕਤੀਆਂ ਦੀ ਮੌਤ

Ad Position 21
No active advertisement
ਅਜੀਤ ਡੈਸਕ 05-01-2026
ਤਰਨ ਤਾਰਨ, 4 ਜਨਵਰੀ (ਹਰਿੰਦਰ ਸਿੰਘ)-ਮੋਟਰਸਾਈਕਲ ਅਤੇ ਐਕਟਿਵਾ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਇਕ ਔਰਤ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ | ਇਸ ਸੰਬੰਧੀ ਥਾਣਾ ਵੈਰੋਵਾਲ ਦੇ ਏ.ਐਸ.ਆਈ. ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰਵੀ ਸ਼ਰਮਾ ਪੁੱਤਰ ਸੋਮਦੱਤ ਵਾਸੀ ਪੱਤੀ ਜੱਸੋ ਕੀ ਨਾਗੋਕੇ ਨੇ ਬਿਆਨ ਦਰਜ ਕਰਵਾਏ ਕਿ ਮਿਤੀ 2 ਜਨਵਰੀ ਨੂੰ ਦੁਪਹਿਰ ਸਮੇਂ ਆਪਣੀ ਪਤਨੀ ਪੂਨਮ ਰਾਣੀ ਨਾਲ ਐਕਟਿਵਾ ਨੰਬਰ ਪੀ.ਬੀ.63 ਡੀ. 4170 'ਤੇ ਸਵਾਰ ਹੋ ਕੇ ਅੰਮਿ੍ਤਸਰ ਨੂੰ ਆਪਣੇ ਪਿੰਡ ਨਾਗੋਕੇ ਤੋਂ ਦਵਾਈ ਲੈਣ ਜਾ ਰਹੇ ਸੀ | ਜਦੋਂ ਅਸੀਂ ਪਿੰਡ ਤਖਤੂਚੱਕ ਪੁੱਜੇ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਡੀਲੈਕਸ 'ਤੇ ਸਵਾਰ ਲੜਕਾ ਸੁਖਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਮੁੰਡਾਪਿੰਡ, ਜੋ ਜੰਡਿਆਲਾ ਗੁਰੂ ਵਾਲੇ ਪਾਸੇ ਤੋਂ ਆ ਰਿਹਾ ਸੀ ਅਤੇ ਉਸ ਦੇ ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਾਰਨ ਸੰਤੁਲਨ ਵਿਗੜਨ ਕਰਕੇ ਸਾਡੀ ਐਕਟਿਵਾ ਵਿਚ ਵੱਜ ਗਿਆ | ਮੇਰੀ ਪਤਨੀ ਪੂਨਮ ਰਾਣੀ ਐਕਟਿਵਾ ਤੋਂ ਡਿੱਗ ਪਈ | ਸੱਟਾਂ ਜ਼ਿਆਦਾ ਹੋਣ ਕਰਕੇ ਉਸ ਨੂੰ ਅੰਮਿ੍ਤਸਰ ਹਸਪਤਾਲ ਲਿਜਾਂਦੇ ਰਸਤੇ ਵਿਚ ਉਸ ਦੀ ਮੌਤ ਹੋ ਗਈ | ਮੋਟਰਸਾਈਕਲ ਸਵਾਰ ਸੁਖਪ੍ਰੀਤ ਸਿੰਘ ਵੀ ਇਸ ਹੋਈ ਟੱਕਰ ਕਾਰਨ ਡਿੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ, ਜੋ ਕਿ ਅੰਮਿ੍ਤਸਰ ਦੇ ਇਕ ਹਸਪਤਾਲ ਵਿਖੇ ਜੇਰੇ ਇਲਾਜ ਸੀ, ਜਿਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ | ਦੋਵਾਂ ਧਿਰਾਂ ਦੇ ਬਿਆਨ ਕਰਤਾਵਾਂ ਨੇ ਇਸ ਨੂੰ ਕੁਦਰਤੀ ਮੌਤ ਮੰਨਦੇ ਹੋਏ ਆਪਸੀ ਸਹਿਮਤੀ ਨਾਲ ਕੋਈ ਵੀ ਕਾਰਵਾਈ ਨਾ ਕਰਵਾਉਣ ਲਈ ਕਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਵਲੋਂ ਆਮ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਸੂਬੇ ਦੀ ਜਨਤਾ ਬੇਹੱਦ ਖ਼ੁਸ਼- ਵਿਧਾਇਕ ਸਰਵਨ ਸਿੰਘ... ਅਗਲੀ ਖ਼ਬਰ ਕੇਂਦਰ ਸਰਕਾਰ ਦਾ ਹਰ ਫ਼ੈਸਲਾ ਪੰਜਾਬ ਦੀ ਖੁਸ਼ਹਾਲੀ 'ਚ ਅੜਿੱਕਾ-ਮਨਪ੍ਰੀਤ ਸਿੰਘ ਇਯਾਲੀ ਤਿੰਨੋਂ ਖੇਤੀ ਕਾਨੂੰਨ, ਵੀ.ਵੀ...
Ad Position 24