ਰਾਏਕੋਟ, 5 ਜਨਵਰੀ (ਸੁਸ਼ੀਲ)-ਸਾਹਿਬਜ਼ਾਦਾ ਜੋਰਾਵਰ ਸਿੰਘ ਸਰਕਾਰੀ ਕਾਲਜ ਰਾਏਕੋਟ ਦੇ ਪਿ੍ੰਸੀਪਲ ਡਾ. ਸ਼ਰਨਜੀਤ ਕੌਰ ਪਰਮਾਰ ਦੀ ਸੇਵਾ ਮੁਕਤੀ ਮੌਕੇ ਕਰਵਾਏ ਗਏ ਇਕ ਸਮਾਗਮ ਦੌਰਾਨ ਕਾਲਜ ਦੇ ਸਮੂਹ ਸਟਾਫ਼ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਆਏ ਹੋਏ ਬੁਲਾਰਿਆਂ ਨੇ ਕਿਹਾ ਕਿ ਡਾ. ਸ਼ਰਨਜੀਤ ਕੌਰ ਪਰਮਾਰ ਨੇ ਆਪਣੇ ਅਧਿਆਪਨ ਕਾਰਜਕਾਲ ਦੌਰਾਨ ਵੱਖ-ਵੱਖ ਕਾਲਜਾਂ ਵਿਚ ਸੇਵਾਵਾਂ ਨਿਭਾਈਆਂ ਅਤੇ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ | ਇਸ ਮੌਕੇ ਸਾਥੀ ਅਧਿਆਪਕਾਂ ਅਤੇ ਸਟਾਫ਼ ਵਲੋਂ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਆਪਣੇ ਵਿਦਾਇਗੀ ਭਾਸ਼ਣ ਵਿਚ ਪਿ੍ੰਸੀਪਲ ਡਾਕਟਰ ਸ਼ਰਨਜੀਤ ਕੌਰ ਪਰਮਾਰ ਨੇ ਆਪਣੇ ਸਮੂਹ ਸਾਥੀ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸਟਾਫ ਤੋਂ ਮਿਲੇ ਸਹਿਯੋਗ ਸਦਕਾ ਹੀ ਅੱਜ ਉਹ ਇਸ ਪੁਜੀਸ਼ਨ 'ਤੇ ਪਹੁੰਚੇ ਹਨ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮੈਡਮ ਸੁਮਨ ਲਤਾ ਪਿ੍ੰਸੀਪਲ ਜੀ.ਸੀ.ਜੀ ਲੁਧਿਆਣਾ, ਡਾ: ਧਰਮ ਸਿੰਘ ਸੰਧੂ ਸਾਬਕਾ ਪਿ੍ੰਸੀਪਲ ਐਸ.ਸੀ.ਡੀ ਸਰਕਾਰੀ ਕਾਲਜ ਫਾਰ ਬੁਆਏਜ਼ ਲੁਧਿਆਣਾ, ਸ੍ਰੀਮਤੀ ਸੰਧੂ, ਸ੍ਰੀਮਤੀ ਸੁਮੀਤ ਬਰਾੜ, ਸ੍ਰੀਮਤੀ ਮਮਤਾ ਵਾਈਸ ਪਿ੍ੰਸੀਪਲ ਜੀਸੀਜੀ, ਸ੍ਰੀਮਤੀ ਗੁਰਜਿੰਦਰ ਪਿ੍ੰਸੀਪਲ ਜਗਰਾਉਂ ਕਾਲਜ, ਸ੍ਰੀਮਤੀ ਪਰਮਿੰਦਰ ਰਿਟਾਇਰਡ ਪਿ੍ੰਸੀਪਲ ਮਾਛੀਵਾੜਾ ਕਾਲਜ, ਸ੍ਰੀਮਤੀ ਬਿਨੀਤਾ ਝਾਂਜੀ ਵਾਈਸ ਪਿ੍ੰਸੀਪਲ ਈਸਟ ਕਾਲਜ ਲੁਧਿਆਣਾ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਰਮਨਜੀਤ ਕੌਰ, ਮਾਤਾ-ਪਿਤਾ, ਸ਼੍ਰੀ ਆਰ.ਐੱਸ. ਪਰਮਾਰ ਅਤੇ ਸ਼੍ਰੀਮਤੀ ਗੁਰਚਰਨ ਕੌਰ, ਸ਼੍ਰੀਮਤੀ ਨਾਜ਼ੀਮਾ ਬਾਲੀ, ਸਾਬਕਾ ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਐੱਲ.ਡੀ.ਐੱਚ, ਸ਼੍ਰੀ ਸੈਮਸਨ ਅਤੇ ਸ੍ਰੀਮਤੀ ਸਬਨਾਜ਼ ਬਾਲੀ ਸਮੇਤ ਕਾਲਜ ਦੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ |