20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

5 ਮਹੀਨੇ ਪਹਿਲਾਂ ਚੋਰੀ ਹੋਇਆ ਸਰੀਏ ਨਾਲ ਲੋਡ ਟਰੱਕ ਪੁਲਿਸ ਵਲੋਂ ਯੂ.ਪੀ. ਤੋਂ ਕੀਤਾ ਬਰਾਮਦ, ਡਰਾਈਵਰ ਕਾਬੂ

Ad Position 21
No active advertisement
ਅਜੀਤ ਡੈਸਕ 06-01-2026
ਰਾਏਕੋਟ, 5 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਟਰੱਕ ਡਰਾਈਵਰ ਧੋਖੇ ਨਾਲ ਸਰੀਏ ਨਾਲ ਲੋਡ ਟਰੱਕ ਨੂੰ ਭਜਾਉਣ ਵਿਚ ਕਾਮਯਾਬ ਹੋਇਆ ਸੀ, ਜਿਸਨੂੰ ਪੁਲਿਸ ਪ੍ਰਸ਼ਾਸਨ ਨੇ 5 ਮਹੀਨਿਆਂ ਦੀ ਭਾਰੀ ਜੱਦੋ-ਜਹਿਦ ਦੇ ਬਾਅਦ ਯੂ.ਪੀ. ਤੋਂ ਉਕਤ ਟਰੱਕ ਨੂੰ ਸਰੀਏ ਸਮੇਤ ਭਜਾਉਣ ਵਾਲੇ ਡਰਾਈਵਰ ਨੂੰ ਕਾਬੂ ਕੀਤਾ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਟਰੱਕ ਮਾਲਕ ਬਲਜੀਤ ਸਿੰਘ ਵਾਸੀ ਤਾਜਪੁਰ ਨੇ ਪੁਲਿਸ ਕੋਲ ਰਿਪੋਰਟ ਦਰਜ਼ ਕਰਵਾਈ ਸੀ ਕਿ ਉਸਦਾ ਟਰੱਕ ਪੀ.ਬੀ. 10 ਐੱਚ.ਯੂ. 9791, ਜਿਸ ਵਿਚ ਸਰੀਆ ਲੋਡ ਸੀ, ਉਕਤ ਟਰੱਕ 14 ਅਗਸਤ 2025 ਨੂੰ ਝੱਜ ਮੋਟਰਜ਼ ਗੋਂਦਵਾਲ ਵਿਖੇ ਪਾਰਕ ਕੀਤਾ ਗਿਆ ਸੀ | ਜਿਸ ਟਰੱਕ ਨੂੰ ਉਸ ਦਾ ਡਰਾਈਵਰ ਪੁਸ਼ਪਿੰਦਰ ਕੁਮਾਰ ਪੁੱਤਰ ਸ਼ਿਆਮ ਪਾਲ ਵਾਸੀ-ਨਗਲਾ ਬੈਂਸ, ਜ਼ਿਲ੍ਹਾ ਅਟਵਾ (ਯੂਪੀ) ਸਰੀਏ ਸਮੇਤ ਲੈ ਕੇ ਫ਼ਰਾਰ ਹੋ ਗਿਆ ਹੈ | ਜਿਸ 'ਤੇ ਪੁਲਿਸ ਵਲੋਂ 16 ਅਕਤੂਬਰ 2025 ਨੂੰ ਅਪਰਾਧ ਦੀ ਧਾਰਾ 316 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਐੱਸ.ਐੱਚ.ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸ.ਐੱਸ.ਪੀ. ਡਾ.ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਬ-ਡਵੀਜ਼ਨ ਰਾਏਕੋਟ ਦੇ ਡੀ.ਐੱਸ.ਪੀ ਹਰਜਿੰਦਰ ਸਿੰਘ ਵਲੋਂ ਟੀਮ ਨਿਯੁਕਤ ਕਰਕੇ ਉਕਤ ਟਰੱਕ ਦੀ ਭਾਲ ਲਈ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ | ਜਿਸ ਤਹਿਤ ਪੁਲਿਸ ਨੂੰ ਖ਼ਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਚੋਰੀ ਹੋਇਆ ਟਰੱਕ ਸਮੇਤ ਸਰੀਆ ਯੂਪੀ ਦੇ ਜ਼ਿਲ੍ਹਾ ਹਾਥਰਸ ਵਿਖੇ ਕਿਸੇ ਸਥਾਨ 'ਤੇ ਖੜ੍ਹਾ ਹੈ | ਜੇਕਰ ਇਸ ਸਥਾਨ 'ਤੇ ਪੁਲਿਸ ਰੇਡ ਕਰਦੀ ਹੈ ਤਾਂ ਉਕਤ ਟਰੱਕ ਨੂੰ ਲੋਡ ਸਰੀਏ ਸਮੇਤ ਬਰਾਮਦ ਕੀਤਾ ਜਾ ਸਕਦਾ ਹੈ | ਜਿਸ 'ਤੇ ਕਰਵਾਈ ਕਰਦਿਆਂ ਏ.ਐੱਸ.ਆਈ ਗੁਰਪ੍ਰੀਤ ਸਿੰਘ ਤੇ ਹੈੱਡ ਕਾਂਸਟੇਬਲ ਗੁਰਮੀਤ ਸਿੰਘ ਤੇ ਸਿਪਾਹੀ ਵਰਿੰਦਰਪਾਲ ਸਿੰਘ ਵਲੋਂ ਯੂਪੀ ਵਿਖੇ ਉਕਤ ਸਥਾਨ 'ਤੇ ਜਾ ਕਰਕੇ ਟਰੱਕ ਨੂੰ ਬਰਾਮਦ ਕੀਤਾ ਗਿਆ | ਜਿਸ ਦੇ ਬਾਅਦ ਪੁਲਿਸ ਥਾਣਾ ਸਦਰ ਰਾਏਕੋਟ ਵਿਖੇ ਧਾਰਾ 317 (2) ਬੀ.ਐੱਨ.ਐਸ ਤਹਿਤ ਜ਼ੁਰਮ ਵਿਚ ਵਾਧਾ ਕੀਤਾ ਗਿਆ ਹੈ | ਉਕਤ ਕਾਬੂ ਕੀਤੇ ਡਰਾਈਵਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਉਸਦਾ 2 ਦਿਨਾਂ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਚੋਰੀ ਦੇ ਮਾਮਲੇ ਸੰਬੰਧੀ ਹੋਰ ਪੁੱਛਗਿੱਛ ਕੀਤੀ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਕਾਂਗਰਸ ਵਲੋਂ ਸਮਰਾਲਾ 'ਚ 'ਮਨਰੇਗਾ ਬਚਾਓ ਅੰਦੋਲਨ' 'ਚ ਹਲਕਾ ਗਿੱਲ 'ਚੋਂ ਵੱਡੀ ਗਿਣਤੀ ਵਰਕਰਾਂ ਨਾਲ ਸ਼ਾਮਿਲ ਹੋਵਾਂਗੇ-ਲ...
Ad Position 24