29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

'ਕਰ ਭਲਾ ਹੋ ਭਲਾ' ਸੁਸਾਇਟੀ ਨੇ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ

Ad Position 21
No active advertisement
ਅਜੀਤ ਡੈਸਕ 07-01-2026
ਜਗਰਾਉਂ, 6 ਜਨਵਰੀ (ਸ.ਰ.)-ਸਮਾਜ ਸੇਵੀ ਸੰਸਥਾ 'ਕਰ ਭਲਾ ਹੋ ਭਲਾ' ਸੁਸਾਇਟੀ ਜਗਰਾਉਂ ਵਲੋਂ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਰਾਤਾਂ ਗੁਜ਼ਾਰ ਰਹੇ ਜ਼ਰੂਰਤਮੰਦ ਵਿਅਕਤੀਆਂ ਨੂੰ ਗਰਮ ਕੰਬਲ ਵੰਡੇ ਗਏ | ਸੁਸਾਇਟੀ ਦੇ ਚੇਅਰਮੈਨ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਸਵ: ਅਮਿਤ ਅਰੋੜਾ ਦੀ ਯਾਦ ਵਿਚ ਸੁਸਾਇਟੀ ਵਲੋਂ ਲੋੜਵੰਦ ਤੇ ਗਰੀਬ ਵਿਅਕਤੀਆਂ ਨੂੰ ਨਾਨਕਸਰ ਨੇੜੇ ਸੜਕ ਕਿਨਾਰੇ ਰਾਤਾਂ ਗੁਜ਼ਾਰ ਰਹੇ 70 ਦੇ ਕਰੀਬ ਵਿਅਕਤੀਆਂ ਨੂੰ ਗਰਮ ਕੰਬਲ ਤਕਸੀਮ ਕੀਤੇ ਤਾਂ ਕਿ ਉਹ ਠੰਢ ਦੇ ਮੌਸਮ ਤੋਂ ਆਪਣੇ ਆਪ ਨੂੰ ਬਚਾ ਸਕਣ | ਉਨ੍ਹਾਂ ਦੱਸਿਆ ਕਿ ਸੁਸਾਇਟੀ ਵਲੋਂ ਲਗਾਤਾਰ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਹਨ | ਇਸ ਮੌਕੇ ਸੁਨੀਲ ਬਜਾਜ, ਨੀਰਜ ਮਿੱਤਲ, ਡਾ: ਮਦਨ ਲਾਲ ਅਰੋੜਾ, ਰਾਹੁਲ, ਨਨੇਸ਼ ਗਾਂਧੀ, ਰਾਜਨ ਓਬਰਾਏ, ਸ਼ੁਭਮ ਅਰੋੜਾ, ਆਸਮਾ ਅਰੋੜਾ, ਆਯਾਨ ਓਹਰੀ, ਆਦਿਵ ਓਹਰੀ, ਸੁਹਾਂਸ਼, ਭੁਪਿੰਦਰ ਸਿੰਘ ਮੁਰਲੀ, ਮੋਹਿਤ ਜੈਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਕਰੋ ਗਲੋਬਲ ਦੀ ਜਗਰਾਉਂ ਬ੍ਰਾਂਚ ਨੇ ਲਗਵਾਇਆ ਇਕ ਹੋਰ ਸਟੱਡੀ ਵੀਜ਼ਾ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਵਿਚ ਬੀ.ਐੱਡ. ਕਾਲਜ ਸੁਧਾਰ ਦੀ ਸ਼ਾਨਦਾਰ ਪ੍ਰਾਪਤੀ
Ad Position 24