10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਡਾਂਗੋਂ 'ਚ 7 ਰੋਜ਼ਾ ਧਾਰਮਿਕ ਸਮਾਗਮ ਜਾਰੀ • ਸਿੱਖ ਸੰਗਤਾਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਗੁਰਸਿੱਖੀ ਭਰਿਆ ਸਾਦਾ ਜੀਵਨ ਬਤੀਤ ਕਰਨ-ਬਾਬਾ ਗੁਰਜੀਤ ਸਿੰਘ ਹਰੀਗੜ੍ਹ

Ad Position 21
No active advertisement
ਅਜੀਤ ਡੈਸਕ 24-01-2026
ਪੱਖੋਵਾਲ/ਸਰਾਭਾ, 23 ਜਨਵਰੀ (ਖੁਸ਼ਵਿੰਦਰ ਸਿੰਘ ਸਰਾਭਾ)-ਦੇਸ਼-ਵਿਦੇਸ਼ 'ਚ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਧਾਰਮਿਕ ਸੰਸਥਾ ਗੁਰਮਤਿ ਪ੍ਰਚਾਰ ਮਿਸ਼ਨ ਰਜਿ: ਡਾਂਗੋਂ ਵਲੋਂ ਨਾਨਕਸਰ ਦਰਬਾਰ ਡਾਂਗੋਂ ਵਿਖੇ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ੍ਹ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਦੇ ਪੰਜਵੇਂ ਦਿਨ ਅੱਜ ਬਾਬਾ ਗੁਰਜੀਤ ਸਿੰਘ ਹਰੀਗੜ੍ਹ ਵਾਲੇ, ਬਾਬਾ ਗੁਰਮੇਲ ਸਿੰਘ ਮੁੱਖ ਰਾਗੀ ਨਾਨਕਸਰ ਕਲੇਰਾਂ ਵਾਲੇ ਤੇ ਪੰਥ ਪ੍ਰਸਿੱਧ ਰਾਗੀ ਦਵਿੰਦਰ ਸਿੰਘ ਉਚੇਚੇ ਤੌਰ 'ਤੇ ਪੁੱਜੇ | ਇਸ ਮੌਕੇ ਸਜਾਏ ਦੀਵਾਨ ਦੌਰਾਨ ਕਥਾ ਕੀਰਤਨ ਕਰਦਿਆਂ ਸਿੱਖ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਪਵਿੱਤਰ ਫ਼ਲਸਫ਼ੇ 'ਤੇ ਚੱਲਦੇ ਗੁਰਸਿੱਖੀ ਭਰਿਆ ਸਾਦਾ ਜੀਵਨ ਜਿਉਣ ਚਾਹੀਦਾ ਹੈ ਤਾਂ ਜੋ ਗੁਰੁੂ ਸਾਹਿਬ ਵਲੋਂ ਸਰਬੰਸ ਵਾਰਕੇ ਲਾਇਆ ਸਿੱਖੀ ਦਾ ਬੂਟਾ ਹਮੇਸ਼ਾ ਖਿੜਿਆ ਰਹੇ | ਇਸ ਮੌਕੇ ਬਾਬਾ ਸਰਬਜੋਤ ਸਿੰਘ ਨੇ ਬਾਹਰੋਂ ਆਏ ਸਮੂਹ ਸੰਤ ਮਹਾਂਪੁਰਖਾਂ ਤੇ ਕਥਾਵਾਚਕ ਨੂੰ ਸਿਰੋਪਾਓ, ਲੋਈ, ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਸੱਗੂ, ਰਘਬੀਰ ਸਿੰਘ ਡਾਂਗੋਂ, ਪ੍ਰਧਾਨ ਸੇਵਾ ਸਿੰਘ, ਸੁਖਪਾਲ ਸਿੰਘ, ਦਵਿੰਦਰ ਸਿੰਘ, ਰਕੇਸ਼ ਕੁਮਾਰ, ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਪੁੱਤਰ ਲਈ ਵਿਧਵਾ ਮਾਂ ਵਲੋਂ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ • ਬੇਕਰੀ ਦੀ ਦੁਕ... ਅਗਲੀ ਖ਼ਬਰ ਮੰਡੀ ਮੁੱਲਾਂਪੁਰ ਈਸਟਵੁੱਡ ਇੰਟਰਨੈਸ਼ਨਲ ਸਕੂਲ 'ਚ ਬਸੰਤ ਪੰਚਮੀ ਮੌਕੇ ਰੌਣਕਾਂ
Ad Position 24