10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਲੁੱਟ ਦੀ ਵਾਰਦਾਤ ਦਾ ਸ਼ਿਕਾਰ ਹੋਏ ਪੁੱਤਰ ਲਈ ਵਿਧਵਾ ਮਾਂ ਵਲੋਂ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ • ਬੇਕਰੀ ਦੀ ਦੁਕਾਨ 'ਤੇ ਗ੍ਰਾਹਕ ਬਣ ਕੇ ਆਏ ਨੌਜਵਾਨ ਨਗਦੀ ਤੇ ਮੋਬਾਈਲ ਫ਼ੋਨ ਚੋਰੀ ਕਰ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 24-01-2026
ਰਾਏਕੋਟ, 23 ਜਨਵਰੀ (ਬਲਵਿੰਦਰ ਸਿੰਘ ਲਿੱਤਰ)-ਕਮੇਟੀ ਗੇਟ ਰਾਏਕੋਟ ਨਜ਼ਦੀਕ ਇਕ ਬੇਕਰੀ ਦੁਕਾਨ 'ਤੇ ਗ੍ਰਾਹਕ ਬਣਕੇ ਆਏ ਨੌਜਵਾਨਾਂ ਵਲੋਂ ਨਗਦੀ ਤੇ ਮੋਬਾਈਲ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਪੀੜਤ ਦੁਕਾਨਦਾਰ ਪੁਨੀਤ ਸਿੰਗਲਾ ਤੇ ਉਸਦੀ ਮਾਤਾ ਊਸ਼ਾ ਰਾਣੀ ਵਾਸੀ ਮੁਹੱਲਾ ਮੋਰੀ ਜੱਟਾਂ ਰਾਏਕੋਟ ਨੇ ਦੱਸਿਆ ਕਿ ਉਹ ਕਮੇਟੀ ਗੇਟ ਨਜ਼ਦੀਕ ਸਿੰਗਲਾ ਬੇਕਰੀ ਨਾਂਅ 'ਤੇ ਦੁਕਾਨ ਚਲਾ ਰਿਹਾ ਹੈ | ਉਸਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੀ ਬੇਕਰੀ ਦੀ ਦੁਕਾਨ 'ਤੇ ਰੋਜ਼ਾਨਾ ਦੀ ਤਰ੍ਹਾਂ ਕੰਮ ਕਰ ਰਿਹਾ ਸੀ ਤਾਂ ਰਾਤ 9:35 ਦੇ ਕਰੀਬ ਦੁਕਾਨ 'ਤੇ 2 ਨੌਜਵਾਨ ਆਏ ਅਤੇ ਉਨ੍ਹਾਂ ਵਲੋਂ ਕੋਲਡ ਡਿ੍ੰਕ ਦੀ ਮੰਗ ਕਰਨ 'ਤੇ ਜਦੋਂ ਮੈਂ ਕੋਲਡ ਡਿ੍ੰਕ ਲੈਣ ਲਈ ਅੰਦਰ ਗਿਆ ਤਾਂ ਇਕ ਨੌਜਵਾਨ ਵਲੋਂ ਦੁਕਾਨ ਦਾ ਸ਼ਟਰ ਹੇਠਾਂ ਸੁੱਟ ਕੇ ਬੰਦ ਕਰ ਦਿੱਤਾ ਗਿਆ | ਉਕਤ ਨੌਜਵਾਨਾਂ ਨੇ ਇਕ ਵੱਡੇ ਚਾਕੂ ਵਰਗਾ ਹਥਿਆਰ (ਦਾਹ) ਉਸਦੇ ਗਲ 'ਤੇ ਰੱਖ ਕੇ ਉਸਨੂੰ ਧਮਕਾਇਆ ਅਤੇ ਕਿਹਾ ਕਿ ਜੋ ਕੁਝ ਵੀ ਉਸ ਕੋਲ ਹੈ ਉਹ ਸਾਡੇ ਹਵਾਲੇ ਕਰ ਦੇਵੇ | ਪੀੜਤ ਦੁਕਾਨਦਾਰ ਨੇ ਦੱਸਿਆ ਕਿ ਲੁਟੇਰੇ ਉਸਦੀ ਦੁਕਾਨ ਦੇ ਗੱਲੇ 'ਚ ਪਏ ਲਗਭਗ 15 ਹਜ਼ਾਰ ਰੁਪਏ ਦੀ ਨਗਦੀ, ਸਿੱਕੇ ਅਤੇ ਉਸਦੇ 2 ਓਪੋ ਕੰਪਨੀ ਦੇ ਮੋਬਾਈਲ ਫ਼ੋਨ ਆਪਣੇ ਨਾਲ ਲੈ ਕੇ ਦੁਕਾਨ ਬਾਹਰ ਮੋਟਰਸਾਈਕਲ 'ਤੇ ਖੜ੍ਹੇ ਆਪਣੇ ਤੀਜੇ ਸਾਥੀ ਨਾਲ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਉਕਤ ਲੁਟੇਰਿਆਂ ਵਲੋਂ ਵਰਤੇ ਗਏ ਮੋਟਰਸਾਈਕਲ ਦੀ ਨੰਬਰ ਪਲੇਟ ਢੱਕੀ ਹੋਣ ਕਰਕੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਨੰਬਰ ਦੀ ਪਹਿਚਾਣ ਨਹੀਂ ਹੋ ਸਕੀ | ਇਸ ਮੌਕੇ ਪੀੜਤ ਦੁਕਾਨਦਾਰ ਪੁਨੀਤ ਸਿੰਗਲਾ ਨੇ ਆਖਿਆ ਕਿ ਉਹ ਇਕ ਗਰੀਬ ਤੇ ਸਧਾਰਨ ਪਰਿਵਾਰ ਨਾਲ ਸਬੰਧ ਰੱਖਦਾ ਹੈ | ਇਸ ਲੁੱਟ ਨਾਲ ਉਸਦਾ ਭਾਰੀ ਆਰਥਿਕ ਨੁਕਸਾਨ ਹੋਇਆ ਹੈ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੁਟੇਰਿਆਂ ਦੀ ਜਲਦ ਪਹਿਚਾਣ ਕਰਕੇ ਉਸਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ |
ਕੀ ਕਹਿਣਾ ਹੈ ਥਾਣਾ ਸਿਟੀ ਦੇ ਐੱਸ.ਐੱਚ.ਓ ਦਾ-
ਜਦੋਂ ਇਸ ਘਟਨਾ ਸਬੰਧੀ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸ.ਐੱਚ.ਓ ਗੁਰਸੇਵਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਿਲ ਇਕ ਲੁੱਟੇਰੇ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਘਟਨਾ ਵਿਚ ਸ਼ਾਮਿਲ ਉਸਦੇ 2 ਹੋਰ ਸਾਥੀਆਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਲੁੱਟੇ ਗਏ ਮੋਬਾਈਲ ਫ਼ੋਨਾਂ ਨੂੰ ਵੀ ਟਰੈਕ ਕੀਤਾ ਜਾ ਰਿਹਾ ਹੈ, ਜਿਸ ਦੇ ਆਧਾਰ 'ਤੇ ਲੁਟੇਰੇ ਕਾਬੂ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ 'ਜੀ ਰਾਮ ਜੀ' ਕਾਨੂੰਨ ਤੇ ਲੇਬਰ ਕੋਡ ਰੱਦ ਕਰਵਾਉਣ ਲਈ ਕਰੋੜਾਂ ਕਾਮੇ ਹੜਤਾਲ 'ਚ ਭਾਗ ਲੈਣਗੇ-ਡਾ: ਹੇਮ ਲਤਾ ਅਗਲੀ ਖ਼ਬਰ ਡਾਂਗੋਂ 'ਚ 7 ਰੋਜ਼ਾ ਧਾਰਮਿਕ ਸਮਾਗਮ ਜਾਰੀ • ਸਿੱਖ ਸੰਗਤਾਂ ਗੁਰੂ ਸਾਹਿਬ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਗੁਰਸਿੱਖੀ...
Ad Position 24