21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਆਨ-ਲਾਈਨ ਪੈਸਟੀਸਾਈਡ ਦੀ ਅਣ-ਅਧਿਕਾਰਿਤ ਖ਼ਰੀਦ-ਵੇਚ ਵਾਲੇ ਡੀਲਰਾਂ ਵਿਰੁੱਧ ਕਾਰਵਾਈ ਦਾ ਆਦੇਸ਼- ਡਾ: ਬੈਨੀਪਾਲ

Ad Position 21
No active advertisement
ਅਜੀਤ ਡੈਸਕ 25-01-2026
ਮੁੱਲਾਂਪੁਰ-ਦਾਖਾ, 24 ਜਨਵਰੀ (ਨਿਰਮਲ ਸਿੰਘ ਧਾਲੀਵਾਲ)- ਪੰਜਾਬ 'ਚ ਆਨ-ਲਾਈਨ ਜ਼ਰੀਏ ਪੈਸਟੀਸਾਈਡ (ਰਸਾਇਣਾਂ) ਦੀ ਅਣ-ਅਧਿਕਾਰਿਤ ਵਿਕਰੀ ਪੂਰੇ ਜ਼ੋਬਨ 'ਤੇ ਹੈ, ਅਜਿਹੇ ਰਸਾਇਣ ਕਿੱਥੋਂ, ਕਿਵੇਂ ਬਹੁਤੀ ਘੱਟ ਲਾਗਤ 'ਤੇ ਦੁਕਾਨਦਾਰਾਂ ਕੋਲ ਪਹੁੰਚਾਉਣ ਵਾਲੇ ਕੌਣ ਹਨ! ਰਸਾਇਣਾਂ ਦੀ ਅਜਿਹੀ ਵਿਕਰੀ ਹੁਣ ਖੇਤੀਬਾੜੀ ਵਿਭਾਗ ਦੇ ਆਲ੍ਹਾ ਅਫ਼ਸਰਾਂ ਦੀ ਨਿਗ੍ਹਾ ਵਿਚ ਵੀ ਆ ਗਈ | ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੌਦਾ ਸੁਰੱਖਿਆ) ਪੰਜਾਬ ਡਾ: ਨਰਿੰਦਰ ਸਿੰਘ ਬੈਨੀਪਾਲ ਦੱਸਿਆ ਕਿ ਅੰਤਰਰਾਜੀ ਵਪਾਰ ਵਿਚ ਲੱਗੇ ਕੁਝ ਲੋਕਾਂ ਵਲੋਂ ਅਜਿਹਾ ਹੋਣ ਦੀਆਂ ਕਨਸੋਆਂ ਮਿਲੀਆਂ, ਪਰ ਪੰਜਾਬ ਖੇਤੀਬਾੜੀ ਵਿਭਾਗ ਵਲੋਂ ਅਸਲੀ ਅਤੇ ਗੁਣਵੰਤਾ ਭਰਪੂਰ ਖੇਤੀਬਾੜੀ ਰਸਾਇਣਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਨ-ਲਾਈਨ ਪਲੇਟਫਾਰਮਾਂ ਰਾਹੀਂ ਅਣ-ਅਧਿਕਾਰਿਤ ਕੀਟ-ਨਾਸ਼ਕ ਵਿਕਰੀ ਨੂੰ ਪੂਰੀ ਤਰ੍ਹਾਂ ਰੋਕ ਕੇ ਦਿੱਤਾ ਗਿਆ | ਡਾ: ਬੈਨੀਪਾਲ ਕਿਹਾ ਕਿ ਖੇਤੀਬਾੜੀ ਵਿਭਾਗ ਸਖ਼ਤੀ ਅਤੇ ਪਾਰਦਰਸ਼ਤਾ ਨਾਲ ਨਿਯੰਤਿ੍ਤ ਬਾਜਾਰ ਬਣਾਈ ਰੱਖਦਿਆਂ ਕਿਸਾਨਾਂ ਨੂੰ ਨਕਲੀ ਉਤਪਾਦਾਂ ਤੋਂ ਬਚਾਉਣ ਲਈ ਵਚਨਬੱਧ ਹੈ | ਖੇਤੀਬਾੜੀ ਵਿਭਾਗ ਵਲੋਂ ਪੈਸਟੀਸਾਈਡ ਉਨ੍ਹਾਂ ਡੀਲਰਾਂ ਦੀ ਪਹਿਚਾਣ ਕਰ ਰਿਹਾ, ਜੋ ਅਣ-ਅਧਿਕਾਰਿਤ ਵਪਾਰ ਆਨ-ਲਾਈਨ ਪਲੇਟਫਾਰਮ ਨਾਲ ਜੁੜੇ ਹੋਏ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੇ ਮੁੱਖ ਖੇਤੀਬਾੜੀ ਅਧਿਕਾਰੀਆਂ (ਸੀ.ਏ.ਓ) ਨੂੰ ਡੀਲਰਾਂ ਲਈ ਨਵੇਂ ਪਾਲਣਾ ਨਿਯਮ ਲਾਗੂ ਕਰਨ ਲਈ ਡੀਲਰਾਂ ਨਾਲ ਐਮਰਜੈਂਸੀ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਹਨ | ਦੱਸਿਆ ਗਿਆ ਕਿ ਪੈਸਟੀਸਾਈਡ ਡੀਲਰਾਂ ਨੂੰ ਰਾਜ ਤੋਂ ਬਾਹਰ ਦੀਆਂ ਸੰਸਥਾਵਾਂ ਨਾਲ ਅਣ-ਅਧਿਕਾਰਿਤ ਤਰੀਕੇ ਨਾਲ ਕੀਟ-ਨਾਸ਼ਕ ਖਰੀਦਣ ਜਾਂ ਵੇਚਣ ਉੱਪਰ ਪਾਬੰਦੀ ਹੋਵੇਗੀ, ਖਰੀਦ ਨੂੰ ਰਾਜ-ਪ੍ਰਵਾਨਿਤ, ਲਾਇਸੰਸਸ਼ੁਦਾ ਚੈÉਨਲਾਂ ਦੀ ਸਖ਼ਤੀ ਨਾਲ ਪਾਲਣਾਂ ਕਰਨੀ ਚਾਹੀਦੀ ਹੈ | ਕੋਈ ਵੀ ਡੀਲਰ ਜੋ ਅਣ-ਅਧਿਕਾਰਿਤ ਆਨ-ਲਾਈਨ ਜਾਂ ਰਾਜ ਤੋਂ ਬਾਹਰੀ ਕਾਰੋਬਾਰ ਵਿਚ ਸ਼ਾਮਿਲ ਪਾਇਆ ਗਿਆ, ਤੁਰੰਤ ਉਸ ਦਾ ਲਾਇਸੈਂਸ ਰੱਦ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਡਾ: ਬੈਨੀਪਾਲ ਦੱਸਿਆ ਕਿ ਵਿਭਾਗ ਵਲੋਂ ਕਿਸਾਨਾਂ ਲਈ ਵੀ ਵਿਸ਼ੇਸ਼ ਸਲਾਹ ਜਾਰੀ ਕੀਤੀ ਗਈ ਕਿ ਸਿਰਫ਼ ਲਾਇਸੰਸਸ਼ੁਦਾ ਡੀਲਰਾਂ ਤੋਂ ਹੀ ਕੀਟਨਾਸਕ ਖਰੀਦਣ ਅਤੇ ਹਮੇਸ਼ਾ ਸਹੀ ਖਰੀਦ ਬਿੱਲ ਮੌਕੇ 'ਤੇ ਹੀ ਪ੍ਰਾਪਤ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਸੁਧਾਰ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਅਗਲੀ ਖ਼ਬਰ ਪਹਿਲੇ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਨਗਰ ਕੌਂਸਲ ਦਫ਼ਤਰ ਵਿਖੇ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ
Ad Position 24