15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸੇਵਾ ਤੇ ਸਾਦਗੀ ਇਨਸਾਨ ਦਾ ਇਕ ਚੰਗਾ ਗਹਿਣਾ-ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ <br/>

Ad Position 21
No active advertisement
ਅਜੀਤ ਡੈਸਕ 26-01-2026
ਜਗਰਾਉਂ, 25 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਨਾਲ ਲੈ ਕੇ ਪੂਰੇ ਦਰਬਾਰ ਦੀ ਸਫ਼ਾਈ ਕਰਵਾਈ | ਇਸ ਤੋਂ ਇਲਾਵਾ ਉਨ੍ਹਾਂ ਸੰਗਤਾਂ ਨੂੰ ਪੰਗਤ 'ਚ ਬਿਠਾ ਕੇ ਲੰਗਰ ਵੀ ਛਕਾਇਆ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਸੇਵਾ ਅਤੇ ਸਾਦਗੀ ਇਨਸਾਨ ਦਾ ਇਕ ਚੰਗਾ ਗਹਿਣਾ ਹੈ | ਇਸ ਨਾਲ ਇਨਸਾਨ ਦਾ ਮਨ ਨੀਵਾਂ ਅਤੇ ਮਤ ਉੱਚੀ ਹੁੰਦੀ ਹੈ | ਗੁਰੂ ਸਾਹਿਬਾਨਾਂ ਨੇ ਹੱਥੀਂ ਸੇਵਾ ਕਰਨੀ ਅਤੇ ਬਿਨ੍ਹਾਂ ਕਿਸੇ ਭੇਦ ਭਾਵ ਨਾਲ ਸਮਾਜ ਵਿਚ ਵਿਚਰਨ ਲਈ ਸਾਨੂੰ ਆਖਿਆ ਹੈ | ਉਨ੍ਹਾਂ ਦੱਸਿਆ ਕਿ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਪੂਰਾ ਜੀਵਨ ਹੱਥੀਂ ਕਿਰਤ ਕੀਤੀ | ਉਹ ਅਕਸਰ ਸੰਗਤਾਂ ਨੂੰ ਨਾਲ ਲੈ ਕੇ ਨਾਨਕਸਰ ਵਿਖੇ ਸਫ਼ਾਈ ਕਰਵਾਇਆ ਕਰਦੇ ਸਨ | ਇਸ ਤੋਂ ਇਲਾਵਾ ਉਹ ਹਮੇਸ਼ਾਂ ਸੰਗਤਾਂ ਨੂੰ ਪੰਗਤ 'ਚ ਬਿਠਾ ਕੇ ਪ੍ਰਸ਼ਾਦਾ ਛਕਾਉਂਦੇ ਸਨ | ਸੰਤ ਨਾਨਕਸਰ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਨੇ ਜਿਹੜੇ ਧਾਰਮਿਕ ਤੇ ਸਮਾਜਿਕ ਕਾਰਜ ਸ਼ੁਰੂ ਕੀਤੇ ਹੋਏ ਸਨ ਉਨ੍ਹਾਂ ਨੂੰ ਦੇਸ਼- ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਾਖ਼ੂਬੀ ਜਾਰੀ ਰੱਖਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਤਲਵੰਡੀ ਨੌ ਅਬਾਦ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੇਠ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
Ad Position 24