04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਭੁਪਿੰਦਰ ਸਿੰਘ ਉਰਫ਼ ਭਿੰਦਰ ਦਿਓਲ ਬੋਪਾਰਾਏ ਕਲਾਂ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 29-01-2026
ਗੁਰੂਸਰ ਸੁਧਾਰ, 28 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਯਾਲੀ ਦੇ ਨਜ਼ਦੀਕੀ ਸਾਥੀ, ਸਮਰਥਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਜੁਝਾਰੂ, ਮਿਹਨਤੀ ਵਰਕਰ ਭੁਪਿੰਦਰ ਸਿੰਘ ਉਰਫ਼ ਭਿੰਦਰ ਦਿਓਲ ਬੋਪਾਰਾਏ ਕਲਾਂ ਦਾ ਮਹਿਜ਼ 55-56 ਸਾਲ ਦੀ ਉਮਰ ਵਿਚ ਬੀਤੀ ਰਾਤ ਦਿਹਾਂਤ ਹੋ ਗਿਆ | ਉਸ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਣ 'ਤੇ ਪਿੰਡ ਵਿਚ ਉਸ ਦੇ ਸਾਥੀਆਂ ਤੇ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ | ਹਰ ਇਕ ਦੀ ਮੱਦਦ ਲਈ ਤਤਪਰ ਰਹਿਣ ਵਾਲੇ ਤੇ ਹੱਸਮੁੱਖ ਚਿਹਰੇ ਵਾਲਾ ਭਿੰਦਰ ਦਿਓਲ ਪਾਰਟੀਬਾਜ਼ੀ ਤੋਂ ਹਟਕੇ ਪਿੰਡ ਬੋਪਾਰਾਏ ਕਲਾਂ ਦੇ ਨਿਵਾਸੀਆਂ ਦਾ ਚਹੇਤਾ ਸੀ | ਇਸ ਦੁੱਖ ਦੀ ਘੜ੍ਹੀ ਵਿਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮਾ. ਗੁਰਦੀਪ ਸਿੰਘ ਦਿਓਲ, ਪ੍ਰਧਾਨ ਪਿਆਰਾ ਸਿੰਘ ਦਿਓਲ, ਮਾ. ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਸਾਬਕਾ ਮੈਂਬਰ, ਸਰਪੰਚ ਜਗਤਿੰਦਰ ਸਿੰਘ ਕਾਕਾ, ਪ੍ਰਧਾਨ ਨਿਰਮਲ ਸਿੰਘ ਦਿਓਲ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਮਿ੍ਤਕ ਆਪਣੀ ਧਰਮਪਤਨੀ ਸਨਮਦੀਪ ਕੌਰ ਤੇ ਦੋ ਲੜਕਿਆਂ ਨੂੰ ਸਦੀਵੀਂ ਵਿਛੋੜਾ ਦੇ ਗਿਆ ਹੈ | ਸਵ: ਭਿੰਦਰ ਦਿਓਲ ਦਾ ਅੰਤਿਮ ਸੰਸਕਾਰ 1 ਫਰਵਰੀ ਨੂੰ ਭੈਣ ਅਤੇ ਬੇਟੇ ਦੇ ਵਿਦੇਸ਼ ਤੋਂ ਆਉਣ ਉਪਰੰਤ ਬੋਪਾਰਾਏ ਕਲਾਂ ਵਿਖੇ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗੱਜ ਦਾ ਸਰਨਾ ਪਰਿਵਾਰ ਨੇ ਕੀਤਾ ਸਨਮਾਨ <br/> ਅਗਲੀ ਖ਼ਬਰ ਕੈਪਟਨ ਸੰਧੂ ਦੀਆਂ ਕੋਸ਼ਿਸ਼ਾਂ ਸਦਕਾ 30 ਜਨਵਰੀ ਦੀ ਦਾਖਾ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋ ਨਿੱਬੜੇਗੀ-ਸਿੱਧਵਾਂ/ਬਾਸੀ...
Ad Position 24