ਜਗਰਾਉਂ, 28 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਨਕਸਰ ਵਿਖੇ ਸਮਾਗਮ 'ਚ ਸ਼ਮੂਲੀਅਤ ਕਰਨ ਉਪਰੰਤ ਰਜਵੰਤ ਕਲਾਥ ਹਾਊਸ ਨਾਨਕਸਰ ਵਿਖੇ ਪਹੁੰਚੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ | ਇਸ ਮੌਕੇ ਸਰਨਾ ਪਰਿਵਾਰ ਵਲੋਂ ਰਜਵੰਤ ਕਲਾਥ ਹਾਊਸ ਮਾਲਕ ਹਰਵਿੰਦਰ ਸਿੰਘ ਸੋਨੂੰ ਸਰਨਾ ਅਤੇ ਚਰਨਜੀਤ ਸਿੰਘ ਸਰਨਾ ਵਲੋਂ ਜਥੇੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਨਾ ਪਰਿਵਾਰ ਦੇ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ ਕਿਹਾ ਕਿ ਆਪਣੀ ਕਿਰਤ ਕਮਾਈ 'ਚੋਂ ਲੋਕਾਂ ਦੀ ਭਲਾਈ ਲਈ ਕਾਰਜ ਕਰੋ | ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਾਡਾ ਨਜ਼ਦੀਕੀ ਪਰਿਵਾਰ ਹੈ ਤੇ ਧਾਰਮਿਕ ਸਰਗਰਮੀਆਂ 'ਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ | ਇਸ ਮੌਕੇ ਜਸਪ੍ਰੀਤ ਕੌਰ ਸਰਨਾ, ਜੈਸਮੀਨ ਕੌਰ ਸਰਨਾ, ਗੁਰਸਿਰਤ ਕੌਰ, ਹਰਨੂਰ ਕੌਰ, ਪਿ੍ੰਸ, ਮਨੀ, ਰਾਜਵੀਰ ਆਦਿ ਤੋਂ ਇਲਾਵਾ ਆਸ-ਪਾਸ ਦੇ ਦੁਕਾਨਦਾਰ ਹਾਜ਼ਰ ਸਨ |