04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

'ਆਪ' ਦੇ ਬੀ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਦੀ ਨੁਮਾਇੰਦਗੀ ਬਲਵਿੰਦਰ ਸਿੰਘ ਬੱਸਣ ਨੂੰ ਮਿਲੀ

Ad Position 21
No active advertisement
ਅਜੀਤ ਡੈਸਕ 29-01-2026
ਮੁੱਲਾਂਪੁਰ-ਦਾਖਾ, 27 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ/ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਬੂਥ ਪੱਧਰ ਤੱਕ ਲਿਜਾਣ ਲਈ ਕਮੇਟੀਆਂ ਦਾ ਗਠਨ ਹੋ ਰਿਹਾ | 'ਆਪ' ਪਾਰਟੀ ਦੇ ਬੀ.ਸੀ. ਵਿੰਗ ਲਈ ਮੁੱਲਾਂਪੁਰ-ਦਾਖਾ ਨਗਰ ਕੌਂਸਲ ਦੇ ਕੌਂਸਲਰ ਬਲਵਿੰਦਰ ਸਿੰਘ ਬੱਸਣ ਨੂੰ ਬੀ.ਸੀ ਵਿੰਗ ਜ਼ਿਲ੍ਹਾ ਕਮੇਟੀ ਪ੍ਰਧਾਨ ਲਗਾਏ ਜਾਣ 'ਤੇ ਆਪ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਵਿਚਕਾਰ ਖੁਸ਼ੀ ਦੀ ਲਹਿਰ ਦੌੜ ਗਈ | ਬਲਾਕ ਮੁੱਲਾਂਪੁਰ ਪ੍ਰਧਾਨ ਨਵਲ ਕਿਸ਼ੋਰ, ਮੀਡੀਆ ਐਡਵਾਈਜ਼ਰ ਤੇਜਿੰਦਰ ਕੁਮਾਰ, ਰਾਹੁਲ ਜੋਸ਼ੀ, ਜਸਪ੍ਰੀਤ ਸਿੰਘ ਜੱਸੀ, ਕਰਤਾਰ ਸਿੰਘ ਤੂਰ, ਸੁਰੇਸ਼ ਕੁਮਾਰ, ਪਿ੍ੰਸ ਕੁਮਾਰ, ਸਰਵਣ ਸਿੰਘ ਮੰਡਿਆਣੀ, ਰਾਜਵੀਰ ਸਿੰਘ ਗਿੱਲ, ਉਜਾਗਰ ਸਿੰਘ ਗਿੱਲ, ਮੇਵਾ ਸਿੰਘ ਡੀ.ਪੀ.ਆਰ.ਓ, ਤੇਜਾ ਸਿੰਘ, ਟਹਿਲ ਸਿੰਘ ਜਾਂਗਪੁਰ, ਸੂਬੇਦਾਰ ਜਸਵੰਤ ਸਿੰਘ, ਕਮਲ ਦਾਖਾ, ਬੂਟਾ ਸਿੰਘ ਧਨੋਆ, ਪਰਮਿੰਦਰ ਸਿੰਘ ਮਾਜਰੀ, ਗਗਨ ਧਾਲੀਵਾਲ, ਮਨਪ੍ਰੀਤ ਸਿੰਘ ਮਨੀ, ਹੋਰਨਾਂ ਨੇ ਬਲਵਿੰਦਰ ਸਿੰਘ ਬੱਸਣ ਨੂੰ ਵਧਾਈ ਦਿੰਦਿਆਂ 'ਆਪ' ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ | ਜ਼ਿਕਰਯੋਗ ਹੈ ਕਿ 'ਆਪ' ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਬੱਸਣ ਜਿਥੇ ਪਿਛਲੇ ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਪਾਰਟੀ ਦੇ ਪ੍ਰਚਾਰ-ਪ੍ਰਸਾਰ ਵਿਚ ਜੁਟ ਗਏ, ਜੋ ਅੱਜ ਵੀ ਨਿਰੰਤਰ ਜਾਰੀ ਹੈ | 'ਆਪ' ਪਾਰਟੀ ਦੇ ਹਰ ਪ੍ਰੋਗਰਾਮ ਨੂੰ ਬੂਥ ਪੱਧਰ ਤੱਕ ਲਿਜਾਣ ਦੇ ਸਮਰੱਥ ਬਲਵਿੰਦਰ ਸਿੰਘ ਬੱਸਣ ਨੇ ਬੀ.ਸੀ ਵਿੰਗ ਲਈ ਜ਼ਿਲ੍ਹਾ ਪ੍ਰਧਾਨ ਨੁਮਾਇੰਦਗੀ ਮਿਲਣ 'ਤੇ 'ਆਪ' ਪਾਰਟੀ ਦੇ ਪ੍ਰਧਾਨ, ਕੈਬਨਿਟ ਮੰਤਰੀ ਅਮਨ ਅਰੋੜਾ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਸੜਕੀ ਆਵਾਜਾਈ ਵੱਸ ਵਿਚ ਹੋਊ ਕਿਵੇਂ! ਅਗਲੀ ਖ਼ਬਰ ਦੇਹੜਕਾ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ
Ad Position 24