ਜਗਰਾਉਂ, 31 ਜਨਵਰੀ (ਵਿਨੋਦ ਕੁਮਾਰ)-ਭਾਜਪਾ ਜ਼ਿਲ੍ਹਾ ਪ੍ਰਧਾਨ ਡਾਕਟਰ ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਟੋਨੀ ਵਰਮਾ ਪ੍ਰਧਾਨ ਭਾਜਪਾ ਮੰਡਲ ਸ਼ਹਿਰੀ ਦੀ ਪ੍ਰੇਰਣਾ ਸਦਕਾ ਗੁਰਤੇਜ ਸਿੰਘ ਗੇਜਾ ਅਤੇ ਉਸ ਦੇ ਸਾਥੀ ਹਰਪ੍ਰੀਤ ਸਿੰਘ ਝੱਜ, ਮਿੰਟੂ ਸਿੰਘ ਖ਼ਾਲਸਾ, ਮਨਿੰਦਰ ਸਿੰਘ ਖ਼ਾਲਸਾ, ਐਡਵੋਕੇਟ ਪ੍ਰੇਮ ਸਿੰਘ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ ਗਿਆ | ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਪੱਪੂ, ਸੁਮਿਤ ਅਰੋੜਾ, ਰਾਜ ਵਰਮਾ, ਨਵੀਨ ਜੈਨ, ਅਨਿਲ ਕੁਮਾਰ ਸ਼ੰਟੀ, ਡਾ. ਨਿਰਮਲ ਭੁੱਲਰ, ਸੁਰੇਸ਼ ਗਰਗ, ਭਜਨ ਸਿੰਘ ਕਾਉਂਕੇ, ਮਨਦੀਪ ਸਿੰਘ ਕਾਉਂਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਗੁਰਤੇਜ ਗੇਜਾ ਨੇ ਤਨੋਂ-ਮਨੋਂ ਪਾਰਟੀ ਅਤੇ ਸਮਾਜ ਦੀ ਸੇਵਾ ਕਰਨ ਦੀ ਗੱਲ ਆਖੀ | ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੂਰੇ ਦੇਸ਼ ਵਿਚ ਹਰ ਵਰਗ ਲਈ ਭਲਾਈ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਸਾਰੇ ਹੀ ਨਵੇਂ ਸਾਥੀਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸਵਾਗਤ ਕੀਤਾ ਅਤੇ ਗੁਰਤੇਜ ਸਿੰਘ ਗੇਜਾ ਨੂੰ ਭਾਜਪਾ ਸ਼ਹਿਰੀ ਸਰਕਲ ਦੇ ਕਿਸਾਨ ਮੋਰਚਾ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਆਪਣੀ ਨਵੀਂ ਟੀਮ ਬਣਾਉਣ ਲਈ ਕਿਹਾ |