21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਖ਼ਾਲਸਾ ਏਡ ਵਲੋਂ ਖ਼ਾਲਸਾ ਸ:ਸ: ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ-ਜੁਰਾਬਾਂ ਭੇਟ

Ad Position 21
No active advertisement
ਅਜੀਤ ਡੈਸਕ 01-02-2026
ਗੁਰੂਸਰ ਸੁਧਾਰ, 31 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਵਿਦਿਆਰਥੀਆਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ, ਠੰਢ ਤੋਂ ਬਚਾਉਣ ਤੇ ਉਨ੍ਹਾਂ ਨੂੰ ਮੌਸਮ ਦੇ ਅਨੁਕੂਲ ਆਰਾਮਦਾਇਕ ਰੱਖਣ ਦੇ ਮੰਤਵ ਤਹਿਤ ਖ਼ਾਲਸਾ ਏਡ ਸੰਸਥਾ (ਇੰਡੀਆ) ਵਲੋਂ ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਦੇ ਦੋ ਸੌ ਤੋਂ ਵਧੇਰੇ ਸਮੂਹ ਵਿਦਿਆਰਥੀਆਂ ਨੂੰ ਗ਼ਰਮ ਜਰਸੀਆਂ ਤੇ ਜੁਰਾਬਾਂ ਆਦਿ ਭੇਟ ਕੀਤੀਆਂ ਗਈਆਂ | ਸੰਸਥਾ ਦੇ ਨੁਮਾਇੰਦਿਆਂ ਨੇ ਖ਼ੁਦ ਆਪਣੇ ਹੱਥੀਂ ਇਹ ਜਰਸੀਆਂ ਤੇ ਜੁਰਾਬਾਂ ਬੱਚਿਆਂ ਨੂੰ ਭੇਟ ਕੀਤੀਆਂ | ਖ਼ਾਲਸਾ ਏਡ ਦੇ ਬੁਲਾਰਿਆਂ ਨੇ ਸੰਬੋਧਨ ਦੌਰਾਨ ਕਿਹਾ ਕਿ ਅਸੀਂ ਭਵਿੱਖ ਵਿਚ ਵੀ ਵਿਦਿਆਰਥੀਆਂ ਦੀ ਸਿੱਖਿਆ ਤੇ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰਨ ਲਈ ਹਮੇਸ਼ਾਂ ਤਤਪਰ ਰਹਾਂਗੇ | ਸਕੂਲ ਪਿ੍ੰ: ਨੀਰੂ ਬਾਲਾ ਸ੍ਰੀਵਾਸਤਵਾ ਨੇ ਸੰਸਥਾ ਵਲੋਂ ਕੀਤੇ ਇਸ ਉੱਦਮ ਦਾ ਹਾਰਦਿਕ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਦਾਨ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਵੇਗਾ | ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਖ਼ਾਲਸਾ ਏਡ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਗਿਆ ਕਿ ਦੇਸ਼ ਅਤੇ ਦੁਨੀਆਂ ਪੱਧਰ 'ਤੇ ਮਾਨਵਤਾ ਦੀ ਭਲਾਈ ਲਈ ਸੰਸਥਾ ਵਲੋਂ ਮਿਸਾਲੀ ਤੇ ਇਤਿਹਾਸਕ ਕਾਰਜ ਕੀਤੇ ਜਾ ਰਹੇ ਹਨ | ਸਕੂਲ ਪ੍ਰਬੰਧਕੀ ਕਮੇਟੀ ਵਲੋਂ ਸੰਸਥਾ ਦੇ ਸਾਰੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਸਮੂਹ ਵਲੰਟੀਅਰਜ਼, ਪ੍ਰਧਾਨ ਪਵਨਜੀਤ ਗਿੱਲ, ਪਿ੍ੰ: ਨੀਰੂ ਬਾਲਾ ਸ੍ਰੀਵਾਸਤਵਾ, ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੈਨੇਜਰ ਅਮਰੀਕ ਸਿੰਘ ਦਿਓਲ, ਮਾ: ਰਛਪਾਲ ਸਿੰਘ, ਮਾ: ਗੁਰਪ੍ਰੀਤ ਸਿੰਘ ਆਦਿ ਸਮੇਤ ਸਕੂਲ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਹੇਠ ਕੱਢੀ ਗਈ 'ਇਨਸਾਫ਼ ਯਾਤਰਾ' 'ਚ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੋਈਆਂ ਅਗਲੀ ਖ਼ਬਰ ਸਨਮਤੀ ਵਿਮਲ ਜੈਨ ਸਕੂਲ ਦੇ ਵਿਦਿਆਰਥੀਆਂ ਦਾ ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24