18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬੇਕਾਬੂ ਟ੍ਰੈਫ਼ਿਕ ਤੇ ਨਾਜਾਇਜ਼ ਕਬਜ਼ਿਆਂ ਕਾਰਨ ਤੰਗ ਹੋ ਰਹੀਆਂ ਨੇ ਸ਼ਹਿਰ ਦੀਆਂ ਸੜਕਾਂ

Ad Position 21
No active advertisement
ਅਜੀਤ ਡੈਸਕ 03-02-2026
ਰਾਏਕੋਟ, 2 ਫ਼ਰਵਰੀ (ਸੁਸ਼ੀਲ)-ਰਾਏਕੋਟ ਸ਼ਹਿਰ ਦੇ ਹਰੇਕ ਚੌਂਕ ਚੌਰਾਹੇ ਅਤੇ ਸੜਕਾਂ 'ਤੇ ਇੰਨ੍ਹੀ ਦਿਨੀਂ ਟ੍ਰੈਫ਼ਿਕ ਜਾਮ ਦੇ ਦਿ੍ਸ਼ ਆਮ ਹੀ ਦੇਖਣ ਨੂੰ ਮਿਲਦੇ ਹਨ ਅਤੇ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੀਆਂ ਸਾਈਡਾਂ 'ਤੇ ਕੀਤੀ ਗਈ ਵਾਹਨਾਂ ਦੀ ਬੇਤਰਤੀਬ ਪਾਰਕਿੰਗ ਇਸ ਸਮੱਸਿਆ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ, ਪ੍ਰੰਤੂ ਇਹ ਸਭ ਕੁਝ ਅੱਖਾਂ ਸਾਹਮਣੇ ਹੋਣ ਦੇ ਬਾਵਜੂਦ ਨਗਰ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੁੰਦੀ ਦਿਖਾਈ ਦੇ ਰਹੀ ਹੈ | ਟ੍ਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਦੇ ਇਲਾਕਿਆਂ ਵਿਚ ਤਲਵੰਡੀ ਗੇਟ, ਲੁਧਿਆਣਾ ਰੋਡ, ਕਮੇਟੀ ਗੇਟ, ਥਾਣਾ ਰੋਡ, ਤਹਿਸੀਲ ਰੋਡ, ਬਰਨਾਲਾ ਚੌਂਕ ਆਦਿ ਸ਼ਾਮਿਲ ਹਨ, ਜਿੱਥੇ ਲੋਕ ਅਕਸਰ ਆਪਣੇ ਵਾਹਨ ਬੇ-ਤਰਤੀਬੇ ਪਾਰਕ ਕਰਕੇ ਬਜ਼ਾਰਾਂ ਵਿਚ ਖ਼ਰੀਦਦਾਰੀ ਕਰਨ ਲਈ ਚਲੇ ਜਾਂਦੇ ਹਨ ਅਤੇ ਪਿੱਛੇ ਸੜਕ ਤੋਂ ਲੰਘਣ ਵਾਲੇ ਵਾਹਨਾਂ ਨੂੰ ਵੱਡੀ ਪ੍ਰੇਸ਼ਾਨੀ ਪੇਸ਼ ਆਉਂਦੀ ਹੈ ਅਤੇ ਇੰਨ੍ਹਾਂ ਇਲਾਕਿਆਂ ਵਿਚ ਆਮ ਹੀ ਜਾਮ ਲੱਗਣ ਦੇ ਦਿ੍ਸ਼ ਦੇਖਣ ਨੂੰ ਮਿਲਦੇ ਹਨ | ਸ਼ਹਿਰ ਦੇ ਤਲਵੰਡੀ ਗੇਟ, ਕਮੇਟੀ ਗੇਟ ਅਤੇ ਸੜਕਾਂ ਦੇ ਕਿਨਾਰੇ ਲੱਗੀਆਂ ਰੇਹੜੀਆਂ ਅਤੇ ਫੜ੍ਹੀਆਂ ਵੀ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦੀਆਂ ਹਨ | ਇੱਥੋਂ ਤੱਕ ਕਿ ਨਗਰ ਕੌਂਸਲ ਦਫਤਰ ਦੇ ਬਿਲਕੁਲ ਸਾਹਮਣੇ ਹੀ ਅੱਧਾ ਦਰਜਨ ਤੋਂ ਜ਼ਿਆਦਾ ਰੇਹੜ੍ਹੀਆਂ ਸੜਕ 'ਤੇ ਪੱਕੀਆਂ ਖੜ੍ਹੀਆਂ ਰਹਿੰਦੀਆਂ ਹਨ, ਜਿਸ ਕਾਰਨ ਇੱਥੇ ਵੀ ਟ੍ਰੈਫ਼ਿਕ ਜਾਮ ਦੀ ਸਮੱਸਿਆ ਹਰ ਸਮੇਂ ਬਣੀ ਰਹਿੰਦੀ ਹੈ | ਇਸ ਤੋਂ ਇਲਾਵਾ ਸ਼ਹਿਰ ਵਿਚ ਕਈ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਪ੍ਰੰਤੂ ਹੁਣ ਤੱਕ ਨਗਰ ਪ੍ਰਸ਼ਾਸਨ ਵਲੋਂ ਇੰਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਵਿਰੁੱਧ ਕਬਜ਼ੇ ਹਟਾਉਣ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ, ਜਿਸ ਕਾਰਨ ਇੰਨ੍ਹਾਂ ਨਾਜਾਇਜ਼ ਕਬਜ਼ਾਧਾਰੀਆਂ ਦੇ ਹੌਂਸਲੇ ਹੋਰ ਬੁਲੰਦ ਹੋ ਰਹੇ ਹਨ | ਸ਼ਹਿਰ ਵਿਚ ਟ੍ਰੈਫ਼ਿਕ ਜਾਮ ਅਤੇ ਬੇਕਾਬੂ ਹੋਣ ਦੀ ਸਮੱਸਿਆ ਦਾ ਇਕ ਹੋਰ ਪ੍ਰਮੁੱਖ ਕਾਰਨ ਸ਼ਹਿਰ ਵਿਚ ਟ੍ਰੈਫ਼ਿਕ ਪੁਲਿਸ ਦੀ ਘੱਟ ਨਫ਼ਰੀ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਬੇਕਾਬੂ ਹੋ ਰਹੀ ਟ੍ਰੈੈਫ਼ਿਕ ਵਿਵਸਥਾ 'ਤੇ ਕਾਬੂ ਪਾਉਣ ਲਈ ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਬਜਟ ਕਾਰਪੋਰੇਟ ਘਰਾਣਿਆਂ ਲਈ ਚੰਗਾ ਹੋ ਸਕਦਾ! ਆਮ ਵਰਗ ਲਈ ਨਿਰਾਸ਼ਾ ਵਾਲਾ-ਮਨਪ੍ਰੀਤ ਸਿੰਘ ਇਯਾਲੀ <br/> ਅਗਲੀ ਖ਼ਬਰ ਆਖ਼ਰ ਮਜੀਠੀਆ ਨੂੰ 7 ਮਹੀਨਿਆਂ ਦੀ ਜੇਲ੍ਹ ਤੋਂ ਬਾਅਦ ਮਿਲੀ ਜ਼ਮਾਨਤ-ਬੱਗੀ ਝੋਰੜਾਂ
Ad Position 24