18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੇਂਦਰੀ ਬਜਟ ਕਾਰਪੋਰੇਟ ਘਰਾਣਿਆਂ ਲਈ ਚੰਗਾ ਹੋ ਸਕਦਾ! ਆਮ ਵਰਗ ਲਈ ਨਿਰਾਸ਼ਾ ਵਾਲਾ-ਮਨਪ੍ਰੀਤ ਸਿੰਘ ਇਯਾਲੀ <br/>

Ad Position 21
No active advertisement
ਅਜੀਤ ਡੈਸਕ 03-02-2026
ਮੁੱਲਾਂਪੁਰ-ਦਾਖਾ, 2 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਵਲੋਂ ਕੇਂਦਰੀ ਬਜਟ ਕਾਰਪੋਰੇਟ ਘਰਾਣਿਆਂ ਦੀਆਂ ਇਛਾਵਾਂ 'ਤੇ ਤਾਂ ਖਰਾ ਹੋ ਸਕਦਾ, ਕਿਸਾਨ-ਮਜ਼ਦੂਰ, ਅਨੁਸੂਚਿਤ ਜਾਤੀਆਂ ਲਈ ਨਿਰਾਸ਼ਾਜਨਕ ਹੀ ਹੈ, ਬਜਟ ਦੌਰਾਨ ਪੰਜਾਬ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ, ਇਥੋਂ ਤੱਕ ਕਿ ਕੁਦਰਤੀ ਆਫ਼ਤ ਹੜ੍ਹ ਪੀੜਤਾਂ ਲਈ ਕੁਝ ਵੀ ਵੱਖਰਾ ਨਹੀਂ, ਇਹ ਪ੍ਰਤੀਕਿਰਿਆ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਨੇ ਕੇਂਦਰੀ ਬਜਟ 'ਤੇ ਪ੍ਰਗਟਾਈ | ਇਯਾਲੀ ਨੇ ਕਿਹਾ ਕਿ ਪੇਂਡੂ ਵਿਕਾਸ ਲਈ ਇਸ ਬਜਟ ਵਿਚ ਕੁਝ ਵੀ ਨਹੀਂ, ਹੋਰ ਤਾਂ ਹੋਰ ਮਗਨਰੇਗਾ ਮਜ਼ਦੂਰਾਂ ਬਾਰੇ ਵੀ ਨਰਿੰਦਰ ਮੋਦੀ ਦੀ ਸੋਚ ਜਿਉਂ ਦੀ ਤਿਉਂ ਹੈ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਖੇਤੀ ਪ੍ਰਧਾਨ ਪੰਜਾਬ ਲਈ ਇਸ ਬਜਟ 'ਚ ਇਕ ਵੀ ਪੈਰ੍ਹਾ ਮਹੱਤਵਪੂਰਨ ਨਹੀਂ, ਜੋ ਵਿੱਤੀ ਸਹਾਇਤਾ ਦੀ ਹਾਮੀ ਭਰਦਾ ਹੋਵੇ | ਮਨਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹ ਪੀੜ੍ਹਤ ਕਿਸਾਨਾਂ ਵਾਂਗ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੂੰ ਵੀ ਕਿਸੇ ਵਿਸ਼ੇਸ਼ ਪੈਕੇਜ਼ ਦੀ ਲੋੜ ਸੀ, ਪਰ ਵਿੱਤ ਮੰਤਰੀ ਅਜਿਹਾ ਕਰਨ ਵਿਚ ਅਸਫਲ ਰਹੇ | ਇਯਾਲੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਕਸਿਤ ਭਾਰਤ ਸੰਕਲਪ ਉਦੋਂ ਤੱਕ ਪੂਰਾ ਨਹੀਂ ਹੋਣਾ, ਜਦ ਤੱਕ ਦੇਸ਼ ਦੀ ਮੰਡੀ ਪ੍ਰਣਾਲੀ ਜਾਂ ਖੇਤੀਬਾੜੀ ਬੁਨਿਆਦੀ ਢਾਂਚਾ ਮਜ਼ਬੂਤ ਨਹੀਂ ਹੋ ਜਾਂਦਾ | ਇਸ ਬਜਟ 'ਚ ਅੰਨ ਪੈਦਾ ਕਰਨ ਵਾਲੇ ਸੂਬਿਆਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ | ਮੁੱਖ ਮੰਤਰੀ ਪੰਜਾਬ ਦੀ ਮੰਗ 'ਤੇ ਪ੍ਰਧਾਨ ਮੰਤਰੀ ਗੌਰ ਕਰੇ-ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਿਵਲ ਹਵਾਈ ਅੱਡਾ ਹਲਵਾਰਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਰਚੂਅਲ ਉਦਘਾਟਨ ਬਾਅਦ ਪੂਰੇ ਪੰਜਾਬ ਦੇ ਨਾਲ ਲੁਧਿਆਣਾ ਜ਼ਿਲ੍ਹਾ ਹੋਰ ਤਰੱਕੀ ਵੱਲ ਵਧੇਗਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਵਾਈ ਅੱਡਾ ਹਲਵਾਰਾ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਵਾਲੀ ਸ਼ੁਭ ਅਪੀਲ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਗੌਰ ਕਰਨਾ ਚਾਹੀਦਾ | ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਦਾਖਾ 'ਚ ਪਿੰਡ ਸਰਾਭਾ ਦਾ ਜੰਮਪਲ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ | ਹਲਵਾਰਾ ਹਵਾਈ ਅੱਡੇ ਨੂੰ ਭਾਰਤ ਦਾ 165ਵਾਂ ਹਵਾਈ ਅੱਡਾ ਬਣਨ 'ਤੇ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ. ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਤੋਂ ਵਾਪਸ ਆਏ ਪਿੰਡ ਪਰਜੀਆਂ ਬਿਹਾਰੀਪੁਰ ਦੇ ਨੌਜਵਾਨ ਹਰਵਿੰਦਰ ਸਿੰਘ ਦਾ ਪਰਿਵਾਰ ਫ਼ਿਕਰਮੰਦ ਅਗਲੀ ਖ਼ਬਰ ਬੇਕਾਬੂ ਟ੍ਰੈਫ਼ਿਕ ਤੇ ਨਾਜਾਇਜ਼ ਕਬਜ਼ਿਆਂ ਕਾਰਨ ਤੰਗ ਹੋ ਰਹੀਆਂ ਨੇ ਸ਼ਹਿਰ ਦੀਆਂ ਸੜਕਾਂ
Ad Position 24