ਮੁੱਲਾਂਪੁਰ-ਦਾਖਾ, 2 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਦੀ ਅਗਵਾਈ ਹੇਠ ਰਕਬਾ ਭਵਨ (ਲੁਧਿ:) ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਫਾਊਾਡੇਸ਼ਨ ਦੇ ਕਨਵੀਨਰ ਪਿ੍ੰਸੀਪਲ ਬਲਦੇਵ ਬਾਵਾ, ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪ੍ਰਸਤ ਸੁਰਜੀਤ ਸਿੰਘ ਲੋਟੇ, ਟਰੱਸਟੀ ਅਸ਼ਵਨੀ ਮਹੰਤ, ਨਿਰਮਲ ਸਿੰਘ ਗਰੇਵਾਲ ਯੂ.ਐੱਸ.ਏ, ਜਸਮੇਲ ਸਿੰਘ ਸਿੱਧੂ ਯੂ.ਐੱਸ.ਏ, ਸਰਪੰਚ ਜਗਦੀਪ ਸਿੰਘ ਬਿੱਟੂ, ਹਰਪ੍ਰੀਤ ਸਿੰਘ ਸਿੱਧਵਾਂ ਕਲਾਂ, ਬਲਬੀਰ ਸਿੰਘ ਗਿੱਲ, ਤਲਵਿੰਦਰ ਸਿੰਘ ਘੁਮਾਣ, ਰਾਜਭਿੰਦਰ ਸਿੰਘ ਬਦੇਸ਼ਾ, ਹੋਰਨਾਂ ਨੇ ਸ਼ਮੂਲੀਅਤ ਕੀਤੀ | ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਬਾਵਾ ਨੇ ਕਿਹਾ ਕਿ ਭਗਤ ਰਵਿਦਾਸ ਜੀ ਵਲੋਂ ਜਾਤਪਾਤ ਤੇ ਧਾਰਮਿਕ ਕਰਮਕਾਡਾਂ ਦਾ ਡਟਕੇ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਗਰੀਬੀ ਅਤੇ ਹਲੀਮੀ ਗੁਰੂ ਰਵਿਦਾਸ ਜੀ ਦੀ ਤਾਕਤ ਸੀ, ਗੁਰੂ ਜੀ ਵਲੋਂ ਸੰਸਾਰ ਨੂੰ ਬੇਗਮਪੁਰੇ ਸ਼ਹਿਰ ਦਾ ਸੰਕਲਪ ਬਰਾਬਰ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਹੈ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਵਲੋਂ ਦਿ੍ੜ ਵਿਸ਼ਵਾਸ ਅਤੇ ਭਗਤੀ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ | ਇਸ ਮੌਕੇ ਫਾਊਾਡੇਸ਼ਨ ਦੇ ਸਮੁੱਚੇ ਅਹੁਦੇਦਾਰਾਂ ਵਲੋਂ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕੀਤੇ | ਫਾਊਾਡੇਸ਼ਨ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ ਵਲੋਂ ਸਮਾਗਮ ਵਿਚ ਪਹੁੰਚੀਆਂ ਅਹਿਮ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਪ੍ਰਧਾਨ ਬਾਵਾ ਵਲੋਂ ਡਾ: ਗੁਰਪਾਲ ਸਿੰਘ ਨੂੰ ਫਾਊਾਡੇਸ਼ਨ ਦਾ ਜਨ: ਸਕੱਤਰ ਨਿਯੁਕਤ ਕੀਤਾ | ਇਸ ਸਮੇਂ ਕੈਪਟਨ ਲਾਲ ਸਿੰਘ ਅਕਾਲਗੜ੍ਹ, ਸਤਿਨਾਮ ਸਿੰਘ ਅਕਾਲਗੜ੍ਹ, ਗੁਰਦੇਵ ਸਿੰਘ ਐਤੀਆਣਾ, ਸ਼ਿੰਦਰ ਕੌਰ ਬਾਵਾ ਮਾਣੂੰਕੇ, ਜਗਜੀਵਨ ਸਿੰਘ ਗਰੀਬ, ਪਰਮਵੀਰ ਸਿੰਘ ਰਕਬਾ, ਹਰਵਿੰਦਰ ਕੌਰ ਸਿੱਧੂ, ਰਾਕੇਸ ਗੋਇਲ, ਗੁਰਨਾਮ ਸਿੰਘ ਕਲੇਰ, ਬਿੱਟੂ ਬਾਵਾ, ਰਮਨ ਬਾਵਾ, ਹੋਰ ਮੌਜੂਦ ਸਨ |