ਹੰਬੜਾਂ, 2 ਫਰਵਰੀ (ਮੇਜਰ ਹੰਬੜਾਂ)- ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਰਾਜ ਪੱਧਰੀ ਧਾਰਮਿਕ ਸਮਾਗਮ ਸਬੰਧੀ ਮਲਕਪੁਰ ਬੇਟ ਵਿਖੇ ਅਹਿਮ ਮੀਟਿੰਗ ਹੋਈ, ਜਿਸ ਗਿਣਤੀ 'ਚ ਪਤਵੰਤਿਆਂ ਨੇ ਹਾਜ਼ਰੀ ਭਰੀ | ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਾਨਵਤਾ ਭਲਾਈ ਮੰਚ ਮਲਕਪੁਰ ਬੇਟ ਦੇ ਪ੍ਰਬੰਧਕ ਜਤਿੰਦਰ ਸਿੰਘ ਮਲਕਪੁਰ, ਚਰਨ ਅਤੇ ਐੱਲ.ਆਈ.ਸੀ ਤੋਂ ਗੁਰਦੀਪ ਸਿੰਘ ਮਲਕਪੁਰ ਨੇ ਕਿਹਾ ਕਿ ਗੁਰੂ ਰਵਿਦਾਸ ਫੈੱਡੇਰਸ਼ਨ ਪੰਜਾਬ ਵਲੋਂ ਰਾਜ ਪੱਧਰੀ ਸਮਾਗਮ ਜੋ ਕਿ ਮੁੱਲਾਂਪੁਰ ਵਿਖੇ 8 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਉੱਘੇ ਕੀਰਤਨੀ ਜਥੇ, ਢਾਡੀ ਪ੍ਰਚਾਰਕ ਅਤੇ ਹੋਰ ਮਸ਼ੀਨਰੀ ਬੁਲਾਰੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਉਪਦੇਸ਼ ਅਤੇ ਇਤਿਹਾਸ ਨਾਲ ਜੋੜਨਗੇ ਤੇ ਉਕਤ ਸਮਾਗਮ 6 ਫਰਵਰੀ ਨੂੰ ਸ਼ੁਰੂ ਹੋਣਗੇ ਤੇ 8 ਫਰਵਰੀ ਤੱਕ ਚੱਲਣਗੇ | ਜਤਿੰਦਰ ਸਿੰਘ ਮਲਕਪੁਰ ਨੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ 8 ਫਰਵਰੀ ਦੇ ਮੁੱਲਾਂਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਵਿਚ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ 'ਚ ਪੁੱਜ ਕੇ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਰੱਖੇ ਸਮਾਗਮ 'ਚ ਹਾਜ਼ਰੀ ਭਰਦਿਆਂ ਗੁਰੂ ਰਵਿਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੁੜਨ | ਇਸ ਮੌਕੇ ਸਮਾਜ ਸੇਵੀ ਮੇਵਾ ਸਿੰਘ ਸਲੇਮਪੁਰ, ਸਾਬਕਾ ਸਰਪੰਚ ਅਲਬੇਲ ਸਿੰਘ, ਜਗਜੀਤ ਸਿੰਘ ਬਿੱਟੂ, ਸਰਪੰਚ ਹਰਦਿਆਲ ਸਿੰਘ ਵਲੀਪੁਰ ਕਲਾਂ, ਉਜਾਗਰ ਸਿੰਘ ਸਾਬਕਾ ਸਰਪੰਚ, ਸਾਬਕਾ ਪੰਚ ਜਡਜੀਤ ਸਿੰਘ, ਨੰਬਰਦਾਰ ਗੁਰਚਰਨ ਸਿੰਘ ਵਲੀਪੁਰ, ਗੁਰਮੁੱਖ ਸਿੰਘ, ਸਾਬਕਾ ਸਰਪੰਚ ਮਨਜੀਤ ਸਿੰਘ ਘਮਣੇਵਾਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ |