ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 3 ਫਰਵਰੀ (ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਧਾਲੀਵਾਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ 'ਚ 3100 ਆਧੁਨਿਕ ਖੇਡ ਮੈਦਾਨ ਤਿਆਰ ਕਰਵਾਉਣ ਦਾ ਟੀਚਾ ਮਿਥਿਆ ਹੋਇਆ, ਜਿਸ ਵਿਚ ਤਹਿਸੀਲ ਰਾਏਕੋਟ ਅਧੀਨ ਪਿੰਡ ਰੱਤੋਵਾਲ ਵਿਸ਼ੇਸ਼ ਹੋਵੇਗਾ, ਜਿਥੇ ਪਿੰਡ ਅੱਬੂਵਾਲ ਵਾਲੇ ਰਸਤੇ 'ਤੇ ਪੁਰਾਤਨ ਗਰਾਊਾਡ ਦਾ ਨਵੀਨੀਕਰਨ ਅਤੇ ਇਸੇ ਰਸਤੇ 'ਤੇ ਪੰਚਾਇਤੀ ਸ਼ਾਮਲਾਟ ਥਾਂ 'ਚ ਜਲਦੀ ਪਾਰਕ ਤਿਆਰ ਹੋਵੇਗੀ | ਇਹ ਪ੍ਰਗਟਾਵਾ ਗ੍ਰਾਮ ਪੰਚਾਇਤ ਸਰਪੰਚ ਰੱਤੋਵਾਲ ਰਵਿੰਦਰ ਸਿੰਘ ਮੋਤੀ ਵਲੋਂ ਪਟਵਾਰ ਸਰਕਲ ਸੁਧਾਰ ਲਈ ਕਾਨੂੰਨਗੋ ਗੁਰਬਖਸ਼ੀਸ਼ ਸਿੰਘ ਦਾਖਾ ਦੁਆਰਾ ਪਿੰਡ ਦੀਆਂ ਪੰਚਾਇਤੀ ਸ਼ਾਮਲਾਟਾਂ, ਗਰਾਊਾਡ ਦੀ ਨਿਸ਼ਾਨਦੇਹੀ ਸਮੇਂ ਕੀਤਾ | ਜ਼ਿਕਰਯੋਗ ਹੈ ਕਿ ਪਿੰਡ ਰੱਤੋਵਾਲ ਵਿਖੇ ਗਰਾਊਾਡ ਪ੍ਰਾਜੈਕਟ ਦੀ ਜ਼ਮੀਨੀ ਪੱਧਰ 'ਤੇ ਤਿਆਰੀ ਸ਼ੁਰੂ ਹੋ ਗਈ | ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨਾਲ ਗਰਾਊਾਡਾਂ ਦੇ ਨਵੀਂਨੀਕਰਨ ਅਤੇ ਪਾਰਕਾਂ ਬਾਰੇ ਗੱਲਬਾਤ ਹੋਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਰੱਤੋਵਾਲ 'ਚ ਗਰਾਊਾਡ ਦੁਆਲੇ ਅਤਿ ਆਧੁਨਿਕ ਫੈਨਿਸ ਦੇ ਨਾਲ ਫੁੱਟਬਾਲ, ਵਾਲੀਬਾਲ ਲਈ ਵੱਖੋ-ਵੱਖ ਟਰੈਕ ਅਤੇ ਗਰਾਊਾਡ ਦੁਆਲੇ ਸੈਰਗਾਹ ਪਟੜੀ ਦਾ ਕੰਮ ਜਲਦੀ ਸ਼ੁਰੂ ਹੋਣ ਜਾ ਰਿਹਾ | ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਨਾਲ ਤਿਆਰ ਹੋਣ ਜਾ ਰਹੇ ਖੇਡ ਮੈਦਾਨਾਂ ਵਾਲੇ ਪ੍ਰਾਜੈਕਟਾਂ ਸਮੇਂ ਪੂਰੀ ਪਾਰਦਰਸ਼ਤਾ ਰਹੇਗੀ | ਸਬੰਧਿਤ ਅਧਿਕਾਰੀ ਨੂੰ ਵਿਕਾਸ ਕਾਰਜਾਂ ਦੀ ਰਿਪੋਰਟ ਹਰ 15 ਦਿਨ ਬਾਅਦ ਭੇਜਣ ਦਾ ਆਦੇਸ਼ ਹੈ | ਵਿਧਾਇਕ ਠੇਕੇਦਾਰ ਨੇ ਦੱਸਿਆ ਕਿ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵਲੋਂ ਪੇਂਡੂ ਪੰਜਾਬ ਨੂੰ ਵਰਲਡ ਕਲਾਸ ਬੁਨਿਆਦੀ ਢਾਂਚਾ ਦਿਵਾਉਣ ਦਾ ਤਹੱਈਆ ਕੀਤਾ ਹੋਇਆ, ਜਿਸ ਵਿਚ ਸਰਕਾਰ ਸਫ਼ਲ ਵੀ ਹੋ ਰਹੀ ਹੈ | ਪਿੰਡ ਰੱਤੋਵਾਲ 'ਚ ਪੰਚਾਇਤੀ ਜਾਇਦਾਦ ਦੀ ਨਿਸ਼ਾਨਦੇਹੀ ਸਮੇਂ ਮਾਲ ਵਿਭਾਗ ਅਧਿਕਾਰੀਆਂ ਨਾਲ ਸਰਪੰਚ ਰਵਿੰਦਰ ਸਿੰਘ ਮੋਤੀ, ਗ੍ਰਾਮ ਪੰਚਾਇਤ ਪੰਚ/ਨੰਬਰਦਾਰ ਕੁਲਵੰਤ ਕੌਰ ਧਾਲੀਵਾਲ, ਨੰਬਰਦਾਰ ਹਰਦੀਪ ਸਿੰਘ ਗਰੇਵਾਲ, ਪੰਚ ਕਮਲਜੀਤ ਕੌਰ, ਪੰਚ ਸਿਮਰਜੀਤ ਕੌਰ, ਪੰਚ ਮਨਜੀਤ ਸਿੰਘ ਧਾਲੀਵਾਲ, ਪੰਚ ਲਖਵੀਰ ਸਿੰਘ ਲੱਕੀ, ਪੰਚ ਬਲਵੀਰ ਸਿੰਘ ਫੌਜ਼ੀ, ਪੰਚ ਗੁਰਿੰਦਰ ਸਿੰਘ ਢਿੱਲੋਂ, ਪੰਚ ਹਰਵਿੰਦਰ ਸਿੰਘ ਸਮੇਤ ਪਿੰਡ ਦੇ ਹੋਰ ਪਤਵੰਤੇ ਅਤੇ ਪੰਚਾਇਤੀ ਜਾਇਦਾਦਾਂ ਨਾਲ ਲੱਗਦੇ ਖੇਤ ਮਾਲਕ ਮੌਜੂਦ ਰਹੇ |