11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਥਾਣੇ ਤੋਂ ਡੀ.ਜੀ.ਪੀ ਤੱਕ ਖ਼ਾਕ ਛਾਣਨ ਦੇ ਬਾਵਜੂਦ ਵੀ ਭਰਾ ਦੀ ਗੁੰਮਸ਼ੁਦਗੀ ਬੁਝਾਰਤ ਬਣੀ • ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਮਾਮਲੇ ਦੀ ਸੀ.ਬੀ.ਆਈ ਜਾਂਚ ਕਰਵਾਉਣ ਦੀ ਮੰਗ-ਭੈਣ ਭਗਵੰਤ ਕੌਰ

Ad Position 21
No active advertisement
ਅਜੀਤ ਡੈਸਕ 04-02-2026
ਰਾਏਕੋਟ, 3 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਦੋ ਸਾਲ ਪਹਿਲਾਂ 2 ਫਰਵਰੀ ਨੂੰ ਭੇਦਭਰੀ ਹਾਲਾਤਾਂ ਵਿਚ ਲਾਪਤਾ ਹੋਏ ਰਾਏਕੋਟ ਦੇ ਧਨਾਢ ਕਿਸਾਨ ਬਲਜੀਤ ਸਿੰਘ ਉਰਫ਼ ਲਾਡੂ ਬਾਬਾ (64 ਸਾਲ) ਦਾ ਖੁਰਾ-ਖੋਜ਼ ਲੱਭਦੀ ਉਸ ਦੀ ਬਜ਼ੁਰਗ ਭੈਣ ਭਗਵੰਤ ਕੌਰ ਪੁਲਿਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕੀ ਹੈ ਪ੍ਰੰਤੂ ਪੁਲਿਸ ਲਾਡੂ ਬਾਬੇ ਦਾ ਖੁਰਾ-ਖੋਜ਼ ਲੱਭਣ ਵਿਚ ਨਾਕਾਮ ਰਹੀ ਹੈ | ਪੁਲਿਸ ਦੀ ਕਾਰਗੁਜ਼ਾਰੀ ਤੋਂ ਅੱਕੀ ਬਜ਼ੁਰਗ ਭੈਣ ਭਗਵੰਤ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਤੋਂ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ | ਥਾਣਾ ਸਿਟੀ ਰਾਏਕੋਟ ਤੋਂ ਡੀ.ਜੀ.ਪੀ ਦਫ਼ਤਰ ਤੱਕ ਦੀ ਖ਼ਾਕ ਛਾਣਦਿਆਂ ਭਗਵੰਤ ਕੌਰ ਦੀ ਅੱਖਾਂ ਦੀ ਜੋਤ ਵੀ ਮੱਧਮ ਪੈਣ ਲੱਗੀ ਹੈ | ਪੀੜਤ ਭਗਵੰਤ ਕੌਰ ਵਲੋਂ ਪੁਲਿਸ ਅਧਿਕਾਰੀਆਂ ਕੋਲ ਵਾਰ-ਵਾਰ ਦੁਹਾਈਆਂ ਦੇਣ ਬਾਅਦ ਰਾਏਕੋਟ ਪੁਲਿਸ ਨੇ ਲਾਡੂ ਬਾਬੇ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਉੱਪਰ 5 ਅਪ੍ਰੈਲ 2024 ਨੂੰ ਲਿਖੀ ਡੀ.ਡੀ.ਆਰ ਨੂੰ ਐੱਫ਼.ਆਈ.ਆਰ ਵਿਚ ਤਾਂ ਤਬਦੀਲ ਕਰ ਦਿੱਤਾ ਗਿਆ ਸੀ, ਪਰ ਡੀ.ਜੀ.ਪੀ ਦੇ ਹੁਕਮਾਂ 'ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਬਣਾਈ ਜਾਂਚ ਟੀਮ ਵੀ ਕੋਈ ਕਰਾਮਾਤ ਨਹੀਂ ਦਿਖਾ ਸਕੀ, ਸਗੋਂ 'ਨਾ-ਲੱਭਣ ਯੋਗ' ਲਿਖ ਕੇ ਫਾਈਲ ਹੀ ਬੰਦ ਕਰ ਦਿੱਤੀ ਹੈ | ਬਾਬੇ ਲਾਡੂ ਦੀ ਭੈਣ ਭਗਵੰਤ ਕੌਰ ਨੇ ਕਿਹਾ ਕਿ ਪੁਲਿਸ ਭਾਵੇਂ ਹਾਰ ਮੰਨ ਕੇ ਬੈਠ ਗਈ ਹੈ, ਪਰ ਮੈਂ ਆਖ਼ਰੀ ਦਮ ਤੱਕ ਆਪਣੇ ਭਰਾ ਦਾ ਖੁਰਾ-ਖੋਜ਼ ਲੱਭਣ ਲਈ ਹਰ ਦਰ 'ਤੇ ਜਾਵਾਂਗੀ | ਬਜ਼ੁਰਗ ਭੈਣ ਭਗਵੰਤ ਕੌਰ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੇ ਭਰਾ ਦੀ ਮੌਤ ਦਾ ਸ਼ੱਕ ਪ੍ਰਗਟ ਕਰਦਿਆਂ ਆਪਣੇ ਪਰਿਵਾਰਿਕ ਮੈਂਬਰਾਂ ਉੱਪਰ ਹੀ ਉਂਗਲ ਉਠਾਈ ਹੈ | ਉਨ੍ਹਾਂ ਕਿਹਾ ਕਿ ਮੇਰੇ ਵਲੋਂ ਦੁਹਾਈ ਦੇਣ ਦੇ ਬਾਵਜੂਦ ਪੁਲਿਸ ਨੇ ਮੇਰੇ ਬਲਜੀਤ ਸਿੰਘ ਲਾਡੂ ਬਾਬੇ ਦੇ ਪਰਿਵਾਰਕ ਮੈਂਬਰਾਂ ਤੋਂ ਕਦੇ ਪੁੱਛਗਿੱਛ ਕਰਨ ਦੀ ਲੋੜ ਹੀ ਨਹੀਂ ਸਮਝੀ ਅਤੇ ਹੁਣ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਮਾਮਲੇ ਦੀ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਕੈਨੇਡਾ ਸਥਿਤ ਭਾਰਤੀ ਦੂਤਾਵਾਸ ਅਤੇ ਦਿੱਲੀ ਸਥਿਤ ਕੈਨੇਡੀਅਨ ਦੂਤਾਵਾਸ ਨਾਲ ਸੰਪਰਕ ਕਰਕੇ ਬਲਜੀਤ ਸਿੰਘ ਲਾਡੂ ਬਾਬੇ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾਵੇ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਇਸ ਗੰਭੀਰ ਮਾਮਲੇ ਦੀ ਸਖ਼ਤੀ ਨਾਲ ਜਾਂਚ ਕਰਵਾਈ ਜਾਵੇ | ਉਨ੍ਹਾਂ ਜ਼ਿਲ੍ਹਾ ਪੁਲਿਸ ਦੀ ਜਾਂਚ ਉੱਪਰ ਵੀ ਤਿੱਖੇ ਸਵਾਲ ਖੜ੍ਹੇ ਕੀਤੇ ਹਨ | ਮਾਮਲੇ ਦੀ ਜਾਂਚ ਕਰਨ ਵਾਲੇ ਤਤਕਾਲੀ ਥਾਣਾ ਮੁਖੀ ਅਮਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਐੱਸ.ਪੀ (ਜਾਂਚ) ਦੀ ਅਗਵਾਈ ਵਿਚ ਬਣੀ ਜਾਂਚ ਕਮੇਟੀ ਨੇ ਕੇਸ ਨੂੰ 'ਨਾ-ਲੱਭਣ ਯੋਗ' ਮੰਨ ਕੇ ਜਾਂਚ ਬੰਦ ਕਰ ਦਿੱਤੀ ਸੀ |
Ad Position 22
No active advertisement
ਪਿਛਲੀ ਖ਼ਬਰ ਰੱਤੋਵਾਲ 'ਚ ਖੇਡ ਮੈਦਾਨ ਤੇ ਖੇਡ ਪਾਰਕ ਪ੍ਰਾਜੈਕਟਾਂ ਦੀ ਜ਼ਮੀਨੀ ਪੱਧਰ 'ਤੇ ਤਿਆਰੀ • ਹਲਕਾ ਕਾਨੂੰਨਗੋ ਵਲੋਂ ਪੰਚਾਇਤੀ... ਅਗਲੀ ਖ਼ਬਰ ਪਾਵਰਕਾਮ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਸਮੁੱਚੀ ਟੀਮ ਸਮੇਤ ਗਿੱਦੜਵਿੰਡੀ ਵਿਖੇ ਬਣ ਰਹੇ 66 ਕੇ.ਵੀ. ਗਰਿੱਡ...
Ad Position 24