11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਜਗਰਾਉਂ 'ਚ ਗੋਡੇ ਬਦਲਾਉਣ ਦਾ ਮਹਾਂ ਆਪ੍ਰੇਸ਼ਨ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਅ.ਬ.)-ਬਾਬੇ ਕੇ ਹਸਪਤਾਲ ਦੌਧਰ ਵਾਲੇ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਦੀ ਅਗਵਾਈ ਹੇਠ ਜਗਰਾਉਂ ਸਥਿਤ ਡਾ. ਪ੍ਰਵੀਨ ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਪਹਿਲੀ ਫਰਵਰੀ ਤੋਂ ਗੋਡੇ ਬਦਲਣ ਦਾ ਮਹਾਂ ਅਪਰੇਸ਼ਨ ਕੈਂਪ ਸ਼ੁਰੂ ਹੋ ਗਿਆ ਹੈ | ਇਸ ਮੌਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਖ਼ੁਦ ਅਪਰੇਸ਼ਨ ਕਰਨਗੇ | ਡਾ ਗੁਪਤਾ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਗੋਡੇ ਬਦਲ ਕੇ ਉਨਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰ ਚੁੱਕੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਡਾ. ਪਰਵੀਨ ਗੁਪਤਾ ਚੌਵੀ ਘੰਟੇ ਮੌਜੂਦ ਰਹਿੰਦੇ ਹਨ ,ਹਸਪਤਾਲ ਵਿੱਚ ਵਰਲਡ ਕਲਾਸ ਆਈ.ਸੀ.ਯੂ ਕੇਅਰ ਅਤੇ ਵਰਲਡ ਕਲਾਸ ਮੋਡਲਡ ਓ.ਟੀ. ਸਥਾਪਤ ਹੈ | ਮਾਹਿਰ ਫੀਜਿਓ ਥੈਰੇਪਿਸਟ ਵਲੋਂ ਫੀਜਿਓ ਥੈਰੇਪੀ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਦੋਵੇਂ ਗੋਡੇ ਸਿਰਫ 2 ਲੱਖ ਰੁਪਈਆਂ ਵਿੱਚ ਬਦਲੇ ਜਾ ਰਹੇ ਹਨ | ਮਰੀਜ਼ਾਂ ਦੇ ਪਾਏ ਜਾਣ ਵਾਲੇ ਗੋਡੇ ਅਮਰੀਕੀ ਨਾਮੀ ਕੰਪਨੀ ਦੇ ਹਨ,ਮਰੀਜ਼ ਗੋਡੇ ਬਦਲਾਉਣ ਤੋਂ ਬਾਅਦ ਸੋਖੀ ਤਰ੍ਹਾਂ ਚੌਕੜੀ ਮਾਰ ਕੇ ਬੈਠ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਨੇ ਪ੍ਰਭੂ ਪ੍ਰਾਪਤੀ ਲਈ ਮਨ ਖੋਜਣ ਦਾ ਸਿਧਾਂਤ ਸਿਖਾਇਆ-ਬਾਬਾ ਜਸਦੇਵ ਸਿੰਘ ਲੋਹਟਬੱਦੀ ਲੋਹਟਬੱਦੀ... ਅਗਲੀ ਖ਼ਬਰ ਹੰਬੜਾਂ ਵਿਖੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
Ad Position 24