11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਹੰਬੜਾਂ ਵਿਖੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 04-02-2026
ਹੰਬੜਾਂ, 3 ਫਰਵਰੀ (ਹਰਵਿੰਦਰ ਸਿੰਘ ਮੱਕੜ)-ਹੰਬੜਾਂ-ਮੁੱਲਾਂਪੁਰ ਮੇਨ ਸੜਕ 'ਤੇ ਜੈ ਦੁਰਗਾ ਫੈਕਟਰੀ ਨੂੰ ਮੁੜਦੀ ਸੜਕ ਕੋਲ ਕਰੀਬ 8.30 ਵਜੇ ਸਵੇਰੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਪਲਸਰ ਮੋਟਰਸਾਈਕਲ ਪੀ.ਬੀ. 10- ਐੱਚ.ਯੂ 3397 'ਤੇ ਸਵਾਰ ਹੋ ਕੇ ਫੈਕਟਰੀ ਵਿਚ ਕੰਮ ਲਈ ਜਾ ਰਿਹਾ ਸੀ ਤੇ ਰਸਤੇ ਵਿਚ ਸੜਕੀ ਹਾਦਸਾ ਵਾਪਰ ਗਿਆ | ਇਸ ਦੀ ਪਹਿਚਾਣ ਵਾਲਿਆਂ ਨੇ ਜ਼ਖ਼ਮੀ ਸਮਝ ਕੇ ਹੰਬੜਾਂ ਦੇ ਨਿੱਜੀ ਹਸਪਤਾਲ ਵਿਚ ਲਿਆਂਦਾ ਪਰ ਡਾਕਟਰ ਵਲੋਂ ਉਸ ਨੂੰ ਮਿ੍ਤਕ ਕਰਾਰ ਦਿੱਤਾ ਗਿਆ | ਇਸ ਮਿ੍ਤਕ ਦੀ ਪਹਿਚਾਣ ਵਾਲੇ ਉਸਦੇ ਸਾਥੀਆਂ ਨੇ ਦੱਸਿਆ ਕਿ ਇਸ ਦਾ ਨਾਂਅ ਸ਼ੁਸ਼ੀਲ ਕੁਮਾਰ ਪੁੱਤਰ ਗਯਾ ਪ੍ਰਸਾਦ ਤੇ ਇਸ ਉਮਰ 21 ਸਾਲ ਦੇ ਲਗਭਗ ਹੈ ਤੇ ਇਸ ਨਾਲ ਵਾਪਰੇ ਹਾਦਸੇ ਬਾਰੇ ਕੁਝ ਨਹੀਂ ਪਤਾ ਲੱਗਿਆ | ਇਸ ਘਟਨਾ ਬਾਰੇ ਪੁਲਿਸ ਚੌਂਕੀ ਹੰਬੜਾਂ ਵਿਚ ਸੂਚਨਾ ਦਿੱਤੀ ਗਈ | ਸੂਚਨਾ ਮਿਲਦੇ ਹੀ ਹੌਲਦਾਰ ਜੀਤੂ ਕੁਮਾਰ ਤੇ ਹੌਲਦਾਰ ਹਰਦੀਪ ਸਿੰਘ ਤੁਰੰਤ ਮੌਕੇ 'ਤੇ ਪਹੁੰਚੇ | ਪੁਲਿਸ ਵਲੋਂ ਨੌਜਵਾਨ ਦੀ ਲਾਸ਼ ਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਤੇ ਸੜਕੀ ਹਾਦਸੇ ਸਬੰਧੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਜਗਰਾਉਂ 'ਚ ਗੋਡੇ ਬਦਲਾਉਣ ਦਾ ਮਹਾਂ ਆਪ੍ਰੇਸ਼ਨ ਕੈਂਪ ਸ਼ੁਰੂ ਅਗਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੀ ਹਾਊਸ ਮੀਟਿੰਗ ਛੋਟੀ ਮੋਟੀ ਨੋਕ ਝੋਕ ਤੋਂ ਬਾਅਦ ਸੁੱਖੀ ਸਾਂਦੀ ਸਮਾਪਤ
Ad Position 24