ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਨਿਰਮਲ ਸਿੰਘ ਧਾਲੀਵਾਲ)-ਗਰੂ ਨਾਨਕ ਚੈਰੀਟੇਬਲ ਟਰੱਸਟ ਅਧੀਨ ਗੁਰਮਤਿ ਭਵਨ ਮੰਡੀ ਮੁੱਲਾਂਪੁਰ ਦਾਖਾ (ਲੁਧਿ:) ਵਿਖੇ ਟਰੱਸਟੀਆਂ ਦੇ ਨਾਲ ਭਵਨ ਦੀ ਵਾਲੰਟੀਅਰ ਟੀਮ ਵਲੋਂ ਮਨਜੀਤ ਸਿੰਘ ਗਰੈਵਸੈਂਡ ਕੈਂਟ ਯੂ.ਕੇ. (ਸਪੁੱਤਰ ਭਗਤ ਸਿੰਘ ਲਾਦੀਆਂ ਖੁਰਦ) ਦੇ ਸਹਿਯੋਗ ਨਾਲ ਅੱਖਾਂ ਦਾ 102ਵਾਂ ਮੁਫ਼ਤ ਚੈੱਕਅੱਪ ਆਪ੍ਰੇਸ਼ਨ ਕੈਂਪ ਦਿਨ ਐਤਵਾਰ, 15 ਫਰਵਰੀ ਨੂੰ ਗੁਰਮਤਿ ਭਵਨ ਵਿਖੇ ਲਗਾਇਆ ਜਾ ਰਿਹਾ | ਅੱਖਾਂ ਦੇ ਮਫ਼ਤ ਕੈਂਪ ਸਮੇਂ ਮਰੀਜ਼ਾਂ ਦਾ ਚੈੱਕਅੱਪ ਅਤੇ ਆਪ੍ਰੇਸ਼ਨ ਰੂਬੀ ਨੈਲਸ਼ਨ ਮੈਮੋਰੀਅਲ ਹਸਪਤਾਲ ਜਲੰਧਰ ਦੇ ਮਾਹਿਰ ਡਾਕਟਰਾਂ ਵਲੋਂ ਕੀਤਾ ਜਾਵੇਗਾ | ਗੁਰਮਤਿ ਭਵਨ 'ਚ ਹਰ ਸਾਲ ਅੱਖਾਂ ਦੇ ਆਪ੍ਰੇਸ਼ਨ 2-3 ਮੁਫ਼ਤ ਕੈਂਪ ਲੱਗਦੇ ਹਨ, ਜਿਨ੍ਹਾਂ ਵਿਚ ਚਿੱਟਾ-ਕਾਲਾ ਮੋਤੀਆ, ਭੈਂਗਾਪਣ, ਅੱਖਾਂ ਦੀਆਂ ਬਿਮਾਰੀਆਂ ਦਾ ਹੋਰ ਇਲਾਜ ਅਤੇ ਆਪ੍ਰੇਸ਼ਨ ਮੁਫ਼ਤ ਹੁੰਦੇ ਹਨ | ਜ਼ਿਕਰਯੋਗ ਹੈ ਪਿਛਲੇ ਵਰ੍ਹੇ ਗੁਰਮਤਿ ਭਵਨ ਦੇ ਟਰੱਸਟੀਆਂ ਵਲੋਂ ਆਪਣੀ ਵਾਲੰਟੀਅਰ ਟੀਮ (ਯੁਵਾ ਵਿੰਗ) ਨਾਲ ਰਲ ਕੇ ਅੱਖਾਂ ਦਾ ਮੁਫ਼ਤ 100ਵਾਂ ਕੈਂਪ ਸੈਂਕੜਾ ਪੂਰਾ ਹੋਣ 'ਤੇ ਜਸ਼ਨ ਮਨਾਇਆ ਗਿਆ |