17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਖ਼ਾਲਸਾ ਅਜੀਤਸਰ ਸਕੂਲ ਜਾਂਗਪੁਰ (ਅੱਡਾ ਦਾਖਾ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਭਜੋਤ ਸਿੰਘ ਬਿੱਟੂ ਮੋਹੀ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 05-02-2026
ਮੁੱਲਾਂਪੁਰ-ਦਾਖਾ, 4 ਫਰਵਰੀ (ਨਿਰਮਲ ਸਿੰਘ ਧਾਲੀਵਾਲ)-ਅਜੀਤਸਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੱਡਾ ਜਾਂਗਪੁਰ ਮੰਡੀ ਮੁੱਲਾਂਪੁਰ ਵਿਖੇ ਸ਼ਲਾਨਾ ਇਨਾਮ ਵੰਡ ਸਮਾਰੋਹ ਦੀ ਅਰੰਭਤਾ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਅਤੇ ਸ਼ਬਦ ਗੁਰੂ ਕੀਰਤਨ ਹੋਇਆ | ਸਕੂਲ ਪਿ੍ੰਸੀਪਲ ਗੁਰਨਾਇਬ ਸਿੰਘ ਸਿੱਧੂ ਦੀ ਨਜਰਸ਼ਾਨੀ ਹੇਠ ਸਕੂਲ ਅਧਿਆਪਕ, ਵਿਦਿਆਰਥੀਆਂ ਵਲੋਂ ਰਲ ਕੇ ਕਰਵਾਏ ਇਨਾਮ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪ੍ਰਭਜੋਤ ਸਿੰਘ ਬਿੱਟੂ ਸ਼ਮੂਲੀਅਤ ਕੀਤੀ, ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਪ੍ਰਧਾਨ ਚਰਨਜੀਤ ਸਿੰਘ ਥਿੰਦ ਮੌਜੂਦ ਰਹੇ | ਪਿ੍ੰਸੀਪਲ ਗੁਰਨਾਇਬ ਸਿੰਘ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ | ਸਮਾਰੋਹ ਵਿਚ 6ਵੀਂ ਤੋਂ 12ਵੀਂ ਜਮਾਤ ਪੜ੍ਹਾਈ, ਖੇਡਾਂ, ਹੋਰ ਗਤੀਵਿਧੀਆਂ 'ਚ ਮੋਹਰੀ ਵਿਦਿਆਰਥੀਆਂ ਦੇ ਸਨਮਾਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਪ੍ਰਭਜੋਤ ਸਿੰਘ ਬਿੱਟੂ ਮੋਹੀ ਕਿਹਾ ਕਿ ਹਰ ਉੱਚਾ ਮੁਕਾਮ ਹਾਸਲ ਕਰਨ ਲਈ ਪੜ੍ਹਾਈ ਬੜੀ ਲਾਜ਼ਮੀ ਹੈ | ਮੋਹੀ ਵਲੋਂ ਆਪਣੀ ਜ਼ਿੰਦਗੀ ਦੇ ਤਜਰਬੇ ਵਿਦਿਆਥੀਆਂ ਨਾਲ ਸਾਂਝੇ ਕੀਤੇ | ਮੋਹਰੀ ਬੱਚਿਆਂ ਨੂੰ ਇਨਾਮਾਂ ਦੀ ਵੰਡ ਸਮੇਂ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਭਜੋਤ ਸਿੰਘ ਮੋਹੀ, ਪ੍ਰਧਾਨ ਚਰਨਜੀਤ ਸਿੰਘ ਥਿੰਦ, ਪਿ੍ੰਸੀਪਲ ਗੁਰਨਾਇਬ ਸਿੰਘ, ਐਡਵੋਕੇਟ ਜਸਵੀਰ ਸਿੰਘ ਸਿੱਧੂ, ਕੁਲਵੰਤ ਸਿੰਘ, ਹਰਚੰਦ ਸਿੰਘ, ਗੁਰਮਿੰਦਰ ਸਿੰਘ ਮੋਹੀ, ਤਾਰਾ ਸਿੰਘ ਸਰਪੰਚ ਮੋਹੀ, ਜਨਮੇਜਾ ਸਿੰਘ, ਬਲਦੇਵ ਸਿੰਘ ਮੋਹੀ, ਮਹਿੰਦਰ ਸਿੰਘ ਮੋਹੀ ਲੈਕਚਰਾਰ, ਪਿ੍ੰਸੀਪਲ ਗੁਰਮੀਤ ਸਿੰਘ, ਪਿ੍ੰਸੀਪਲ ਪ੍ਰੇਮ ਸਿੰਘ ਰਕਬਾ, ਜਥੇਦਾਰ ਬਲਵੀਰ ਸਿੰਘ ਕੈਨੇਡੀਅਨ, ਮਾ: ਅਵਤਾਰ ਸਿੰਘ, ਮਾ: ਧਰਮਿੰਦਰ ਸਿੰਘ, ਪਿ੍ੰਸੀਪਲ ਨੀਨਾ ਵਰਮਾ, ਧਿਆਨ ਸਿੰਘ, ਸਤਿੰਦਰ ਸਿੰਘ, ਐਡਵੋਕੇਟ ਜਸਵੀਰ ਸਿਘ, ਹਰਮਿੰਦਰ ਸਿੰਘ ਮੋਹੀ, ਰਪਮਜੀਤ ਸਿੰਘ, ਰਿਟਾ: ਬੀ.ਈ.ਓ ਸਤਵਿੰਦਰ ਕੌਰ, ਬੂਟਾ ਸਿੰਘ, ਮਾ: ਉਜਾਗਰ ਸਿੰਘ ਜਾਂਗਪੁਰ, ਸੁਰਜੀਤ ਸਿੰਘ, ਹੋਰ ਮੌਜੂਦ ਰਹੇ | ਸਕੂਲ ਕੈਂਪਸ ਅੰਦਰ ਇਨਾਮ ਵੰਡ ਸਮਾਰੋਹ ਦਾ ਮੰਚ ਸੰਚਾਲਨ ਮਨਦੀਪ ਕੌਰ ਖ਼ਾਲਸਾ ਵਲੋਂ ਕੀਤਾ ਗਿਆ | ਸਮਾਰੋਹ ਦੀ ਸਫ਼ਲਤਾ ਲਈ ਅਧਿਆਪਕ ਹਰਮਕਲ ਸਿੰਘ, ਬਿਮਲਜੀਤ ਕੌਰ, ਪਰਮਜੀਤ ਕੌਰ, ਪਰਵਿੰਦਰ ਕੌਰ, ਨਵਪ੍ਰੀਤ ਕੌਰ, ਕਮਲਜੀਤ ਕੌਰ, ਸ਼ਰਨਦੀਪ ਕੌਰ, ਹੋਰ ਅਧਿਆਪਕਾਂ ਦਾ ਵਿਸ਼ੇਸ ਯੋਗਦਾਨ ਰਿਹਾ |
Ad Position 22
No active advertisement
ਪਿਛਲੀ ਖ਼ਬਰ ਅੱਡਾ ਦਾਖਾ ਗੁਰਮਤਿ ਭਵਨ 'ਚ ਅੱਖਾਂ ਦਾ ਮੁਫ਼ਤ ਕੈਂਪ 15 ਨੂੰ ਅਗਲੀ ਖ਼ਬਰ 8 ਦੇ ਨਗਰ ਕੀਰਤਨ ਦੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਰੂਪ-ਰੇਖਾ ਕੀਤੀ ਜਾਰੀ
Ad Position 24