17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

8 ਦੇ ਨਗਰ ਕੀਰਤਨ ਦੀ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਰੂਪ-ਰੇਖਾ ਕੀਤੀ ਜਾਰੀ

Ad Position 21
No active advertisement
ਅਜੀਤ ਡੈਸਕ 05-02-2026
ਹਠੂਰ, 4 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ 8 ਫਰਵਰੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ 5 ਪਿਆਰਿਆਂ ਦੀ ਅਗਵਾਈ ਹੇਠ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀ ਸਮੁੱਚੀ ਰੂਪਰੇਖਾ ਪ੍ਰੈੱਸ ਨਾਲ ਸਾਂਝੀ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 9 ਵਜੇ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ ਅਰਦਾਸ ਬੇਨਤੀ ਉਪਰੰਤ ਆਰੰਭ ਹੋਵੇਗਾ ਅਤੇ ਪਿੰਡ ਝੋਰੜਾਂ ਹੁੰਦੇ ਪਿੰਡ ਮਾਣੂੰਕੇ ਤੋਂ ਦੇਹੜਕਾ ਪੁੱਜੇਗਾ | ਜਿੱਥੇ ਨਗਰ ਵਲੋਂ ਸੰਗਤਾਂ ਲਈ ਲੰਗਰ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ | ਇੱਥੋਂ ਅੱਗੇ ਪਿੰਡ ਡੱਲਾ ਹੁੰਦੇ ਕਾਉਂਕੇ ਖੋਸਾ, ਕਾਉਂਕੇ ਕਲਾਂ ਤੋਂ ਦੇਰ ਰਾਤ ਨਾਨਕਸਰ ਕਲੇਰਾਂ ਜਾ ਕੇ ਸਮਾਪਤੀ ਹੋਵੇਗੀ | ਇਸ ਦੌਰਾਨ ਰਾਗੀ ਸਿੰਘ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਪ੍ਰਸਿੱਧ ਢਾਡੀ, ਕਵੀਸ਼ਰ ਜੱਥੇ ਨੇ ਗੁਰ-ਇਤਿਹਾਸ ਤੇ ਗੁਰ-ਮਹਿਮਾਂ ਵੱਖ-ਵੱਖ ਪਿੰਡਾਂ 'ਚ ਪੜਾਅ ਦੌਰਾਨ ਹਾਜ਼ਰੀ ਭਰਨਗੇ | ਨਾਨਕਸਰ ਦੇ ਸਮੂਹ ਮਹਾਂਪੁਰਸ਼ਾਂ ਤੋਂ ਇਲਾਵਾ ਅਨੇਕਾਂ ਸੰਪਰਦਾਇ ਦੇ ਮਹਾਂਪੁਰਸ਼, ਸਿੰਘ ਸਾਹਿਬ ਵੀ ਹਾਜ਼ਰੀਆਂ ਭਰਨਗੇ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ-ਚੜ੍ਹਕੇ ਨਗਰ ਕੀਰਤਨ 'ਚ ਸ਼ਾਮਿਲ ਹੋਣ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਅਜੀਤਸਰ ਸਕੂਲ ਜਾਂਗਪੁਰ (ਅੱਡਾ ਦਾਖਾ) ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਪ੍ਰਭਜੋਤ ਸਿੰਘ ਬਿੱਟੂ ਮੋਹੀ ਵਲੋਂ ਹ... ਅਗਲੀ ਖ਼ਬਰ ਸੂਬਾ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਦੀ ਜਲਦੀ ਨਿਯੁਕਤੀ ਕਰੇ-ਇਯਾਲੀ • ਇਯਾਲੀ ਵਲੋਂ ਸਿੱਧਵਾਂ ਬੇਟ-ਹ...
Ad Position 24