ਜਗਰਾਉਂ, 20 ਫਰਵਰੀ (ਵਿਨੋਦ ਕੁਮਾਰ)-ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾ ਪੰਜਾਬ ਵਲੋਂ ਰਾਸ਼ਟਰੀ ਆਵਿਸ਼ਕਾਰ ਅਭਿਆਨ ਦੇ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ ਜਗਰਾਉਂ ਦੇ ਪੰਜ ਵਿਦਿਆਰਥੀਆਂ ਨੂੰ 6 ਰੋਜ਼ਾ ਅੰਤਰਰਾਜੀ ਐਕਸਪੋਜ਼ਰ ਵਿਜ਼ਿਟ ਲਈ ਚੁਣਿਆ ਗਿਆ | ਸਕੂਲ ਆਫ਼ ਐਮੀਨੈਂਸ ਜਗਰਾਉਂ ਦੇ ਪੰਜ ਵਿਦਿਆਰਥੀ ਗੁਰਮਨ ਸਿੰਘ, ਲਵਜੋਤ ਸਿੰਘ, ਅਕਾਸ਼ਦੀਪ ਸਿੰਘ, ਪ੍ਰਣਵ ਚੌਹਾਨ, ਕਨਿਸ਼ਕ ਚੌਹਾਨ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਬੇਮਿਸਾਲ ਮੌਕੇ ਲਈ ਵਧਾਈ ਦਿੱਤੀ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਪ੍ਰੇਰਨਾ ਲੈਣ ਲਈ ਕਿਹਾ | ਇਹ ਐਕਸਪੋਜ਼ਰ ਵਿਜ਼ਿਟ ਲਈ ਵਿਦਿਆਰਥੀਆਂ ਨੂੰ ਜੈਪੁਰ ਲੈ ਜਾਇਆ ਗਿਆ, ਜਿੱਥੇ ਵਿਦਿਆਰਥੀਆਂ ਨੇ ਬਹੁਤ ਸਾਰੀਆਂ ਇਤਿਹਾਸਕ ਥਾਵਾਂ ਦੇਖੀਆਂ ਅਤੇ ਵਿੱਦਿਅਕ ਸਥਾਨਾਂ ਦੀ ਯਾਤਰਾ ਕੀਤੀ | ਵਿਭਾਗ ਦੇ ਇਸ ਉਪਰਾਲੇ ਤੋਂ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ |