22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਬਿਜਲੀ ਦਫ਼ਤਰ ਹੰਬੜਾਂ 'ਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ

Ad Position 21
No active advertisement
ਅਜੀਤ ਡੈਸਕ 21-02-2026
ਹੰਬੜਾਂ, 20 ਫਰਵਰੀ (ਮੇਜਰ ਹੰਬੜਾਂ)-ਪਾਵਰਕਾਮ ਉੱਪ ਦਫ਼ਤਰ ਹੰਬੜਾਂ ਵਿਖੇ ਸਬ ਡਵੀਜਨ, ਸਬ ਸਟੇਸ਼ਨ ਗਰਿੱਡ ਹੰਬੜਾਂ ਅਤੇ ਸਮੂਹ ਕਰਮਚਾਰੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਹਰੇਕ ਸਾਲ ਦੀ ਤਰ੍ਹਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਜੀ ਦੇ ਭੋਗ ਪਾਏ ਗਏ ਤੇ ਪਾਠੀ ਸਿੰਘ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਸਮਾਗਮ ਵਿਚ ਪਾਵਰਕਾਮ ਅੱਡਾ ਦਾਖਾ ਦੇ ਐਕਸੀਅਨ ਸ੍ਰੀ ਰਵੀ ਕੁਮਾਰ ਚੋਪੜਾ ਅਤੇ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ ਅਮਨਦੀਪ ਸਿੰਘ ਪੰਧੇਰ ਨੇ ਸਾਥੀ ਕਰਮਚਾਰੀਆਂ ਨੂੰ ਧਾਰਮਿਕ ਸਮਾਗਮ ਕਰਵਾਏ ਜਾਣ ਦੀ ਵਧਾਈ ਦਿੱਤੀ | ਇਸ ਮੌਕੇ ਆਈ.ਏ.ਐੱਸ. ਅਧਿਕਾਰੀ ਤਰਨਜੋਤ ਸਿੰਘ ਦੇ ਪਿਤਾ ਡਾ. ਸੰਤੋਖ ਸਿੰਘ ਹੀਰਾ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਮਾਜ ਸੇਵੀ ਗੁਰਚਰਨ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ, 'ਆਪ' ਆਗੂ ਮੋਹਨ ਸਿੰਘ, ਸਰਪੰਚ ਚਰਨ ਸਿੰਘ, ਸਰਪ੍ਰਸਤ ਤੇਜਾ ਸਿੰਘ ਗਿੱਲ, ਪ੍ਰਧਾਨ ਰਣਜੀਤ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ, ਐੱਮ.ਡੀ ਬਲਦੇਵ ਸਿੰਘ, ਪ੍ਰਧਾਨ ਵਜੀਰ ਸੂਦ ਨੇ ਪਾਵਰਕਾਮ ਦਫ਼ਤਰ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਣ ਦੀ ਕਰਮਚਾਰੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪਿੰਡ ਵਾਸੀ ਤੇ ਇਲਾਕਾ ਵਾਸੀਆਂ ਨੂੰ ਹਮੇਸ਼ਾਂ ਹੀ ਪਾਵਰਕਾਮ ਦਫ਼ਤਰ ਹੰਬੜਾਂ ਵਲੋਂ ਮਾਣ ਬਖ਼ਸ਼ਿਆ ਜਾਂਦਾ ਹੈ ਤੇ ਨਿਰਵਿਘਨ ਬਿਜਲੀ ਸਪਲਾਈ ਲਈ ਹਰ ਸਮੇਂ ਕਰਮਚਾਰੀਆਂ ਤੋਂ ਵੱਡਾ ਸਹਿਯੋਗ ਮਿਲਦਾ ਹੈ, ਜਿਸ ਲਈ ਅਸੀਂ ਐਕਸੀਅਨ ਸ੍ਰੀ ਰਵੀ ਕੁਮਾਰ ਚੋਪੜਾ, ਐੱਸ.ਡੀ.ਓ ਅਮਨਦੀਪ ਸਿੰਘ ਪੰਧੇਰ ਸਮੇਤ ਸਮੂਹ ਪਾਵਰਕਾਮ ਦਫ਼ਤਰ ਦੇ ਕਰਮਾਚਰੀਆਂ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਲੋਕ ਗਾਇਕ ਬਾਈ ਹਰਦੇਵ ਸਿੰਘ ਟੂਸਾ, ਆਰ.ਏ ਹਰਪ੍ਰੀਤ ਕੌਰ, ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋਮੁੰਨਾਂ, ਆਗੂ ਅਮਰ ਸਿੰਘ ਪੱਪੂ, ਜਸਵਿੰਦਰ ਸਿੰਘ ਨੂਰਪੁਰ, ਮੋਹਣ ਸਿੰਘ ਖਹਿਰਾ ਬੇਟ, ਕਰਮਚਾਰੀ ਬਲਵੰਤ ਸਿੰਘ, ਜੇ.ਈ. ਚਰਨਜੀਤ ਸਿੰਘ ਘਮਣੇਵਾਲ, ਗੁਰਮੁੱਖ ਸਿੰਘ ਨੂਰਪੁਰ ਬੇਟ, ਬਲਜਿੰਦਰ ਸਿੰਘ, ਕੇਵਲ ਸਿੰਘ ਮੁੱਲਾਂਪੁਰ, ਅਮਰਦੀਪ ਅੱਪੂ ਭਾਰਤੀ, ਜੇ.ਈ ਅਸ਼ੀਸ਼ ਸਕਸੈਨਾ, ਜੇ.ਈ ਅਰੁਣ ਕੁਮਾਰ, ਲਾਇਨਮੈਨ ਜਗਸ਼ੀਰ ਸਿੰਘ, ਜੇ.ਈ ਬਲਵਿੰਦਰ ਸਿੰਘ, ਮੁਲਾਜ਼ਮ ਆਗੂ ਹਰਪਾਲ ਸਿੰਘ ਚੰਗਣ, ਪ੍ਰਮੇਸ਼ਰ ਸਿੰਘ ਜਾਂਗਪੁਰ, ਪਰਮਜੀਤ ਸਿੰਘ ਐੱਲ.ਡੀ.ਸੀ, ਧਰਮਿੰਦਰ ਸਿੰਘ ਭੱਟੀਆਂ, ਗੁਰਮੀਤ ਸਿੰਘ, ਹਰਦੀਪ ਸਿੰਘ, ਲਖਵੀਰ ਸਿੰਘ, ਗੁਰਵਿੰਦਰ ਸਿੰਘ, ਪਰਸ ਰਾਮ ਸਮੇਤ ਹੋਰ ਬਿਜਲੀ ਮੁਲਾਜ਼ਮ ਤੇ ਸੰਗਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਯਾਲੀ ਵਲੋਂ ਜਾਂਗਪੁਰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਫਰੰਦੀਪੁਰ ਤੇ ਜਾਂਗਪੁਰ ਕਬੱਡੀ ਟੀਮਾਂ ਵਿਚਕਾਰ ਮੁਕਾਬਲਾ ਸਖ਼ਤ... ਅਗਲੀ ਖ਼ਬਰ ਕੀੜੇ੍ਹਮਾਰ ਦਵਾਈਆਂ ਦੀ ਮਸ਼ਹੂਰ ਕੰਪਨੀ ਨੇ ਕਿਸਾਨਾਂ ਨੂੰ ਫ਼ਸਲਾਂ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ
Ad Position 24