23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਰਾਏਕੋਟ ਤੋਂ ਵਾਇਆ ਜੌਹਲਾਂ-ਲੋਹਗੜ੍ਹ ਸੜਕ ਨੂੰ 18 ਫੁੱਟੀ ਬਣਾਉਣ ਦੇ ਕੰਮ ਦਾ ਰਸਮੀ ਤੌਰ 'ਤੇ ਉਦਘਾਟਨ

Ad Position 21
No active advertisement
ਅਜੀਤ ਡੈਸਕ 22-02-2026
ਰਾਏਕੋਟ, 21 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਵਿਕਾਸ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ ਪਿੰਡਾਂ ਨੂੰ ਆਪਸ ਵਿਚ ਜੋੜਦੀਆਂ ਲਿੰਕ ਸਮੇਤ ਮੇਨ ਸੜਕਾਂ ਨੂੰ ਨਵੇਂ ਸਿਰਿਓ ਤਿਆਰ ਕਰਵਾਉਣ ਲਈ ਵਿਕਾਸ ਕਾਰਜ ਸ਼ੁਰੂ ਕਰਵਾਏ ਹਨ | ਇਸੇ ਲੜੀ ਤਹਿਤ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੇ ਯਤਨਾਂ ਸਦਕਾ ਰਾਏਕੋਟ ਤੋਂ ਲੋਹਗੜ੍ਹ ਤੱਕ 18 ਫੁੱਟੀ ਸੜਕ ਬਣਾਉਣ ਦੇ ਕਾਰਜ ਦੀ ਅੱਜ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ਪਿੰਡ ਜੌਹਲਾਂ ਵਿਖੇ ਨੀਂਹ ਪੱਥਰ ਰੱਖ ਕੇ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸੂਬਾ ਵਾਸੀਆਂ ਨੂੰ ਵਧੀਆ ਸੜਕੀ ਸਹੂਲਤ ਮੁਹੱਈਆ ਕਰਵਾਉਣ ਲਈ ਸੜਕਾਂ ਦੀ ਰਿਪੇਅਰ ਸਮੇਤ ਖਸਤਾ ਹਾਲਤ ਸੜਕਾਂ ਨੂੰ ਨਵੀਆਂ ਬਣਾਉਣ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ | ਇਸੇ ਲੜੀ ਤਹਿਤ ਪਿਛਲੇ ਕਾਫ਼ੀ ਸਮੇਂ ਤੋਂ ਖਸਤਾ ਬਣ ਚੁੱਕੀ ਰਾਏਕੋਟ ਤੋਂ ਵਾਇਆ ਜੌਹਲਾਂ-ਲੋਹਗੜ੍ਹ ਸੜਕ ਨੂੰ 3 ਕਰੋੜ 57 ਲੱਖ ਰੁਪਏ ਦੇ ਕਰੀਬ ਲਾਗਤ ਨਾਲ ਤਿਆਰ ਕਰਦਿਆਂ 18 ਫੁੱਟ ਚੌੜਾ ਕਰਕੇ ਨਵਾਂ ਰੂਪ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਕੁਲਦੀਪ ਸਿੰਘ ਕੱਦੂ ਜੌਹਲਾਂ ਸਮੇਤ ਗ੍ਰਾਮ ਪੰਚਾਇਤ ਨੇ ਸੜਕ ਬਣਾਉਣ ਦੇ ਵਿਕਾਸ ਕਾਰਜ ਦੀ ਆਰੰਭਤਾ ਕਰਵਾਉਣ 'ਤੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਦਾ ਧੰਨਵਾਦ ਕੀਤਾ | ਵਿਧਾਇਕ ਠੇਕੇਦਾਰ ਨੇ ਆਖਿਆ ਕਿ ਹਲਕੇ ਦੀਆਂ ਹੋਰਨਾਂ ਅਧੂਰੀਆਂ ਸੜਕਾਂ ਦੀ ਵੀ ਜਲਦ ਮੁਰੰਮਤ ਕਰਵਾ ਦਿੱਤੀ ਜਾਵੇਗੀ | ਇਸ ਮੌਕੇ ਗੁਰਦੇਵ ਸਿੰਘ ਬਾਵਾ ਯੂ.ਐੱਸ.ਏ, ਗੁਰਮਿੰਦਰ ਸਿੰਘ ਤੂਰ ਚੇਅਰਮੈਨ ਮਾਰਕੀਟ ਕਮੇਟੀ ਰਾਏਕੋਟ, ਡਾ. ਗੁਰਦੀਪ ਸਿੰਘ ਸਿੱਧੂ ਮੈਂਬਰ ਬਲਾਕ ਸੰਮਤੀ, ਬਿੰਦਰਜੀਤ ਸਿੰਘ ਗਿੱਲ ਪ੍ਰਧਾਨ ਟਰੱਕ ਯੂਨੀਅਨ, ਅਮਨਦੀਪ ਸਿੰਘ ਮਾਂਗਟ, ਸੇਵਾਮੁਕਤ ਐੱਸ.ਐੱਚ.ਓ ਤਰਸੇਮ ਸਿੰਘ, ਕਮਲਜੀਤ ਸਿੰਘ ਗਰੇਵਾਲ, ਪ੍ਰਗਟ ਸਿੰਘ ਸੀਲੋਆਣੀ, ਸਰਪੰਚ ਤਰਸੇਮ ਸਿੰਘ ਮੁਹੰਮਦਪੁਰਾ, ਸਰਪੰਚ ਬਲਜੀਤ ਸਿੰਘ ਉੱਪਲ ਸਹਿਬਾਜ਼ਪੁਰਾ, ਰਾਏ ਸਿੰਘ ਲੋਹਟਬੱਦੀ, ਜਸਵੰਤ ਸਿੰਘ ਜੌਹਲਾਂ ਪੰਚ, ਗੁਰਚਰਨ ਸਿੰਘ, ਕਮਲਜੀਤ ਕੌਰ, ਜਸਪ੍ਰੀਤ ਕੌਰ, ਭੁਪਿੰਦਰ ਕੌਰ, ਬਲਜੀਤ ਕੌਰ (ਸਾਰੇ ਪੰਚ), ਅਜਮੇਰ ਸਿੰਘ ਸਾਹਿਬਾਜਪੁਰਾ, ਪ੍ਰਧਾਨ ਬਲਜਿੰਦਰ ਸਿੰਘ ਦਿਉਲ, ਬਲਦੇਵ ਸਿੰਘ, ਸੋਨੀ ਕੋਠਿਆਂ ਵਾਲਾ, ਲਾਡੀ ਸਿੰਘ, ਫੌਜੀ ਭਿੰਦਰ ਸਿੰਘ ਮਾਨ, ਅਵਤਾਰ ਸਿੰਘ, ਚਮਕੌਰ ਸਿੰਘ ਮੱਲ੍ਹੀ, ਗੋਰਾ ਸਿੰਘ ਕੈਨੇਡਾ, ਵਿੱਕੀ ਸਿੰਘ ਕੈਨੇਡਾ, ਹਰਮੇਲ ਸਿੰਘ ਝੱਲੀ, ਬੂਟਾ ਸਿੰਘ, ਪ੍ਰੀਤਮ ਸਿੰਘ, ਰਾਜਾ ਸਿੰਘ, ਤੇਜਾ ਸਿੰਘ, ਨਛੱਤਰ ਸਿੰਘ, ਸਰਪੰਚ ਰਿੰਕੂ ਸਿੰਘ ਲੋਹਗੜ੍ਹ, ਜਰਨੈਲ ਸਿੰਘ ਸਹਿਬਾਜਪੁਰਾ ਪੰਚ, ਜਗਸੀਰ ਸਿੰਘ ਪੰਚ, ਜੇ.ਈ. ਜਸਕਰਨ ਸਿੰਘ, ਐੱਸ.ਡੀ.ਓ ਦਲਜੀਤ ਸਿੰਘ, ਸਾਹਿਬ ਸਿੰਘ ਯੂ.ਐੱਸ.ਏ, ਗੁਰਜੰਟ ਸਿੰਘ ਯੂ.ਕੇ, ਸੁੱਖਾ ਸਿੰਘ, ਜੰਟਾ ਸਿੰਘ ਬੱਸੀਆਂ, ਨੰਬਰਦਾਰ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ 'ਚ ਬਾਦਲ ਦੀ ਆਮਦ ਸਫ਼ਲ ਬਣਾਉਣ ਲਈ ਹਲਕਾ ਇੰਚਾਰਜ ਦਿਓਲ ਵਲੋਂ ਨੁੱਕੜ ਮੀਟਿੰਗਾਂ ਸ਼ੁਰੂ ਅਗਲੀ ਖ਼ਬਰ ਕਾਂਗਰਸ ਦੀ ਦੇਸ਼ ਵਿਆਪੀ ਬਰਨਾਲਾ ਰੈਲੀ ਸਫ਼ਲਤਾ ਲਈ ਲੁਧਿਆਣਾ ਦਿਹਾਤੀ ਜ਼ਿਲ੍ਹਾ ਦੀ ਮੰਡੀ ਮੁੱਲਾਂਪੁਰ 'ਚ ਮੀਟਿੰਗ
Ad Position 24