ਮੁੱਲਾਂਪੁਰ-ਦਾਖਾ, 21 ਫਰਵਰੀ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਸਫ਼ਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ ਨੂੰ ਨਾਲ ਲੈ ਕੇ ਹਲਕੇ ਦੇ ਪਿੰਡ-ਪਿੰਡ ਹੋ ਰਹੀਆਂ ਨੁੱਕੜ ਮੀਟਿੰਗਾਂ 'ਚ ਭਰਵੇਂ ਇਕੱਠ ਸਪੱਸ਼ਟ ਕਰ ਗਏ ਕਿ ਅੱਜ ਵੀ ਬਹੁਤਾਦ ਵਰਕਰ ਹਲਕਾ ਕਾਂਗਰਸ, 'ਆਪ' ਪਾਰਟੀ ਤੋਂ ਦੂਰ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜ੍ਹਾ ਹੈ | ਇੰਨ੍ਹਾਂ ਮੀਟਿੰਗਾਂ ਵਿਚ ਜਸਕਰਨ ਸਿੰਘ ਦਿਓਲ ਵਲੋਂ ਜਿਥੇ ਆਗਾਮੀ ਚੋਣਾਂ 'ਚ 'ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਉ' ਨਾਅਰਾ ਦਿੱਤਾ ਜਾ ਰਿਹਾ, ਉਥੇ ਹਲਕਾ ਦਾਖਾ 'ਚ ਐਤਵਾਰ ਦੇ ਦਿਨ 1 ਮਾਰਚ ਨੂੰ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦਾ ਉਦਘਾਟਨ ਅਤੇ ਹੋਣ ਵਾਲੇ ਵੱਡੇ ਇਕੱਠ ਵਿਚ ਹਰ ਇਕ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ | ਈਸੇਵਾਲ, ਸਵੱਦੀ, ਜੋਧਾਂ ਸਮੇਤ ਕਈ ਹੋਰ ਮੀਟਿੰਗਾਂ ਬਾਅਦ ਪੱਤਰਕਾਰ ਨਾਲ ਗੱਲਬਾਤ ਸਮੇਂ ਦਿਓਲ ਨੇ ਦੱਸਿਆ ਕਿ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦਾ ਹੋਣ ਜਾ ਰਿਹਾ ਵੱਡਾ ਇਕੱਠ ਆਗਾਮੀ ਚੋਣਾਂ 'ਚ ਪਾਰਟੀ ਦੀ ਜਿੱਤ ਦਾ ਸੰਕੇਤ ਬਣੇਗਾ | ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਦਫ਼ਤਰ ਦੇ ਉਦਘਾਟਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਵਿਚ ਹਜ਼ਾਰਾਂ ਲੋਕਾਂ ਦੀ ਆਮਦ ਦੇ ਮੱਦੇਨਜ਼ਰ ਹੁਣ ਤੋਂ ਹੀ ਵੱਡੇ ਪ੍ਰਬੰਧ ਹੋਣ ਲੱਗ ਪਏ, ਸ਼੍ਰੋਮਣੀ ਅਕਾਲੀ ਦਲ, ਯੂਥ ਵਿੰਗ ਅਕਾਲੀ ਦਲ, ਇਸਤਰੀ ਅਕਾਲੀ ਦਲ ਅਤੇ ਅਕਾਲੀ ਦਲ ਦੇ ਪਛੜੀਆਂ ਸ਼੍ਰੇਣੀਆਂ (ਵਿੰਗ) ਹਰ ਵਰਗ ਨੂੰ ਨਾਲ ਲੈ ਕੇ ਇਕੱਠ ਕਰਾਂਗੇ | ਹਲਕਾ ਦਾਖਾ ਦੇ ਪਿੰਡ-ਪਿੰਡ ਹੋਣ ਵਾਲੀਆਂ ਮੀਟਿੰਗਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਨਾਲ ਅਕਾਲੀ ਦਲ ਦੇ ਪੁਰਾਣੇ ਪਰਿਵਾਰ ਜਗਦੀਸ਼ ਸਿੰਘ ਗੋਰਸੀਆਂ, ਸੁਰਜੀਤ ਸਿੰਘ ਕੋਠੇ ਹਾਂਸ, ਬਲਦੇਵ ਸਿੰਘ ਬੀੜ ਗਗੜਾ, ਸਤਵੰਤ ਸਿੰਘ ਮਲਸੀਹਾਂ, ਕੁਲਦੀਪ ਸਿੰਘ ਖ਼ਾਲਸਾ, ਸਵਰਨ ਸਿੰਘ ਛੱਜਾਵਾਲ ਸਮੇਤ ਸਰਕਲ ਪ੍ਰਧਾਨ ਅੰਮਿ੍ਤਪਾਲ ਸਿੰਘ ਖੰਡੂਰ, ਹਰਿੰਦਰ ਸਿੰਘ ਈਸੇਵਾਲ, ਅਮਨਦੀਪ ਸਿੰਘ ਅਮਨਾ ਸਵੱਦੀ, ਹਰਪਾਲ ਸਿੰਘ ਕੋਠੇ ਹਾਂਸ, ਗੁਰਦੀਪ ਸਿੰਘ ਸਵੱਦੀ, ਜਸਵਿੰਦਰ ਸਿੰਘ ਛੀਨਾ ਗੋਰਸੀਆਂ, ਜਗਦੀਪ ਸਿੰਘ ਦਿਓਲ ਮੋਹੀ, ਸਤਵੰਤ ਸਿੰਘ ਲਤਾਲਾ, ਗੁਰਮੁਖ ਸਿੰਘ, ਦਲਬੀਰ ਸਿੰਘ, ਚਮਕੌਰ ਸਿੰਘ ਭਰੋਵਾਲ, ਹਰਮੇਲ ਸਿੰਘ ਫੱਲੇਵਾਲ, ਸੋਨੀ ਚਚਰਾੜੀ, ਬਲਰਾਜ ਸਿੰਘ, ਦਵਿੰਦਰ ਸਿੰਘ ਧਾਲੀਵਾਲ, ਗੁਰਚਰਨ ਸਿੰਘ ਗੋਰਸੀਆਂ, ਮੁਖਤਿਆਰ ਸਿੰਘ, ਤਰਸੇਮ ਸਿੰਘ ਗੋਰਸੀਆਂ, ਗੁਰਿੰਦਰਜੀਤ ਸਿੰਘ ਰੂੰਮੀ, ਗੁਰਮਿੰਦਰ ਸਿੰਘ ਕੋਠੇ ਹਾਂਸ, ਬਲਜੀਤ ਸਿੰਘ ਕੁਲਾਰ, ਮਨਜੋਤ ਸਿੰਘ ਬੱਦੋਵਾਲ, ਮਨਪ੍ਰੀਤ ਸਿੰਘ ਮਨੀ ਗਹੌਰ, ਅਮਰੀਕ ਸਿੰਘ ਬੋਪਾਰਾਏ, ਹੋਰ ਜੁੜ ਰਹੇ ਹਨ |