ਗੁਰਦੁਆਰਾ ਪ੍ਰਭੁ ਮਿਲਣੈ ਕਾ ਚਾਉ ਗੁਰੂਸਰ ਕਾਉਂਕੇ ਵਿਖੇ ਸਮਾਗਮ ਜਾਰੀ
ਅਜੀਤ ਡੈਸਕ
22-02-2026
ਜਗਰਾਉਂ, 21 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਗੁਰਦੁਆਰਾ ਪ੍ਰਭ ਮਿਲਣੈ ਕਾ ਚਾਉ ਗੁਰਮਤਿ ਮੈਡੀਟੇਸ਼ਨ ਗੁਰੂਸਰ ਕਾਉਂਕੇ ਵਲੋਂ ਹਰ ਸਾਲ ਦੀ ਤਰ੍ਹਾਂ 20 ਫਰਵਰੀ ਤੋਂ 25 ਫਰਵਰੀ ਤੱਕ ਛੇ ਦਿਨਾਂ ਸਮਾਗਮ ਚੱਲ ਰਹੇ ਹਨ | ਇਸੇ ਤਹਿਤ ਅੱਜ 22 ਫਰਵਰੀ ਨੂੰ ਧਿਆਨ ਦੀਆਂ ਕਲਾਸਾਂ, 23 ਫਰਵਰੀ ਨੂੰ ਸਵੇਰੇ 9 ਵਜੇ ਅੰਮਿ੍ਤ ਸੰਚਾਰ, 24 ਸੰਤ ਸਿਪਾਹੀ ਗੁਰਮੁਖਾਂ ਦਾ ਸਨਮਾਨ ਅਤੇ 25 ਫਰਵਰੀ ਨੂੰ ਸੰਗਤਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕਰਵਾਏ ਜਾਣਗੇ | ਇਸ ਦਰਸ਼ਨ ਦੀਦਾਰਿਆਂ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਸ਼ਾਮਿਲ ਹੋਣਗੀਆਂ | ਇਹ ਸਮਾਗਮ ਭਾਈ ਸੇਵਾ ਸਿੰਘ ਤਰਮਾਲਾਂ ਦੇ ਸ਼ਾਗਿਰਦ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਧਰਮਜੀਤ ਸਿੰਘ ਖ਼ਾਲਸਾ ਦੀ ਅਗਵਾਈ 'ਚ ਕਰਵਾਏ ਜਾ ਰਹੇ ਹਨ | ਇੰਨ੍ਹਾਂ ਸਮਾਗਮਾਂ 'ਚ ਭਾਈ ਸਾਹਿਬਜੀਤ ਸਿੰਘ, ਭਾਈ ਗੁਰਨਾਮ ਸਿੰਘ, ਅਮਨਪ੍ਰੀਤ ਸਿੰਘ ਦਿੱਲੀ ਤੇ ਹਰਦੀਪ ਸਿੰਘ ਇੰਗਲੈਂਡ ਨੇ ਸੰਗਤਾਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ |