ਜਗਰਾਉਂ, 21 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਕਾਲਜ ਡਾਇਰੈਕਟਰ ਡਾ: ਸੁਮੀਤ ਬਰਾੜ ਦੇ ਦਿਸ਼ਾ-ਨਿਰਦੇਸ਼ ਹੇਠ ਮਨਾਇਆ ਗਿਆ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ: ਕਰਮਦੀਪ ਕੌਰ ਦੁਆਰਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਮਾਂ ਬੋਲੀ ਦੀ ਇਸ ਮਹੱਤਤਾ ਕਰਕੇ ਹੀ ਯੂਨੈਸਕੋ ਨੇ 21 ਫਰਵਰੀ ਨੂੰ ਮਾਂ-ਬੋਲੀ ਦਿਵਸ ਮਨਾਉਣ ਦਾ ਮਹੱਤਵਪੂਰਨ ਤੇ ਇਤਿਹਾਸਕ ਫ਼ੈਸਲਾ ਦਿੱਤਾ | ਕਾਲਜ ਦੇ ਵਾਈਸ ਡਾਇਰੈਕਟਰ ਪ੍ਰੋ: ਨਿਧੀ ਮਹਾਜਨ ਅਤੇ ਪ੍ਰੋ: ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਮਾਂ ਬੋਲੀ ਨੂੰ ਕਦੋਂ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ | ਇਸ ਮੌਕੇ ਗੁਰਜੋਤ ਕੌਰ, ਅਰਸ਼ਦੀਪ ਕੌਰ ਤੇ ਗੁਰਨੂਰ ਕੌਰ ਦੁਆਰਾ ਕਵਿਤਾ ਉਚਾਰਨ ਕੀਤੀ ਗਈ ਤੇ ਭਾਸ਼ਣ ਵਿਚ ਵਿਦਿਆਰਥਣ ਪਿ੍ੰਸੀ ਅਤੇ ਮਾਂ-ਬੋਲੀ 'ਤੇ ਗੀਤ ਮਨਪ੍ਰੀਤ ਕੌਰ ਦੁਆਰਾ ਗਾਇਆ ਗਿਆ | ਵਾਈਸ ਡਾਇਰੈਕਟਰ ਵਲੋਂ ਵਿਦਿਆਰਥਣਾਂ ਨੂੰ ਸਰਟੀਫ਼ਿਕੇਟ ਦਿੱਤੇ ਗਏ | ਇਸ ਮੌਕੇ ਪ੍ਰੋ: ਚਰਨਜੀਤ ਕੌਰ, ਡਾ: ਸਰਬਦੀਪ ਕੌਰ ਸਿੱਧੂ, ਪ੍ਰੋ: ਸੁਮਿਤ ਸੋਨੀ, ਪ੍ਰੋ: ਅਕਾਸ਼ਦੀਪ ਕੌਰ, ਪ੍ਰੋ: ਡਿੰਪਲ ਪਾਰਚਾ, ਪ੍ਰੋ: ਸੁਰਭੀ ਗੁਪਤਾ, ਪ੍ਰੋ: ਸਾਹਿਲ ਜਿੰਦਲ ਸਮੇਤ ਅਧਿਆਪਕ ਹਾਜ਼ਰ ਹੋਏ |