25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਿੰਡ ਤਲਵੰਡੀ ਕਲਾਂ ਵਿਖੇ ਸਾਲਾਨਾ ਸੱਭਿਆਚਾਰਕ ਮੇਲੇ ਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 24-02-2026
ਚੌਂਕੀਮਾਨ, 23 ਫਰਵਰੀ (ਤੇਜਿੰਦਰ ਸਿੰਘ ਚੱਢਾ)-ਪਿੰਡ ਤਲਵੰਡੀ ਕਲਾਂ ਵਿਖੇ ਪੀਰ ਬਾਬਾ ਮੱਟ ਵਾਲਿਆਂ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਪੀਰ ਬਾਬਾ ਮੱਟ ਵਾਲਿਆਂ ਅਤੇ ਪੀਰ ਬਾਬਾ ਢੇਰਾਂ ਵਾਲੇ ਦੇ ਅਸਥਾਨਾਂ 'ਤੇ ਸਾਲਾਨਾ ਸੱਭਿਆਚਾਰਕ ਮੇਲੇ ਤੇ ਭੰਡਾਰਾ ਕਰਵਾਇਆ | ਇਸ ਮੌਕੇ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਮੁੱਖ ਸੇਵਾਦਾਰ ਬਲਦੇਵ ਨਾਥ ਤੇ ਮੁੱਖ ਸੇਵਾਦਾਰ ਤਰਸੇਮ ਨਾਥ ਦੀ ਅਗਵਾਈ ਵਿਚ ਪ੍ਰਬੰਧਕੀ ਕਮੇਟੀ ਤੇ ਪਤਵੰਤੇ ਸੱਜਣਾਂ ਵਲੋਂ ਕੀਤੀ ਗਈ | ਇਸ ਮੌਕੇ ਸੱਭਿਆਚਾਰ ਮੇਲੇ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਕੀਤਾ | ਇਸ ਮੌਕੇ ਸਰਪੰਚ ਪਰਮਿੰਦਰ ਸਿੰਘ ਤਲਵੰਡੀ, ਪ੍ਰਧਾਨ ਚਤਰ ਸਿੰਘ ਤਲਵੰਡੀ, ਪ੍ਰਧਾਨ ਜਗਜੀਤ ਸਿੰਘ ਗੋਲੂ ਤਲਵੰਡੀ, ਸਰਬਜੀਤ ਸਿੰਘ ਧਨੋਆ ਤੇ ਸੈਕਟਰੀ ਰਾਜੂ ਤਲਵੰਡੀ ਦੀ ਅਗਵਾਈ ਵਿਚ ਮੇਲਾ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਕੈਪਟਨ ਸੰਦੀਪ ਸੰਧੂ, ਪ੍ਰੇਮ ਸਿੰਘ ਬਾਸੀਆ ਬੇਟ ਤੇ ਜਸਵੀਰ ਸਿੰਘ ਖੰਡਰੂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਪੰਜਾਬੀ ਗਾਇਕਾ ਸੁਰਮਨੀ, ਮੈਡੀ ਕਾਲੜਾ, ਗਾਇਕ ਸੁਖਵਿੰਦਰ ਮਾਨ, ਗਾਇਕ ਹਰਨੇਕ ਘਾਰੂ, ਜਸਨ ਧਾਲੀਵਾਲ, ਮਨਮੋਹਨ ਭੱਟੀ ਤੇ ਸੀਮਾ ਭੱਟੀ, ਮਹਿੰਦਰ ਹਸਨਪੁਰੀ, ਆਰ.ਕੇ ਅਰਸ, ਗਾਇਕਾਂ ਡਾਇਮੰਡ ਜੱਟੀ, ਸੁਭਾਸ ਭੱਟੀ ਤੇ ਬੀਬਾ ਸੋਨੀਆਂ ਨੇ ਸੱਭਿਆਚਾਰਕ ਗੀਤਾਂ ਨਾਲ ਮੇਲੇ ਵਿਚ ਹਾਜ਼ਰੀ ਲਵਾਈ | ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਤੇਜਾ ਤਲਵੰਡੀ ਵਲੋਂ ਨਿਭਾਈ ਗਈ | ਇਸ ਮੌਕੇ ਪੰਚ ਹਰਵਿੰਦਰ ਸਿੰਘ, ਪੰਚ ਜਗਵਿੰਦਰ ਸਿੰਘ, ਹਰਮਿੰਦਰ ਸਿੰਘ, ਕਰਮਜੀਤ ਸਿੰਘ ਕਾਕਾ, ਅਜਮੇਰ ਸਿੰਘ, ਬਲਵੰਤ ਸਿੰਘ, ਛਿੰਦਾ ਤਲਵੰਡੀ, ਬੂਟਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਅਗਲੀ ਖ਼ਬਰ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਸੁਰੱਖਿਆ ਵਾਪਸ ਲੈ ਕੇ ਸਰਕਾਰ ਨੇ ਗਲਤ ਕਦਮ ਚੁੱਕਿਆ-ਪ੍ਰਧਾਨ ਡੱਲਾ
Ad Position 24