25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ

Ad Position 21
No active advertisement
ਅਜੀਤ ਡੈਸਕ 24-02-2026
ਰਾਏਕੋਟ, 23 ਫਰਵਰੀ (ਸੁਸ਼ੀਲ)-ਪਾਵਰਕਾਮ ਦਫ਼ਤਰ ਰਾਏਕੋਟ ਵਿਖੇ ਅੱਜ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਅਤੇ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਤੋਂ ਇਲਾਵਾ ਲੁਧਿਆਣਾ ਕੇਂਦਰੀ ਦੇ ਚੀਫ਼ ਇੰਜਨੀਅਰ ਜਗਦੇਵ ਸਿੰਘ ਹਾਂਸ ਵਲੋਂ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ ਗਈ | ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜੱਥੇ ਵਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸਮੂਹ ਪਾਵਰਕਾਮ ਵਿਭਾਗ ਨੂੰ ਇਸ ਉਪਰਾਲੇ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਐਕਸੀਅਨ ਰਾਏਕੋਟ ਕੁਲਵੰਤ ਸਿੰਘ, ਐਕਸੀਅਨ ਜੀ.ਪੀ.ਐੱਮ.ਐੱਸ ਸਿੱਧੂ, ਮਨਿੰਦਰਪਾਲ ਸਿੰਘ ਐਕਸੀਅਨ ਲਲਤੋਂ ਕਲਾਂ, ਐਕਸੀਅਨ ਨਰਿੰਦਰ ਸਿੰਘ, ਐਕਸੀਅਨ ਫਤਹਿ ਸਿੰਘ, ਐਕਸੀਅਨ ਸੁਖਵੀਰ ਸਿੰਘ, ਐੱਸ.ਡੀ.ਓ. ਅਮਨਿੰਦਰ ਸਿੰਘ, ਐੱਸ.ਡੀ.ਓ ਕੁਲਦੀਪ ਕੁਮਾਰ, ਐੱਸ.ਡੀ.ਓ. ਰਾਜੇਸ਼ ਕੁਮਾਰ, ਐੱਸ.ਡੀ.ਓ. ਹਰਦੀਪ ਸਿੰਘ, ਐੱਸ.ਐੱਸ.ਈ ਸੁਖਵਿੰਦਰ ਸਿੰਘ, ਐੱਸ.ਐੱਸ.ਈ. ਦਵਿੰਦਰ ਸਿੰਘ, ਐੱਸ.ਐੱਸ.ਈ. ਮਨਿੰਦਰਪਾਲ ਸਿੰਘ, ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ, ਜਗਰੂਪ ਸਿੰਘ ਤੋਂ ਇਲਾਵਾ ਵਿਭਾਗ ਨਾਲ ਸਬੰਧਤ ਮੰਡਲਾਂ ਅਤੇ ਉੱਪ ਮੰਡਲਾਂ ਦੇ ਵੱਖ-ਵੱਖ ਅਧਿਕਾਰੀ ਅਤੇ ਮੁਲਾਜ਼ਮ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਖੁਰਦ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਪਿੰਡ ਤਲਵੰਡੀ ਕਲਾਂ ਵਿਖੇ ਸਾਲਾਨਾ ਸੱਭਿਆਚਾਰਕ ਮੇਲੇ ਤੇ ਭੰਡਾਰਾ ਕਰਵਾਇਆ
Ad Position 24