11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਵਿਧਾਇਕਾ ਬੀਬੀ ਮਾਣੂੰਕੇ ਨੇ ਪਿੰਡ ਰਸੂਲਪਰ ਤੇ ਡੱਲਾ ਵਿਖੇ ਬਣਨ ਵਾਲੀਆਂ ਪੱਕੀਆਂ ਖਾਲਾਂ ਦਾ ਕੀਤਾ ਉਦਘਾਟਨ

Ad Position 21
No active advertisement
ਅਜੀਤ ਡੈਸਕ 25-02-2026

• ਦੋਵਾਂ ਪਿੰਡਾਂ ਦੀਆਂ 25 ਕਿੱਲੋਮੀਟਰ ਬਣਨ ਵਾਲੀਆਂ ਪੱਕੀਆਂ ਖਾਲਾਂ 'ਤੇ 6 ਕਰੋੜ ਆਵੇਗਾ ਖ਼ਰਚਾ
ਜਗਰਾਉਂ, 24 ਫਰਵਰੀ (ਸ਼ਮਸ਼ੇਰ ਸਿੰਘ ਗਾਲਿਬ)-ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਅੱਜ ਪਿੰਡ ਰਸੂਲਪੁਰ ਦੀਆਂ 21 ਕਿੱਲੋਮੀਟਰ ਅਤੇ ਪਿੰਡ ਡੱਲਾ ਦੀਆਂ 4 ਕਿੱਲੋਮੀਟਰ ਬਣਨ ਵਾਲੀਆਂ ਪੱਕੀਆਂ ਖਾਲਾਂ ਦਾ ਉਦਘਾਟਨ ਕਰਦਿਆਂ ਕਿਹਾ ਕਿ ਕ੍ਰਮਵਾਰ ਇੰਨ੍ਹਾਂ ਖਾਲਾਂ 'ਤੇ 5 ਕਰੋੜ 20 ਲੱਖ ਅਤੇ 77 ਲੱਖ ਰੁਪਏ ਖਰਚ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਇੰਨ੍ਹਾਂ ਪਿੰਡਾਂ 'ਚ ਆਜ਼ਾਦੀ ਤੋਂ ਬਾਅਦ ਸਿਰਫ਼ 30 ਤੋਂ 40 ਪ੍ਰਤੀਸ਼ਤ ਖੇਤਾਂ ਨੂੰ ਹੀ ਨਹਿਰੀ ਪਾਣੀ ਜਾਂਦਾ ਸੀ ਅਤੇ ਖਾਲਿਆਂ ਦੀ ਹਾਲਤ ਵੀ ਖਸਤਾ ਸੀ | ਹੁਣ ਖਾਲਾਂ ਬਣਨ ਨਾਲ 100 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਲੱਗ ਸਕੇਗਾ, ਜਿਸ ਨਾਲ ਕਿਸਾਨਾਂ ਨੂੰ ਭਰਪੂਰ ਫਾਇਦਾ ਹੋਵੇਗਾ | ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਨਹਿਰੀ ਪਾਣੀ ਖੇਤਾਂ ਨੂੰ ਲੱਗਣ ਕਰਕੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ ਅਤੇ ਪਾਣੀ ਦਾ ਪੱਧਰ ਵੀ ਨਹੀਂ ਘਟੇਗਾ | ਉਨ੍ਹਾਂ ਕਿਹਾ ਕਿ ਰਸੂਲਪੁਰ ਪਿੰਡ ਦੇ ਕੁੱਲ 2106 ਏਕੜ ਜ਼ਮੀਨ ਨੂੰ ਪਾਣੀ ਲੱਗੇਗਾ, ਉੱਥੇ ਪਿੰਡ ਡੱਲਾ ਦੀ 994 ਏਕੜ ਜ਼ਮੀਨ ਦੀ ਪੱਕੇ ਖਾਲਿਆਂ ਨਾਲ ਸਿੰਚਾਈ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਜਿੱਥੇ ਵੱਖ-ਵੱਖ ਸਕੀਮਾਂ ਚਲਾ ਰਹੀ ਹੈ, ਉੱਥੇ ਕਿਸਾਨਾਂ ਨੂੰ 100 ਫ਼ੀਸਦੀ ਨਹਿਰੀ ਪਾਣੀ ਦੇਣ ਵਾਲੀ ਪਹਿਲੀ ਸਰਕਾਰ ਬਣੇਗੀ | ਵਿਧਾਇਕਾ ਬੀਬੀ ਮਾਣੂੰਕੇ ਨੇ ਕਿਹਾ ਕਿ ਨਹਿਰੀ ਪਾਣੀ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਵੱਡੀ ਬੱਚਤ ਹੋਵੇਗੀ, ਉੱਥੇ ਫ਼ਸਲਾਂ ਦਾ ਝਾੜ ਵੀ ਵਧੇਗਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਰੇ ਨਹਿਰਾਂ, ਰਜਵਾਹਿਆਂ ਅਤੇ ਖਾਲਿਆਂ ਜਲ ਸਰੋਤ ਵਿਭਾਗ ਪੱਕੇ ਕਰਵਾ ਰਿਹਾ ਹੈ | ਇਸ ਮੌਕੇ ਪਿੰਡ ਰਸੂਲਪੁਰ ਤੇ ਡੱਲਾ ਦੇ ਕਿਸਾਨਾਂ ਵਲੋਂ ਬੀਬੀ ਮਾਣੂੰਕੇ ਦਾ ਸਨਮਾਨ ਤੇ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਹਰ ਸ਼ਹਿਰ ਤੇ ਕਸਬਿਆਂ ਅੰਦਰ ਨਿਹੰਗਾਂ ਸਿੰਘਾਂ ਦੀਆਂ ਛਾਉਣੀਆਂ ਹੋਣੀਆਂ ਚਾਹੀਦੀਆਂ ਹਨ-ਸਿੰਘ ਸਾਹਿਬ ਜਥੇਦਾਰ ਗੜਗੱਜ ਅਗਲੀ ਖ਼ਬਰ ਪੰਜਾਬ 'ਚ ਬੇਕਾਬੂ ਹੋ ਰਹੀ ਕਾਨੂੰਨ ਵਿਵਸਥਾ-ਇਯਾਲੀ
Ad Position 24