ਜੋਧਾਂ, 24 ਫਰਵਰੀ (ਗੁਰਵਿੰਦਰ ਸਿੰਘ ਹੈਪੀ)-ਸਿੱਖਿਆ ਵਿਭਾਗ ਦੀ ਬਹੁ-ਪੱਖੀ ਅਤੇ ਮਾਣਮੱਤੀ ਸ਼ਖ਼ਸੀਅਤ ਡਾ. ਹਰਜੀਤ ਸਿੰਘ ਰਤਨ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿਚ ਖੋਜ-ਪੱਤਰ ਪੇਸ਼ ਕਰਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ ¢ ਗੁਰੂ ਰਵਿਦਾਸ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਇਹ ਰਾਸ਼ਟਰੀ ਸੈਮੀਨਾਰ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ੍ਰੀਮਤੀ ਰੇਣੂ ਵਿਗ ਦੀ ਅਗਵਾਈ ਵਿਚ ਹੋਇਆ ਅਤੇ ਇਸ ਸੈਮੀਨਾਰ ਦੇ ਕੋਆਰਡੀਨੇਟਰ ਪ੍ਰੋ: ਪਰਮਜੀਤ ਕੌਰ ਚੇਅਰ ਪ੍ਰੋਫੈਸਰ ਗੁਰੂ ਰਵਿਦਾਸ ਚੇਅਰ ਆਫ਼ ਸੰਤ ਸਾਹਿਤ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਯੂਨੀਵਰਸਿਟੀ ਬਿਜ਼ਨੈੱਸ ਸਕੂਲ ਸਨ | ਸੈਮੀਨਾਰ ਵਿਚ ਡਾ. ਰਤਨ ਨੇ 'ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਭਗਤੀ ਦਾ ਸੰਕਲਪ' ਵਿਸ਼ੇ 'ਤੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਅਧਿਆਤਮ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਾਂਝੀਵਾਲਤਾ ਦਾ ਸੁਨੇਹਾ ਅੱਜ ਦੇ ਸਮੇਂ ਵਿਚ ਵੀ ਉਨ੍ਹਾਂ ਹੀ ਪ੍ਰਸੰਗਕ ਹੈ¢ ਇਸ ਸੈਮੀਨਾਰ ਵਿਚ ਸ੍ਰੀ ਹੁਸਨ ਲਾਲ ਸਾਬਕਾ ਪਿ੍ੰਸੀਪਲ ਸਕੱਤਰ ਪੰਜਾਬ ਸਰਕਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕੁੰਜੀਵਤ ਭਾਸ਼ਣ ਦਿੱਤਾ ਜਦਕਿ ਪ੍ਰੋ. ਯੋਗਰਾਜ ਚੇਅਰਮੈਨ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਡਾ. ਪ੍ਰਵੀਨ ਕੁਮਾਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਗੈਸਟ ਆਫ਼ ਆਨਰ ਵਜੋਂ ਸ਼ਾਮਿਲ ਹੋਏ | ਸੈਮੀਨਾਰ ਦੇ ਤਕਨੀਕੀ ਭਾਗ ਵਿਚ ਉਘੇ ਭਾਸ਼ਾ ਵਿਗਿਆਨੀ ਡਾ. ਗੁਰਪਾਲ ਸਿੰਘ ਸੰਧੂ ਚੇਅਰਮੈਨ ਗੁਰੂ ਨਾਨਕ ਸਿੱਖ ਸਾਹਿਤ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਬੁਲਾਰੇ ਵਜੋਂ ਬੋਲਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਇਸ ਦੇ ਜ਼ਹੀਨ ਵਿਦਿਆਰਥੀਆਂ ਨੇ ਸਦਾ ਹੀ ਚਮਕਾਇਆ ਹੈ | ਸੈਮੀਨਾਰ ਵਿਚ ਪ੍ਰੋ. ਅਮਨਦੀਪ ਡਿਪਾਰਟਮੈਂਟ ਆਫ਼ ਈਵਨਿੰਗ ਸਟੱਡੀਜ਼ ਅਤੇ ਡਾ. ਰਵਿੰਦਰ ਕੌਰ ਸਹਾਇਕ ਪ੍ਰੋਫ਼ੈਸਰ ਨੇ ਵੀ ਭਾਗ ਲਿਆ | ਪ੍ਰੋ. ਤੇਜਿੰਦਰਪਾਲ ਸਿੰਘ ਯੂਨੀਵਰਸਿਟੀ ਬਿਜ਼ਨੈੱਸ ਸਕੂਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ: ਅਸੀਸ ਕੁਮਾਰ ਸਹਾਇਕ ਪ੍ਰੋਫ਼ੈਸਰ ਡਿਪਾਰਟਮੈਂਟ ਆਫ਼ ਹਿਸਟਰੀ, ਡਾ. ਸੁੱਚਾ ਸਿੰਘ ਸਹਾਇਕ ਪ੍ਰੋਫ਼ੈਸਰ, ਸ੍ਰੀ ਰਮੇਸ਼ ਕੁਮਾਰ ਗੁਰੂ ਰਵਿਦਾਸ ਚੇਅਰ ਆਫ਼ ਸੰਤ ਸਾਹਿਤ ਸਟੱਡੀਜ਼ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ¢ ਸੈਮੀਨਾਰ ਦੀ ਸਮਾਪਤੀ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਚੇਅਰਮੈਨ ਗੁਰੂ ਨਾਨਕ ਸਿੱਖ ਸਾਹਿਤ ਸਟੱਡੀਜ਼, ਪ੍ਰੋ. ਅਮਨਦੀਪ ਡਿਪਾਰਟਮੈਂਟ ਆਫ਼ ਈਵਨਿੰਗ ਸਟੱਡੀਜ਼ ਅਤੇ ਡਾ. ਰਵਿੰਦਰ ਕੌਰ ਸਹਾਇਕ ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸਾਂਝੇ ਤੌਰ 'ਤੇ ਆਈਆਂ ਹੋਈਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ |