ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ ਬੱਸੀਆਂ ਵਲੋਂ ਸਾਲਾਨਾ ਸਮਾਗਮਾਂ ਸੰਬੰਧੀ ਪੋਸਟਰ ਜਾਰੀ
ਅਜੀਤ ਡੈਸਕ
26-02-2026
ਰਾਏਕੋਟ, 25 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਮਹਾਰਾਜਾ ਦਲੀਪ ਸਿੰਘ ਸੱਭਿਆਚਾਰਕ ਮੰਚ (ਰਜਿ.) ਬੱਸੀਆਂ ਵਲੋਂ ਕਰਵਾਏ ਜਾ ਰਹੇ 14ਵੇਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਅਤੇ 26ਵੇਂ ਪੰਜਾਬੀ ਸੱਭਿਆਚਾਰਕ ਮੇਲੇ ਦੇ ਪ੍ਰੋਗਰਾਮਾਂ ਸਬੰਧੀ ਅੱਜ ਕਿਰਨ ਮਹੰਤ ਵਲੋਂ ਪੋਸਟਰ ਰਿਲੀਜ਼ ਕੀਤਾ ਗਿਆ | ਇਸ ਮੌਕੇ ਮੰਚ ਪ੍ਰਧਾਨ ਨਛੱਤਰ ਸਿੰਘ ਰਾਜੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ 26ਵਾਂ ਯਾਦਗਾਰੀ ਪੰਜਾਬੀ ਸੱਭਿਆਚਾਰਕ ਮੇਲਾ 1 ਮਾਰਚ ਦਿਨ ਐਤਵਾਰ ਨੂੰ ਦਾਣਾ ਮੰਡੀ ਬੱਸੀਆਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਉੱਚ ਕੋਟੀ ਦੇ ਪ੍ਰਸਿੱਧ ਕਲਾਕਾਰ ਸ਼ਿਰਕਤ ਕਰਨਗੇ ਅਤੇ ਮਿਤੀ 2 ਮਾਰਚ ਦਿਨ ਸੋਮਵਾਰ ਨੂੰ 5 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਣਗੇ | ਜਿਸ ਦੌਰਾਨ ਅਨੰਦ ਕਾਰਜ਼ ਗੁਰਦੁਆਰਾ ਸਤਰੰਜ਼ਸਰ ਸਾਹਿਬ ਪਿੰਡ ਬੱਸੀਆਂ ਵਿਖੇ ਕਰਵਾਏ ਜਾਣਗੇ | ਇਸ ਮੌਕੇ ਗੁਰਜੰਟ ਸਿੰਘ, ਸਮਾਜ ਸੇਵੀ ਪਿਆਰਾ ਸਿੰਘ, ਪ੍ਰਧਾਨ ਗਗਨ ਸਿੰਘ ਸਰਾਂ, ਅਵਤਾਰ ਸਿੰਘ ਬਾਵਾ, ਮਨਦੀਪ ਸਿੰਘ, ਰੋਹਿਤ ਕੌਸ਼ਿਕ, ਹਨੀ ਪਾਸੀ, ਬਲੌਰ ਸਿੰਘ ਸਾਬਕਾ ਸਰਪੰਚ, ਭੋਲਾ ਸਿੰਘ ਨਾਭਾ, ਗੁਰਸੇਵਕ ਸਿੰਘ, ਸਰਪੰਚ ਸਰਬਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ |