ਲੁਧਿਆਣਾ, 25 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਚ ਲੱਗੇ ਸਵਦੇਸ਼ੀ ਮੇਲੇ 'ਤੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ, ਜੋ ਕਿ ਰਾਸ਼ੀ ਅਗਰਵਾਲ ਕਸ਼ਮੀਰੀ ਲਾਲ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ, ਜਿਸ ਵਿਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਰਹੇ ਅਤੇ ਏਵਨ ਸਾਈਕਲ ਦੇ ਫਾਊਾਡਰ ਰਾਜ ਸਭਾ ਮੈਂਬਰ ਪਾਹਵਾ ਤੋਂ ਇਲਾਵਾ ਹੱਥੀ ਹੁਨਰ ਮੰਦੀ ਦੇ ਮਾਹਿਰ ਸਟੇਟ ਅਵਾਰਡੀ ਯੁਵਰਾਜ ਸਿੰਘ ਚÏਹਾਨ ਨੂੰ ਵੀ ਸਨਮਾਨਿਤ ਕੀਤਾ ਗਿਆ¢ ਗਵਰਨਰ ਕਟਾਰੀਆ ਨੇ ਬਾਲ ਕਲਾਕਾਰ ਦੇ ਕਾਰਨਾਮੇ ਅਤੇ ਵਿਚਾਰਾਂ 'ਤੇ ਬੜਾ ਮਾਣ ਮਹਿਸੂਸ ਕਰਦਿਆਂ ਆਪਣੇ ਗਲ ਲਾ ਗੁਲਦਸਤਾ ਹੱਥ 'ਚ ਫੜ ਬੱਚੇ ਨੂੰ ਪਿਆਰ ਤੇ ਸਨਮਾਨ ਦਿੱਤਾ¢