18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਭੈਣੀ ਬੜਿੰਗਾ ਵਿਖੇ ਸਮੂਹਿਕ ਵਿਆਹਾਂ ਸੰਬੰਧੀ ਤਿਆਰੀਆਂ ਮੁਕੰਮਲ

Ad Position 21
No active advertisement
ਅਜੀਤ ਡੈਸਕ 06-03-2026
ਰਾਏਕੋਟ, 5 ਮਾਰਚ (ਬਲਵਿੰਦਰ ਸਿੰਘ ਲਿੱਤਰ)-ਭਾਈ ਘਨ੍ਹੱਈਆ ਜੀ ਸੇਵਾ ਮਿਸ਼ਨ, ਐੱਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 14ਵਾਂ ਸਾਲਾਨਾ ਸਮੂਹਿਕ ਵਿਆਹ ਸਮਾਗਮ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਪਿ੍ਤਪਾਲ ਸਿੰਘ ਪਾਲ ਸੇਖੋਂ ਕੈਲਗਿਰੀ ਨੇ ਦੱਸਿਆ ਕਿ ਭਾਈ ਘਨ੍ਹੱਈਆ ਜੀ ਸੇਵਾ ਮਿਸ਼ਨ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਮਿਤੀ 7 ਮਾਰਚ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਮਿਤੀ 8 ਮਾਰਚ 2026 ਨੂੰ ਗੁਰਦੁਆਰਾ ਸਿੱਧਸਰ ਡੇਰਾ ਸਾਹਿਬ ਪਿੰਡ ਭੈਣੀ ਬੜਿੰਗਾ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬਾਨ ਸੰਤ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਐਕਟਰ ਰਾਜ ਕੁੰਦਰਾ, ਅੰਤਰਰਾਸ਼ਟਰੀ ਪਹਿਲਵਾਨ ਜੱਸਾ ਪੱਟੀ, ਪਿੰਕਾ ਜਰਗ ਸਮੇਤ ਹੋਰ ਕਈ ਸ਼ਖ਼ਸੀਅਤਾਂ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੀਆਂ | ਉਨ੍ਹਾਂ ਲੋੜਵੰਦਾਂ ਨੂੰ ਅਪੀਲ ਕੀਤੀ ਕਿ ਸਮੇਂ ਸਿਰ ਮੈਡੀਕਲ ਕੈਂਪ ਵਿਚ ਪੁੱਜ ਕੇ ਲਾਭ ਉਠਾਇਆ ਜਾਵੇ | ਇਸ ਮੌਕੇ ਗੁਰਦੀਪ ਸਿੰਘ ਦੋਲੋਂ, ਗੁਰਦਿੱਤ ਸਿੰਘ ਭੈਣੀ ਬੜਿੰਗਾ, ਰੁਪਿੰਦਰ ਸਿੰਘ ਕਾਲਖ, ਗਿਆਨੀ ਭਜਨ ਸਿੰਘ, ਸੁਖਪਾਲ ਸਿੰਘ ਡੋਡ ਬਾਂਦਰ, ਹਰਦੇਵ ਸਿੰਘ ਭੈਣੀ ਬੜਿੰਗਾ, ਤਲਵਿੰਦਰ ਸਿੰਘ ਭੈਣੀ ਬੜਿੰਗਾ, ਚਮਕੌਰ ਸਿੰਘ ਭੈਣੀ ਬੜਿੰਗਾ, ਗੋਪੀ ਸਿੰਘ ਜੌਹਲਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਊਾਸਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਕੱਲ੍ਹ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਸਾਲਾਨਾ ਖੇਡ ਮੇਲਾ-2026 ਬੜੇ ਜੋਸ਼ੋ-ਖਰੋਸ਼ ਨਾਲ ਕਰਵਾਇਆ
Ad Position 24