18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਸਾਲਾਨਾ ਖੇਡ ਮੇਲਾ-2026 ਬੜੇ ਜੋਸ਼ੋ-ਖਰੋਸ਼ ਨਾਲ ਕਰਵਾਇਆ

Ad Position 21
No active advertisement
ਅਜੀਤ ਡੈਸਕ 06-03-2026
ਰਾਏਕੋਟ/ਹਲਵਾਰਾ, 5 ਮਾਰਚ (ਬਲਵਿੰਦਰ ਸਿੰਘ ਲਿੱਤਰ/ਮਨਦੀਪ ਸਿੰਘ ਉੱਭੀ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਸਾਲਾਨਾ ਖੇਡ ਮੇਲਾ-2026 ਬੜੇ ਜੋਸ਼ੋ-ਖਰੋਸ਼ਾ ਨਾਲ ਕਰਵਾਇਆ ਗਿਆ | ਇਸ ਖੇਡ ਮੇਲੇ ਦੀ ਸ਼ੁਰੂਆਤ ਮਾਰਚ ਪਾਸਟ ਨਾਲ ਹੋਈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ | ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲੈ ਕੇ ਆਪਣਾ ਵਧੀਆ ਪ੍ਰਦਰਸ਼ਨ ਦਿੱਤਾ | ਖੇਡ ਮੁਕਾਬਲਿਆਂ ਦੇ ਨਤੀਜਿਆਂ ਵਿਚ ਲੜਕੀਆਂ ਦੀ 100 ਤੇ 200 ਮੀਟਰ ਦੌੜ ਵਿਚ ਖੁਸ਼ਪ੍ਰੀਤ ਕੌਰ ਬੀ.ਸੀ.ਏ. ਭਾਗ-ਪਹਿਲਾਂ ਨੇ ਪਹਿਲਾ ਸਥਾਨ, ਜਸ਼ਨਪ੍ਰੀਤ ਕੌਰ ਬੀ.ਬੀ.ਏ. ਭਾਗ-ਪਹਿਲਾ ਨੇ ਦੂਜਾ ਤੇ ਪੁਨੀਤ ਕੌਰ ਬੀ.ਬੀ.ਏ. ਭਾਗ-ਪਹਿਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸ਼ਾਟਪੁੱਟ (ਲੜਕਿਆਂ) ਦੇ ਵਰਗ ਵਿਚ ਸੁਖਪਾਲ ਸਿੰਘ ਬੀ.ਸੀ.ਏ. ਭਾਗ-ਤੀਜਾ ਨੇ ਪਹਿਲਾ, ਜਸਕਰਨ ਸਿੰਘ ਬੀ.ਐੱਡ. ਭਾਗ-ਪਹਿਲਾ ਨੇ ਦੂਜਾ ਤੇ ਸੁਖਪਾਲ ਸਿੰਘ ਡੀ.ਆਈ.ਈ. ਐੱਡ ਭਾਗ-ਦੂਜਾ ਨੇ ਤੀਜਾ ਸਥਾਨ, ਸ਼ਾਟਪੁੱਟ (ਲੜਕੀਆਂ) ਦੇ ਵਰਗ ਵਿਚ ਅਰਸ਼ਦੀਪ ਕੌਰ ਬੀ.ਬੀ.ਏ. ਭਾਗ-ਦੂਜਾ, ਸੋਨਮ ਈ.ਟੀ.ਟੀ. ਭਾਗ-ਪਹਿਲਾ, ਪ੍ਰਭਜੋਤ ਕੌਰ ਬੀ.ਸੀ.ਏ. ਭਾਗ-ਦੂਜਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਡਿਸਕਸ ਥ੍ਰੋ (ਲੜਕਿਆਂ) ਦੇ ਵਰਗ ਵਿਚ ਪਰਵਿੰਦਰ ਸਿੰਘ ਬੀ.ਐੱਡ ਭਾਗ-ਦੂਜਾ ਅਤੇ (ਲੜਕੀਆਂ) ਦੇ ਵਰਗ ਵਿਚ ਸਿਮਰਨਜੀਤ ਕੁਮਾਰੀ ਬੀ.ਸੀ.ਏ ਭਾਗ-ਪਹਿਲਾ ਜੇਤੂ ਬਣੇ | ਇਸ ਖੇਡ ਮੁਕਾਬਲਿਆਂ ਦੌਰਾਨ ਜਸਕਰਨ ਸਿੰਘ ਬੀਸੀਏ ਭਾਗ-ਦੂਜਾ ਨੂੰ ਲੜਕਿਆਂ ਦੇ ਵਰਗ ਅਤੇ ਜਸ਼ਨਪ੍ਰੀਤ ਕੌਰ ਬੀ.ਬੀ.ਏ. ਭਾਗ-ਪਹਿਲਾ ਨੂੰ ਲੜਕੀਆਂ ਦੇ ਗਰੁੱਪ ਵਿਚ ਸਰਵੋਤਮ ਐਥਲੀਟ ਵਜੋਂ ਚੁਣਿਆਂ ਗਿਆ | ਇਸ ਤੋਂ ਇਲਾਵਾ ਬੈਡਮਿੰਟਨ ਮੁਕਾਬਲੇ ਵਿਚ ਬੀ.ਐੱਡ ਭਾਗ-ਦੂਜਾ ਟੀਮ ਜੇਤੂ ਬਣੀ, ਜਦਕਿ ਵਾਲੀਬਾਲ ਵਿਚ ਈ.ਟੀ.ਟੀ ਕੋਰਸ ਦੀਆਂ ਲੜਕੀਆਂ ਨੇ ਬਾਜ਼ੀ ਮਾਰੀ | ਖੇਡ ਮੁਕਾਬਲਿਆਂ ਦੀ ਓਵਰਆਲ ਟਰਾਫ਼ੀ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਵਲੋਂ ਆਪਣੀ ਝੋਲੀ ਪਾਈ ਗਈ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਮੈਡਲਾਂ ਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਪਿੰਡ ਭੈਣੀ ਬੜਿੰਗਾ ਵਿਖੇ ਸਮੂਹਿਕ ਵਿਆਹਾਂ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਰਸ਼ਪਾਲ ਸਿੰਘ ਸੀਲ੍ਹੋਆਣੀ ਚੁਣੇ ਗਏ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ
Ad Position 24