18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਸ਼ਪਾਲ ਸਿੰਘ ਸੀਲ੍ਹੋਆਣੀ ਚੁਣੇ ਗਏ ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ

Ad Position 21
No active advertisement
ਅਜੀਤ ਡੈਸਕ 06-03-2026

ਸੰਦੀਪ ਕੌਰ ਸਹਿਬਾਜ਼ਪੁਰਾ ਨੂੰ ਵਾਈਸ ਚੇਅਰਪਰਸਨ ਦਾ ਅਹੁਦਾ ਮਿਲਿਆ
ਰਾਏਕੋਟ, 5 ਮਾਰਚ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ)- ਬਲਾਕ ਸੰਮਤੀ ਰਾਏਕੋਟ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਸਥਾਨਕ ਬਲਾਕ ਦਫ਼ਤਰ ਵਿਖੇ ਐੱਸ.ਡੀ.ਐੱਮ. ਮਨਜੀਤ ਸਿੰਘ ਰਾਜਲਾ ਦੀ ਅਗਵਾਈ ਹੇਠ ਬੀ.ਡੀ.ਪੀ.ਓ. ਮਨਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ | ਜਿਸ ਵਿਚ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਸੀਲੋ੍ਹਆਣੀ ਨੂੰ ਮੀਟਿੰਗ ਵਿਚ ਹਾਜ਼ਰ ਕੁੱਲ 19 ਸੰਮਤੀ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਚੇਅਰਮੈਨ ਅਤੇ ਸ੍ਰੀਮਤੀ ਸੰਦੀਪ ਕੌਰ ਸਹਿਬਾਜ਼ਪੁਰਾ ਨੂੰ ਵਾਈਸ ਚੇਅਰਪਰਸਨ ਚੁਣਿਆਂ ਗਿਆ | ਜਦ ਕਿ ਸੱਤ੍ਹਾਧਾਰੀ ਧਿਰ ਨਾਲ ਸਬੰਧਿਤ ਛੇ ਸੰਮਤੀ ਮੈਂਬਰ ਇਸ ਚੋਣ ਮੀਟਿੰਗ ਵਿਚ ਗੈਰ ਹਾਜ਼ਰ ਰਹੇ | ਜਿਕਰਯੋਗ ਹੈ ਕਿ ਪਿਛਲੇ ਦਿਨੀਂ ਰੱਦ ਕਰ ਦਿੱਤੀ ਗਈ ਇਸ ਚੋਣ ਵਿਚ ਕਿਸੇ ਕਿਸਮ ਦੀ ਸੱਤ੍ਹਾਧਾਰੀ ਪਾਰਟੀ ਦੀ ਧੱਕੇਸ਼ਾਹੀ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸੀ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਆਪਣੇ ਵੱਡੀ ਗਿਣਤੀ ਸਮਰਥਕਾਂ ਨਾਲ ਬਲਾਕ ਦਫ਼ਤਰ ਵਿਚ ਮੌਜੂਦ ਸਨ | ਇਸ ਚੋਣ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਮਨਜੀਤ ਸਿੰਘ ਰਾਜਲਾ ਅਤੇ ਬੀ.ਡੀ.ਪੀ.ਓ. ਮਨਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਕੁੱਲ 19 ਸੰਮਤੀ ਮੈਂਬਰ ਹਾਜ਼ਰ ਸਨ ਜਿੰਨ੍ਹਾਂ ਵਿਚੋਂ ਚੇਅਰਮੈਨ ਦੇ ਅਹੁਦੇ ਲਈ ਪ੍ਰਦੀਪ ਸਿੰਘ ਗਰੇਵਾਲ ਵਲੋਂ ਰਛਪਾਲ ਸਿੰਘ ਸੀਲੋ੍ਹਆਣੀ ਦੇ ਨਾਂਅ ਦੀ ਪੇਸ਼ਕਸ਼ ਕੀਤੀ ਗਈ, ਜਿਸ 'ਤੇ ਹਾਜ਼ਰ ਸਮੂਹ ਮੈਂਬਰਾਂ ਵਲੋਂ ਸਹਿਮਤੀ ਦਿੱਤੀ ਗਈ, ਇਸੇ ਤਰ੍ਹਾਂ ਵਾਈਸ ਚੇਅਰਪਰਸਨ ਦੇ ਅਹੁਦੇ ਲਈ ਕੁਲਦੀਪ ਸਿੰਘ ਲੋਹਟਬੱਦੀ ਵਲੋਂ ਸ੍ਰੀਮਤੀ ਸੰਦੀਪ ਕੌਰ ਸਹਿਬਾਜ਼ਪੁਰਾ ਦਾ ਨਾਂਅ ਪੇਸ਼ ਕੀਤਾ ਗਿਆ, ਜਿਸ 'ਤੇ ਸਮੂਹ ਹਾਜ਼ਰ ਮੈਂਬਰਾਂ ਵਲੋਂ ਸਹਿਮਤੀ ਪ੍ਰਗਟਾਈ ਗਈ ਤੇ ਇਹ ਚੋਣ ਪ੍ਰਕਿਰਿਆ ਮੁਕੰਮਲ ਕੀਤੀ ਗਈ | (ਬਾਕੀ ਸਫਾ 6 'ਤੇ)ਚੇਅਰਮੈਨ ਅਤੇ ਵਾਈਸ ਚੇਅਰਪਰਸਨ ਦੀ ਇਸ ਚੋਣ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਮਿਲੀ ਕਾਮਯਾਬੀ 'ਤੇ ਕਾਂਗਰਸੀ ਆਗੂ ਕਾਮਿਲ ਅਮਰ ਸਿੰਘ ਅਤੇ ਸਮਰਥਕਾਂ ਵਲੋਂ ਚੁਣੇ ਗਏ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਵਾਗਤ ਕੀਤਾ ਗਿਆ | ਕਾਂਗਰਸੀ ਆਗੂ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਇਹ ਜਿੱਤ ਇਤਿਹਾਸਕ ਹੈ, ਕਿਉਂਕਿ ਕਾਂਗਰਸ ਨੇ ਵਿਰੋਧੀ ਧਿਰ ਵਿਚ ਹੁੰਦੇ ਹੋਏ ਵੀ ਰਾਏਕੋਟ ਬਲਾਕ ਸੰਮਤੀ ਦੀਆਂ ਕੁੱਲ 25 ਸੀਟਾਂ ਵਿਚੋਂ 17 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਹ ਜਿੱਤ ਕਾਂਗਰਸ ਅਤੇ ਡਾਕਟਰ ਅਮਰ ਸਿੰਘ ਵਲੋਂ ਹਲਕੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਜਿੱਤ ਹੈ | ਇਸ ਮੌਕੇ ਨਵੇਂ ਚੁਣੇ ਗਏ ਚੇਅਰਮੈਨ ਰਸ਼ਪਾਲ ਸਿੰਘ ਸੀਲੋ੍ਹਆਣੀ ਨੇ ਕਿਹਾ ਕਿ ਉਹ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪੂਰਾ ਕਰਨਗੇ ਅਤੇ ਹਲਕੇ ਦੇ ਵਿਕਾਸ ਲਈ ਵੱਧ ਚੜ੍ਹ ਕੇ ਕੰਮ ਕਰਨਗੇ | ਇਸ ਮੌਕੇ ਬਲਾਕ ਸੰਮਤੀ ਦਫ਼ਤਰ ਵਿਖੇ ਜੇਤੂ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜ਼ੋਨ ਅਕਾਲਗੜ੍ਹ ਕਲਾਂ, ਪ੍ਰਦੀਪ ਸਿੰਘ ਜ਼ੋਨ ਬੁਰਜ ਹਰੀ ਸਿੰਘ, ਕਿਰਨਜੀਤ ਕੌਰ ਜ਼ੋਨ ਹਲਵਾਰਾ, ਵਰਿੰਦਰਪਾਲ ਕੌਰ ਜ਼ੋਨ ਗੋਂਦਵਾਲ, ਕੁਲਦੀਪ ਸਿੰਘ ਜ਼ੋਨ ਲੋਹਟਬੱਦੀ, ਪਿ੍ਤਪਾਲ ਕੌਰ ਜ਼ੋਨ ਜਲਾਲਦੀਵਾਲ, ਲਵਇੰਦਰਪਾਲ ਸਿੰਘ ਰੂਪਾ ਸਾਬਕਾ ਸਰਪੰਚ ਬੁਰਜ ਹਕੀਮਾ, ਮੱਘਰ ਸਿੰਘ ਜ਼ੋਨ ਨੱਥੋਵਾਲ, ਸਿਮਰਨਜੀਤ ਕੌਰ ਜ਼ੋਨ ਝੋਰੜਾਂ, ਆਜ਼ਾਦ ਉਮੀਦਵਾਰ ਹਰਜੀਤ ਸਿੰਘ ਜ਼ੋਨ ਕਲਸੀਆਂ, ਹਰਜੀਤ ਕੌਰ ਜ਼ੋਨ ਤਲਵੰਡੀ ਰਾਏ, ਕੁਲਵਿੰਦਰ ਕੌਰ ਜ਼ੋਨ ਟੂਸਾ, ਚਰਨਜੀਤ ਕੌਰ ਜ਼ੋਨ ਆਂਡਲੂ, ਜਸਪ੍ਰੀਤ ਕੌਰ ਜ਼ੋਨ ਬੜੂੰਦੀ, ਮਨਪ੍ਰੀਤ ਕੌਰ ਜ਼ੋਨ ਬੋਪਾਰਾਏ ਖੁਰਦ, ਜਸਵੀਰ ਸਿੰਘ ਉੱਪਲ ਜ਼ੋਨ ਬੱਸੀਆਂ, ਰਛਪਾਲ ਸਿੰਘ ਜ਼ੋਨ ਬਿੰਜਲ, ਗੁਲਵੰਤ ਸਿੰਘ ਜ਼ੋਨ ਤਾਜਪੁਰ, ਤਿੰਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਵੰਤ ਸਿੰਘ ਸੁਧਾਰ, ਸੁਖਭਿੰਦਰ ਸਿੰਘ ਨਿੱਕਾ ਝੋਰੜਾਂ, ਰਾਜਵਿੰਦਰ ਕੌਰ ਬਰਾੜ ਤੋਂ ਇਲਾਵਾ ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾੜ ਆਂਡਲੂ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਤਲਵੰਡੀ ਰਾਏ, ਬਲਾਕ ਕਾਂਗਰਸ ਪ੍ਰਧਾਨ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਮਾਸਟਰ ਜਸਵੀਰ ਸਿੰਘ ਅਕਾਲਗੜ੍ਹ ਕਲਾਂ, ਸਰਪੰਚ ਮੇਜਰ ਸਿੰਘ ਧੂਰਕੋਟ, ਸਰਪੰਚ ਜਸਵਿੰਦਰ ਕੌਰ ਰਾਜੋਆਣਾ ਕਲਾਂ, ਹਰਚੰਦ ਸਿੰਘ ਸੁਖਾਣਾ, ਗੁਰਜੀਤ ਸਿੰਘ ਨੱਤ, ਬਲਜੀਤ ਸਿੰਘ ਹਲਵਾਰਾ, ਓ.ਐੱਸ.ਡੀ. ਪ੍ਰਭਦੀਪ ਸਿੰਘ ਨਾਰੰਗਵਾਲ, ਨਰਾਇਣ ਦੱਤ ਕੌਸ਼ਿਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ ਸਾਲਾਨਾ ਖੇਡ ਮੇਲਾ-2026 ਬੜੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਅਗਲੀ ਖ਼ਬਰ ਸੁਧਾਰ ਦੇ ਥਾਣੇਦਾਰ ਨਾਲ 33 ਲੱਖ ਤੇ ਇਕ ਹੋਰ ਨਾਲ ਕੁੱਲ ਕਰੀਬ 40 ਲੱਖ ਦੀ ਠੱਗੀ
Ad Position 24