08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ

Ad Position 21
No active advertisement
ਅਜੀਤ ਡੈਸਕ 07-03-2026
• ਸੰਸਥਾ ਪੜ੍ਹਾਈ ਦੇ ਨਾਲ ਨੈਤਿਕ ਤੇ ਧਾਰਮਿਕ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ- ਪਿ੍ੰਸੀਪਲ ਹਰਿੰਦਰ ਕੌਰ
ਰਾਏਕੋਟ, 6 ਮਾਰਚ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ (ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ) ਤੋਂ ਮਾਨਤਾ ਪ੍ਰਾਪਤ ਸੰਸਥਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਹਰਿੰਦਰ ਕੌਰ ਨੇ ਦੱਸਿਆ ਕਿ ਸਾਡੀ ਸੰਸਥਾ ਵਿਚ ਨਰਸਰੀ ਤੋਂ 12ਵੀਂ ਕਲਾਸ ਤੱਕ ਦੇ ਸੈਸ਼ਨ 2026-27 ਲਈ ਦਾਖ਼ਲੇ ਵਾਜਬ ਫ਼ੀਸਾਂ 'ਤੇ ਸ਼ੁਰੂ ਹਨ, ਜਦਕਿ ਬਾਰ੍ਹਵੀਂ ਕਲਾਸ ਲਈ ਆਰਟਸ ਤੇ ਕਾਮਰਸ ਸਟਰੀਮ ਚੱਲ ਰਹੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵਿਚ ਅੰਗਰੇਜ਼ੀ ਤੇ ਪੰਜਾਬੀ ਮੀਡੀਅਮ 'ਤੇ ਸਿੱਖਿਆ ਗ੍ਰਹਿਣ ਕਰਵਾਈ ਜਾ ਰਹੀ ਹੈ | ਇਸ ਲਈ ਮਾਪੇ ਆਪਣੇ ਬੱਚਿਆਂ ਦਾ ਸੁਨਿਹਰੀ ਭਵਿੱਖ ਬਣਾਉਣ ਲਈ ਸਾਡੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦੇ ਹਰ ਸਾਲ ਨਤੀਜੇ 100 ਫ਼ੀਸਦੀ ਆ ਰਹੇ ਹਨ, ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ, ਧਾਰਮਿਕ ਸਿੱਖਿਆ ਅਤੇ ਖੇਡਾਂ ਦੇ ਖੇਤਰ ਨਾਲ ਵੀ ਜੋੜਿ੍ਹਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਚੱਲ ਰਹੀ ਹੈ, ਆਧੁਨਿਕ ਲੈੱਬਾਂ, ਵਧੀਆ ਖੇਡ ਗਰਾਊਾਡ, ਵਧੀਆ ਇਮਾਰਤ, ਯੋਗ ਤੇ ਤਜੁਰਬੇਕਾਰ ਮਿਹਨਤੀ ਸਟਾਫ਼, ਸਕੂਲ ਦੇ ਵਿਦਿਆਰਥੀ ਵਿੱਦਿਅਕ ਤੇ ਕੁਈਜ਼ ਮੁਕਾਬਲਿਆਂ ਵਿਚੋਂ ਹਰ ਸਾਲ ਜੇਤੂ ਬਣਦੇ ਆ ਰਹੇ ਹਨ, ਬੱਚਿਆਂ ਨੂੰ 25 ਪਿੰਡਾਂ ਤੋਂ ਲਿਆਉਣ ਲਈ ਬੱਸਾਂ ਦਾ ਉੱਚਿਤ ਪ੍ਰਬੰਧ ਹੈ, ਬੱਚੇ ਸਿੱਖਿਆ ਬੋਰਡ ਵਲੋਂ ਬਲਾਕ ਪੱਧਰ 'ਤੇ ਕਰਵਾਏ ਜਾਂਦੇ ਮੁਕਾਬਲਿਆਂ ਵਿਚ ਵੱਡੀ ਪੱਧਰ 'ਤੇ ਮੱਲਾਂ ਮਾਰਦੇ ਹਨ, ਬੱਚਿਆਂ ਦਾ ਵਿਸ਼ੇਸ਼ ਟੂਰ ਲਗਵਾਇਆ ਜਾਂਦਾ ਹੈ, ਆਦਿ ਸਹੂਲਤਾਂ ਬੱਚਿਆਂ ਲਈ ਉਪਲੱਬਧ ਹਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਖਾੜੀ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਸਹੀ ਸਲਾਮਤ ਲੈ ਕੇ ਆਵੇ-ਕਿਸਾਨ ਆਗੂ ਅਗਲੀ ਖ਼ਬਰ ਅਮਨ-ਕਾਨੂੰਨ ਦੀ ਸਥਿਤੀ ਸਰਕਾਰ ਦੇ ਹੱਥੋਂ ਪੂਰੀ ਤਰ੍ਹਾਂ ਖਿਸਕੀ-ਸੰਧੂ/ਈਸੇਵਾਲ
Ad Position 24