08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕੇਂਦਰ ਸਰਕਾਰ ਖਾੜੀ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਸਹੀ ਸਲਾਮਤ ਲੈ ਕੇ ਆਵੇ-ਕਿਸਾਨ ਆਗੂ

Ad Position 21
No active advertisement
ਅਜੀਤ ਡੈਸਕ 07-03-2026
• ਅਮਰੀਕਾ ਤੇ ਈਰਾਨ ਵਿਚਕਾਰ ਹੋ ਰਹੀ ਲੜਾਈ ਨੇ ਪੂਰੇ ਸੰਸਾਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ-ਮੋਰਕਰੀਮਾਂ
ਚੌਂਕੀਮਾਨ, 6 ਮਾਰਚ (ਤੇਜਿੰਦਰ ਸਿੰਘ ਚੱਢਾ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਪੰਜਾਬ (ਅੱਡਾ ਚੌਂਕੀਮਾਨ) ਦੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਅੱਡਾ ਚੌਕੀਮਾਨ ਵਿਖੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੂਬੇ ਦੇ ਮੌਜੂਦਾ ਹਾਲਤਾ ਤੇ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ ਦੇ ਨਾਲ ਅਮਰੀਕਾ ਤੇ ਈਰਾਨ ਵਿਚਕਾਰ ਚਲ ਰਹੇ ਯੁੱਧ ਕਾਰਨ ਸਮੁੱਚੇ ਸੰਸਾਰ ਵਿਚ ਬਣ ਰਹੇ ਗੰਭੀਰ ਹਾਲਤਾਂ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ, ਮਾ: ਗੁਰਮਿੰਦਰ ਸਿੰਘ ਦਾਖਾ, ਗੁਰਚਰਨ ਸਿੰਘ ਇਟਲੀ, ਬਲਦੇਵ ਸਿੰਘ ਗਿੱਲ ਸਵੱਦੀ, ਸਾਬਕਾ ਸਰਪੰਚ ਹਰਿੰਦਰ ਸਿੰਘ ਕਿੰਦਾ ਗਗੜਾ, ਇੰਦਰਜੀਤ ਸਿੰਘ ਖ਼ਾਲਸਾ ਪੱਬੀਆਂ, ਰਵਿੰਦਰ ਸਿੰਘ ਸਿੱਧਵਾਂ, ਅਮਰਜੀਤ ਸਿੰਘ ਸਿੱਧਵਾਂ ਤੇ ਖੁਸਕਿਸਮਤ ਸਿੰਘ ਮਠਾੜੂ ਨੇ ਸੰਬੋਧਨ ਕਰਦਿਆਂ ਕਿਹਾ ਕੇ ਅਮਰੀਕਾ ਤੇ ਈਰਾਨ ਵਿਚਕਾਰ ਯੁੱਧ ਨੇ ਸਮੁੱਚੇ ਸੰਸਾਰ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਦੋਨੋ ਹੀ ਦੇਸ਼ ਆਪਣੀ ਤਾਕਤ ਨਾਲ ਪ੍ਰਮਾਣੂੰ ਹਥਿਆਰਾਂ ਦਾ ਪ੍ਰਯੋਗ ਕਰ ਰਹੇ ਹਨ | ਜਿਸ ਨਾਲ ਮਾਸੂਮ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ ਤੇ ਇਸ ਦੇ ਨਾਲ ਹੀ ਵਾਤਾਵਰਨ ਵਿਚ ਵੀ ਵੱਡੀ ਉੱਥਲ ਪੁੱਥਲ ਹੋਣ ਦਾ ਡਰ ਬਣਿਆ ਹੋਇਆ ਹੈ | ਉਨ੍ਹਾਂ ਕਿਹਾ ਕੇ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ ਇਜਰਾਈਲ ਨੂੰ ਈਰਾਨ ਨਾਲ ਲੜਾਈ ਛੱਡ ਕੇ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ | ਉਕਤ ਆਗੂਆਂ ਨੇ ਕੇਦਰ ਸਰਕਾਰ ਨੂੰ ਅਪੀਲ ਕੀਤੀ ਕਿ ਖਾੜੀ ਦੇਸ਼ਾਂ ਵਿਚ ਸਾਡੇ ਦੇਸ਼ ਦੇ ਫਸੇ ਲੋਕਾਂ ਨੂੰ ਸਹੀ ਸਲਾਮਤ ਲੈ ਕੇ ਆਉਣ ਦਾ ਪੁਖਤਾ ਪ੍ਰਬੰਧ ਕਰੇ ਤੇ ਉਨ੍ਹਾਂ ਖਾੜੀ ਦੇਸ਼ਾਂ ਵਿਚ ਫਸੇ ਲੋਕਾਂ ਨੂੰ ਹਿੰਮਤ ਬਣਾਈ ਰੱਖਣ ਦੀ ਅਪੀਲ ਵੀ ਕੀਤੀ | ਉਕਤ ਆਗੂਆਂ ਨੇ ਦੱਸਿਆ ਕੇ ਟੋਲ ਪਲਾਜ਼ਾ ਚੌਂਕੀਮਾਨ ਦੇ ਅਧਿਕਾਰੀਆਂ ਵਲੋਂ ਪਿੰਡ ਹਾਂਸ ਕਲਾਂ ਦੀ ਲੜਕੀ ਨੂੰ ਕੰਮ ਤੋਂ ਬਿਨ ਵਜਾਂ ਹਟਿਆ ਗਿਆ ਸੀ ਤੇ ਜਥੇਬੰਦੀ ਵਲੋਂ ਟੋਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੜਕੀ ਨੂੰ ਮੁੜ ਤੋਂ ਕੰਮ ਤੁ ਲਗਾਇਆ ਗਿਆ | ਇਸ ਮੌਕੇ ਗੁਰਦੀਪ ਸਿੰਘ ਸਿੱਧਵਾਂ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਸਾਬਕਾ ਪੰਚ ਤੇਜਿੰਦਰ ਸਿੰਘ ਭੋਲਾ ਧਾਲੀਵਾਲ, ਨੰਬਰਦਾਰ ਪ੍ਰੀਤਮ ਸਿੰਘ ਸਿੱਧਵਾਂ, ਥਾਣੇਦਾਰ ਜਗਤਾਰ ਸਿੰਘ ਮਾਨ, ਨਵਦੀਪ ਸਿੰਘ ਗਗੜਾ, ਸੁਖਦੇਵ ਸਿੰਘ ਕੁਲਾਰ, ਬਲਜਿੰਦਰ ਸਿੰਘ ਫੌਜੀ ਸੋਹੀਆ, ਜਿਉਣ ਸਿੰਘ ਮਾਨ, ਚਮਕੌਰ ਸਿੰਘ ਕੁਲਾਰ, ਬਹਾਦਰ ਸਿੰਘ ਕੁਲਾਰ, ਪਰਮਪਾਲ ਸਿੰਘ ਸਿੱਧਵਾਂ, ਜਗਦੀਪ ਸਿੰਘ ਸਿੱਧਵਾਂ, ਦਵਿੰਦਰ ਸਿੰਘ ਸਵੱਦੀ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਕੁਲਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਸ਼ਕੁੰਤਲਾ ਦੇਵੀ ਢੰਡ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਕੈਂਪ ਕੱਲ੍ਹ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ
Ad Position 24