ਇਯਾਲੀ ਦੀ ਅਗਵਾਈ 'ਚ ਬਲਾਕ ਸੰਮਤੀ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਨਿਯੁਕਤੀ ਇਤਿਹਾਸਕ-ਧਾਲੀਵਾਲ, ਭੰਗੂ, ਢਿੱਲੋਂ
ਅਜੀਤ ਡੈਸਕ
08-03-2026
ਹੰਬੜਾਂ, 7 ਮਾਰਚ (ਮੇਜਰ ਹੰਬੜਾਂ)-ਵਿਧਾਨ ਸਭਾ ਹਲਕਾ ਦਾਖਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਹੂੰਝਾ ਫੇਰ ਜਿੱਤ ਅਤੇ ਹੁਣ ਸੰਮਤੀ ਚੇਅਰਮੈਨ ਲਗਾਏ ਜਾਣ ਸਮੇਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਬੀਬੀ ਦਲਜੀਤ ਕੌਰ ਪਮਾਲ ਨੂੰ ਚੇਅਰਪਰਸਨ ਲਗਾਏ ਜਾਣ ਅਤੇ ਬੀਬੀ ਵੀਰਪਾਲ ਕੌਰ ਸੇਖੋਂ ਨੂੰ ਉੱਪ ਚੇਅਰਪਰਸਨ ਚੁਣੇ ਜਾਣਾ ਇਤਿਹਾਸਕ ਹੋ ਨਿੱਬੜਿਆ ਕਿਉਂਕਿ ਸ: ਇਯਾਲੀ ਦੇ ਧੜੇ੍ਹ ਦੇ 17 ਬਲਾਕ ਸੰਮਤੀ ਮੈਂਬਰਾਂ 'ਚੋਂ ਐੱਸ.ਸੀ. (ਰਾਖਵਾਂ ਇਸਤਰੀ) ਸੰਮਤੀ ਚੇਅਰਪਰਸਨ ਅਤੇ ਇਸਤਰੀ ਵਿੰਗ ਵਿਚੋਂ ਉੱਪ ਚੇਅਰਮੈਨ ਦੀ ਸਰਬਸੰਮਤੀ ਨਾਲ ਚੋਣ ਹੋਈ | ਸ: ਇਯਾਲੀ ਧੜੇ੍ਹ ਨਾਲ ਸਬੰਧਿਤ ਚੇਅਰਪਰਸਨ ਤੇ ਉੱਪ ਚੇਅਰਪਰਸਨ ਬਣਨ ਨਾਲ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਗਟਾਵਾ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸੀਨੀਅਰ ਆਗੂ ਰਣਜੀਤ ਸਿੰਘ ਭੰਗੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ ਅਤੇ ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ ਨੇ ਚੇਅਰਪਰਸਨ ਤੇ ਉੱਪ ਚੇਅਰਪਰਸਨ ਸਮੇਤ ਵਿਧਾਇਕ ਇਯਾਲੀ ਨੂੰ ਵਧਾਈ ਦੇਣ ਸਮੇਂ ਗੱਲਬਾਤ ਕਰਦਿਆਂ ਕੀਤਾ | ਧਾਲੀਵਾਲ ਅਤੇ ਪ੍ਰਧਾਨ ਭੰਗੂ ਨੇ ਕਿਹਾ
ਕਿ ਸੰਮਤੀ ਚੇਅਰਮੈਨ ਲਗਾਏ ਜਾਣ ਨਾਲ ਵਿਧਾਇਕ ਇਯਾਲੀ ਦੀ ਪਕੜ ਹਲਕਾ ਦਾਖਾ 'ਚ ਹੋਰ ਮਜ਼ਬੂਤ ਹੋਈ ਹੈ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸੰਮਤੀ ਚੇਅਰਮੈਨ ਲਗਾਏ ਜਾਣ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਸ: ਇਯਾਲੀ ਦੀ ਹਲਕੇ ਅੰਦਰ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ ਤੇ ਬਲਾਕ ਸੰਮਤੀ ਅਤੇ ਹਲਕੇ ਦੇ ਵਰਕਰ ਸ: ਇਯਾਲੀ ਦੀ ਅਗਵਾਈ ਹੇਠ ਸੰਮਤੀ ਚੇਅਰਮੈਨੀ 'ਤੇ ਕਬਜ਼ੇ ਨੂੰ ਲੈ ਕੇ ਬਾਗੋ ਬਾਗ ਹਨ ਤੇ ਸ: ਇਯਾਲੀ ਦੀ ਹਲਕੇ 'ਚ ਪਕੜ ਮਜ਼ਬੂਤ ਹੋਣ ਦੇ ਨਾਲ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਤੇ ਸ: ਇਯਾਲੀ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ |