19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

10 ਮਾਰਚ ਨੂੰ ਬਰਨਾਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਰੈਲੀ 'ਚ ਸ਼ਾਮਿਲ ਹੋਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 08-03-2026
ਜਗਰਾਉਂ, 7 ਮਾਰਚ (ਗੁਰਦੀਪ ਸਿੰਘ ਮਲਕ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਜਗਰਾਉਂ ਬਲਾਕ ਦੀ ਮੀਟਿੰਗ 'ਚ ਡੇਢ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੇ 10 ਮਾਰਚ ਦੀ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੀ ਬਰਨਾਲਾ ਰੈਲੀ 'ਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਬਲਾਕ ਸਕੱਤਰ ਰਛਪਾਲ ਸਿੰਘ ਨਵਾਂ ਡੱਲਾ ਨੇ ਦੱਸਿਆ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਖ਼ਿਲਾਫ਼, ਅਮਰੀਕਾ ਇਜ਼ਰਾਈਲ ਵਲੋਂ ਇਰਾਨ 'ਤੇ ਕੀਤੇ ਤਬਾਹਕੁੰਨ ਹਮਲੇ ਖ਼ਿਲਾਫ਼, ਇਕ ਦੋ ਦਿਨ 'ਚ ਪਾਰਲੀਮੈਂਟ 'ਚ ਪਾਸ ਹੋਣ ਜਾ ਰਹੇ ਬਿਜਲੀ ਐਕਟ ਅਤੇ ਬੀਜ਼ ਐਕਟ ਨੂੰ ਰੱਦ ਕਰਾਉਣ ਲਈ, ਮਗਨਰੇਗਾ ਸਕੀਮ ਮੁੜ ਬਹਾਲ ਕਰਾਉਣ ਲਈ ਕਿਰਤ ਕੋਡ ਰੱਦ ਕਰਵਾਕੇ ਪੁਰਾਣੇ ਕਿਰਤ ਕਨੂੰਨ ਬਹਾਲ ਕਰਾਉਣ ਲਈ ਪੰਜਾਬ 'ਚ ਪਾਣੀ ਖ਼ਤਮ ਹੋਣ ਦੀ ਮਾੜੀ ਹਾਲਤ ਤੋਂ ਬਚਣ ਲਈ, ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਰੱਖੀ ਇਸ ਰੈਲੀ ਰਾਹੀਂ ਮੋਦੀ ਤੇ ਮਾਨ ਹਕੂਮਤ ਦੇ ਕੰਨ ਖੋਲ੍ਹੇ ਜਾਣਗੇ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਠਿੰਡਾ ਵਿਖੇ ਕਿਸਾਨਾਂ-ਮਜ਼ਦੂਰਾਂ ਦੀ ਸਾਂਝੀ ਲਲਕਾਰ ਰੈਲੀ ਨੇ ਬਠਿੰਡਾ ਪੁਲਿਸ ਨੂੰ ਜ਼ਬਰ ਦੇ ਰਾਹ ਤੋਂ ਪਿੱਛੇ ਹਟਣ ਲਈ ਮਜ਼ਬੂਰ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀਆਂ ਕੇਂਦਰ ਤੇ ਪੰਜਾਬ ਸਰਕਾਰਾਂ ਨੇ ਮਸਲੇ ਹੱਲ ਕਰਨ ਦੀ ਥਾਂ ਜ਼ਬਰ ਦਾ ਰਾਹ ਚੁਣਿਆ ਹੈ, ਜਿਸ ਦਾ ਖ਼ਮਿਆਜ਼ਾ ਦੋਹਾਂ ਪਾਰਟੀਆਂ ਨੂੰ ਭੁਗਤਣਾ ਪਵੇਗਾ | ਇਸ ਸਮੇਂ ਗੁਰਦਾਸਪੁਰ 'ਚ ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਦੇ ਪੁਲਿਸ ਵਲੋਂ ਕੀਤੇ ਕਤਲ ਦੀ ਜ਼ੋਰਦਾਰ ਨਿੰਦਾ ਕਰਦਿਆਂ ਨਿਰਪੱਖ ਪੜਤਾਲ ਦੀ ਮੰਗ ਕੀਤੀ ਗਈ ਹੈ | ਇਸ ਸਮੇਂ ਨਿਰਮਲ ਸਿੰਘ ਭੰਮੀਪੁਰਾ, ਹਰਜਿੰਦਰ ਸਿੰਘ ਡੱਲਾ, ਆਤਮਾ ਸਿੰਘ ਭੰਮੀਪੁਰਾ ਆਦਿ ਆਗੂ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਬਲਾਕ ਸੰਮਤੀ ਚੇਅਰਪਰਸਨ (ਆਜ਼ਾਦ) ਦਲਜੀਤ ਕੌਰ ਦਾ ਪਮਾਲ 'ਚ ਸਨਮਾਨ ਅਗਲੀ ਖ਼ਬਰ ਸੂਬੇ ਦੇ ਲੋਕ ਕਾਂਗਰਸ ਪਾਰਟੀ ਨੂੰ ਸੱਤਾ 'ਚ ਲਿਆਉਣ ਲਈ ਉਤਾਵਲੇ-ਈਸੇਵਾਲ
Ad Position 24